ਪੰਨਾ:ਸਿੱਖੀ ਸਿਦਕ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੦ )

ਸੰਗਤ ਪੰਗਤ ਇਕੋ ਵੇਖਣ ਦੇ ਵਿਚ ਆਈ
ਰਾਜਾ ਰੰਕ ਬ੍ਰਾਬਰ ਏਥੇ ਊਚਾਂ ਨੀਚਾਂ ਦਾ,
ਮੈਨੂੰ ਫਰਕ ਨਾ ਦਸਿਆ ਰਤੀ ਤੇ ਨਾ ਰਾਈ।
ਵੈਰੀ ਦੁਸ਼ਮਣ ਭੀ ਜੇ ਚਰਨੀ ਆਕੇ ਢਹਿੰਦਾ ਏ,
ਲਾਕੇ ਸੀਨੇ ਉਸਨੂੰ ਹੁੰਦੇ ਨੇ ਸਹਾਈ।
ਪਿਛੇ ਹੋਇਆ ਨਾ ਹੀ ਅਗੇ ਕੋਈ ਹੋਵੇਗਾ,
ਜ਼ਾਹਰ ਕੀਤੀ ਏਹਨਾਂ ਅਲ੍ਹਾ ਦੀ ਖੁਦਾਈ।
ਜਿਨ੍ਹੀ ਰਮਜ਼ ਨ 'ਪਾਤਰ' ਸਮਝਣ ਦੇ ਵਿਚ ਔਂਦੀ ਸੀ,
ਅਖਾਂ ਸਾਮਣੇ ਦਾਤੇ ਜ਼ਾਹਰਾ ਉਹ ਵਿਖਾਈ।

ਭਾਈ ਨੰਦ ਲਾਲ ਜੀ ‘ਗੋਯਾ ਜੋ ਵਜ਼ੀਰ ਆਜ਼ਮ ਦੀ ਪਦਵੀ ਤੇ ਨੀਅਤ ਕੀਤੇ ਗਏ ਸਨ; ਦਰਬਾਰ ਵਿਚ ਉਠਕੇ, ਸਤਿਗੁਰਾਂ ਦੀ ਸ਼ਾਨ ਵਿਚ ਇਉਂ ਫਾਰਸੀ ਦੀਆਂ ਗਜ਼ਲਾਂ ਵਜਦ ਵਿਚ ਆਣਕੇ ਗਾਣ ਲਗ ਪਏ। ਜਿੰਨਾਂ ਨੂੰ ਸੁਣਕੇ ਸਾਰੇ ਹੀ ਸਰੂਰ ਦੀ ਮਸਤੀ ਵਿਚ ਮਗਨ ਹੋ ਕੇ ਝੂਮਣ ਲਗ ਪਏ।

ਕਾਦਰਿ ਹਰਿ ਕਾਰ ਗੁਰ ਗੋਬਿੰਦ ਸਿੰਘ,

  • ਬੇਕਸਾਂ ਰਾ ਯਾਰ ਗੁਰ ਗੋਬਿੰਦ ਸਿੰਘ।

ਖਾਲਸੋ ਬੇ ਕੀਨਾ ਗੁਰ ਗੋਬਿੰਦ ਸਿੰਘ,
ਹਕੋ ਹਕ ਆਈਨਾ ਗੁਰ ਗੋਬਿੰਦ ਸਿੰਘ।


  • ਨਿਆਸਰੇ। ਈਰਖਾ ਤੋਂ ਤਿਆਗੀ। ਰਬ ਸ਼ੀਸ਼ਾ