ਪੰਨਾ:ਸਿੱਖੀ ਸਿਦਕ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੫ )

ਕੋਈ ਸੰਤਾਂ ਮਹਾਤਮਾਂ ਤੇ ਗੁਰੂਆਂ ਦਾ ਘਾਟਾ ਹੈ। ਪਰੇ ਤੋਂ ਪਰੇ ਮਹਾਂ ਪੁਰਸ਼ ਹਨ। ਏਹਨਾਂ ਨੇ ਐਡੀ ਦੂਰੀ ਤੇ ਰਹਿਣ ਵਾਲੇ ਕਿਸੇ ਸੰਤ ਸਾਧੂ ਨੂੰ ਗੁਰੂ ਧਾਰਿਆ ਹੈ, ਕੀ ਉਸ ਵਿਚ ਇਹਨਾਂ ਤਿਆਗੀਆਂ, ਬੈਰਾਗੀਆਂ, ਮਹਾਤਮਾਂ, ਤੋਂ ਕੋਈ ਅਧਿਕ ਵਸ਼ੇਸ਼ਤਾ ਹੈ?

ਪਿਤਾ ਜੀ ਦੀ ਆਗਿਆ ਭੰਗ ਕਰਨੀ ਅਯੋਗ ਸਮਝ ਕੇ, ਤੀਜੇ ਦਿਨ ਤਿਆਰ ਹੋ ਪਿਆ ਤੇ ਪੰਜ ਸੌ ਮੋਹਰ ਦਸਵੰਧ ਦੀ ਤੇ ਰਸਤੇ ਦਾ ਖਰਚ ਵਖਰਾ ਲੈ ਟੁਰ ਪਿਆ।

[ਝੋਕ]

ਲੈਕੇ ਦਸਵੰਧ ਆਇਆ ਕਰਨੇ ਦੀਦਾਰ ਜੀ।
ਪੁਛ ਪੁਛ ਕੇ ਰਸਤਾ ਅਗੇ ਟੁਰਿਆ ਏ ਜਾਂਵਦਾ।
ਕੈਸਾ ਮਹਾਤਮਾ ਉਹ, ਸੋਚਾਂ ਦੁੜਾਂਵਦਾ।
ਗੁਫਾ ਵਿਚ ਬਹਿਕੇ ਲੰਮੀ, ਤਾੜੀ ਹੋਊ ਲਾਂਵਦਾ।
ਛਡਿਆ ਹੈ ਹੋਣਾ ਉਸਨੇ ਆਪਣਾ ਘਰ ਬਾਰ ਜੀ।
ਲੈਕੇ ਦਸਵੰਧ ਆਇਆ ਕਰਨੇ ਦੀਦਾਰ ਜੀ।
ਰੋਪੜ ਉਸ ਪੁਜਕੇ ਕੀਤੀ, ਪੂਛ ਪੜਤਾਲ ਜਾਂ।
ਹੋਇਆ ਹੈਰਾਨ ਕੰਨੀ ਸੁਣਿਆਂ ਇਹ ਹਾਲ ਜਾਂ।
ਕਲਗੀਧਰ ਸਤਿਗੁਰ ਪੰਜਾਂ, ਸਿੰਘਾਂ ਦੇ ਨਾਲ ਜਾਂ।
ਖੇਡਕੇ ਗਏ ਹਨ ਉਹ, ਹੁਣੇ ਸ਼ਿਕਾਰ ਜੀ। ਲੈਕੇ...
ਸੁਣਕੇ ਸ਼ਿਕਾਰੀ ਸੋਚੋ, ਸਤਿਗੁਰ ਉਹ ਕੈਸਾ ਹੈ।
ਸੁਣਿਆ ਹੈ ਜੈਸਾ ਤਾਂ ਫਿਰ, ਜਾਪੇ ਨਾ ਤੈਸਾ ਹੈ।
ਪਿਤਾ ਵੀ ਭੋਲਾ ਮੇਰਾ, ਐਸਾ ਹੀ ਵੈਸਾ ਹੈ।