ਪੰਨਾ:ਸਿੱਖੀ ਸਿਦਕ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੬ )

ਧਾਰਿਆ ਗੁਰੂ ਆ ਕਿਸਨੂੰ ਕਰਦਾ ਵੀਚਾਰ ਜੀ। ਲੈਕੇ...
ਦੂਜੇ ਦਿਨ ਪੂਜਾ ਜਾਕੇ, ਪੁਰੀ ਅਨੰਦ ਓ।
ਚੁਰਾਸੀ ਦੇ ਜਿਥੇ ਕਟੇ, ਜਾਂਦੇ ਨੇ ਫੰਧ ਓ।
ਸੁਣਿਆ ਹੈ ਕੀਰਤਨ ਰਬੀ, ਭਿੰਨੇ ਰਸ ਛੰਦ ਓ।

ਟੇਕਦਾ ਮਥਾ ਕੁਝ ਕੁਝ, ਸ਼ਰਧਾ ਨੂੰ ਧਾਰ ਜੀ। ਲੈਕੇ...
ਊਚਾਂ ਤੇ ਨੀਚਾਂ ਦੀ ਉਸ, ਵੇਖੀ ਇਕ ਪੰਗਤ ਹੈ।
ਅਮੀਰਾਂ ਗਰੀਬਾਂ ਦੀ ਇਕ, ਸਾਂਝੀ ਹੀ ਸੰਗਤ ਹੈ।
ਪਰੇਮ ਦੀ ਸਭਨਾਂ ਨੂੰ ਹੀ ਚੜਦੀ ਪਈ ਰੰਗਤ ਹੈ।

ਸਮਝ ਨਾ ਸਕਿਆ ਤਕਕੇ ਰਬੀ ਦਰਬਾਰ ਜੀ। ਲੈਕੇ...
ਦੂਜੇ ਦਿਨ ਅੰਮ੍ਰਿਤ ਵੇਲੇ, ਸਜਿਆ ਦੀਵਾਨ ਤਾਂ।
ਰਾਗਾਂ ਵਿਚ ਅਰਸ਼ੀ ਬਾਣੀ, ਰਾਗੀ ਸੁਨਾਣ ਤਾਂ।

ਗੋਪਾਲ ਦਸ ਕੀ ਕੁਝ ਚਾਹਵੇਂ ਕਹਿੰਦੇ ਉਚਾਰ ਜੀ।
ਆਪ ਦਾ ਦਿਤਾ ਸਭ ਕੁਝ, ਮੌਜ ਬਹਾਰ ਹੈ।
ਪਿਤਾ ਬਿਸ਼ੰਭਰ ਮੇਰਾ ਚਿਰ ਤੋਂ ਬੀਮਾਰ ਹੈ।
ਚਾਹਵੇ ਉਹ 'ਪਾਤਰ' ਦਰਸ਼ਨ ਐਪਰ ਲਾਚਾਰ ਹੈ।

ਉਹਨਾਂ ਦੀਆਂ ਬਖਸ਼ੋ ਭੁਲਾਂ ਕਰਦਾ ਪੁਕਾਰ ਜੀ। ਲੈਕੇ..

ਸਤਿਗੁਰਾਂ ਜਾਚਿਆ, ਇਸਦੀ ਸ਼ਰਧਾ ਅਜੇ ਪੂਰੇ ਟਿਕਾਣੇ ਤੇ ਨਹੀਂ ਹੈ। ਇਸਦੇ ਭਾਂਡੇ ਨੂੰ ਮਾਂਜਕੇ ਸ਼ੁਧ ਕੀਤਾ ਜਾਏ, *ਧੂਪ ਆਦਿ ਸੁਗੰਧੀ ਦੇਕੇ ਇਸਦੀ ਅਭਾਵਨਾ ਦੀ ਬੂ ਨੂੰ ਦੂਰ ਕੀਤਾ ਜਾਏ, ਤਾਂ ਜੋ ਇਸ ਵਿਚ ਪ੍ਰੇਮ, ਸਿਖੀ, ਸਿਦਕ ਤੇ ਅੰ ਦੁਧ ਜਿਉਂ ਕਾ ਤਿਉਂ ਜਮ ਜਾਏ ਰਿੜਕਣ ਪਰ ਇਸ ਵਿਚ ਪੂਰੇ ਦਾ ਪੂਰਾ ਮਖਣ ਹੀ ਬਣ ਜਾਏ।


  • ਭਾਂਡਾ ਮਾਂਜ ਬੈਸ ਧੂਪ ਦੇਵਹੁ ਤਉ ਦੂਧੈ ਕਉ ਜਾਵੋ।...