ਪੰਨਾ:ਸਿੱਖੀ ਸਿਦਕ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭ )

ਕੁਝ ਦਿਨ ਟਿਕਿਆ; ਸਤ ਸੰਗ ਕਰੇ; ਬਾਣੀ ਤੇ ਕੀਰ- ਤਨ ਸੁਣ ਕੇ ਅਨੰਦ ਤਾਂ ਮਾਣੇ,ਪਰ ਜਦ ਹੋਰ ਉਪਰਲੇ ਰਾਜਸੀ ਠਾਠ ਵੇਖੋ, ਫੌਜਾਂ, ਲਸ਼ਕਰ, ਪ੍ਰਸ਼ਾਦੀ ਹਾਥੀ ਆਦਿ ਤੇ ਸ਼ਿਕਾਰ ਖੇਡਣ ਦੀ ਕਾਰ, ਸਭਨਾਂ ਵਰਨਾਂ ਦੀ ਇਕ ਸਾਂਝੀ ਸੰਗਤ, ਤੇ ਪੰਗਤ, ਤਕੇ; ਤਾਂ ਦਿਲ ਵਿਚ ਵਿਚ ਤਰਕਾਂ ਕਰੇ; ਤੇ ਸਮਝੇ, ਇਹ ਦਿਖਲਾ ਦਾ ਗੁਰੂ ਹੈ। ਵਾਸਤਵ ਵਿਚ ਗੁਰੂਆਂ ਵਾਲੇ ਲਛਣ ਮੈਨੂੰ ਇਸ ਵਿਚ ਨਜ਼ਰੀ ਨਹੀਂ ਪੈਂਦੇ। ਇਹ ਅਨਪੜ ਪੇਡੂੰ ਲੋਕ ਮੇਰੇ ਪਿਤਾ ਵਾਂਗ ਵੇਖੋ ਵੇਖੀ ਸ਼ਰਧਾ ਧਾਰ, ਸਤਿਗੁਰੂ ਸਤਿਗੁਰੂ ਕਹਿਕੇ ਇਸਦਾ ਮਾਣ ਤੇ ਪ੍ਰਤਾਪ ਵਧਾ ਰਹੇ ਹਨ।

ਮਨ ਦੇ ਲਹਾਓ, ਤੇ ਚੜਾਓ ਵੇਗ, ਤੇ ਲਹਿਰਾਂ, ਵਿਚ ਗੋਤੇ ਖਾਣ ਲਗ ਜਾਂਦਾ ਹੈ। ਫਿਰ ਸੋਚਦਾ ਏ ਮੈਂ ਤਾਂ ਏਥੇ ਆਕੇ ਅਜੇ ਤਕ ਕਿਸੇ ਨੂੰ ਅਪਣਾ ਨਾਉਂ ਨਹੀਂ ਦਸਿਆ;ਫਿਰ ਇਨ੍ਹਾਂ ਨੇ ਆਪਣੇ ਆਪ ਮੇਰਾ ਨਾਉਂ ਲੈਕੇ ਕਿਵੇਂ ਕੋਲ ਸਦਿਆ ਖੈਰ ਕੁਝ ਨ ਕੁਝ ਸ਼ਕਤੀ ਦਾ ਹੋ ਜਾਣਾ ਸੰਭਵ ਹੈ ਪਰ ਇਸਦਾ ਇਹ ਭਾਵ ਨਹੀਂ ਕਿ ਕੁਝ ਰਿਧੀ, ਸਿਧੀ, ਦੇ ਪਾਣ ਨਾਲ, ਕੋਈ ਪੂਰਨ ਗੁਰੂ ਜੀ ਅਵਤਾਰ, ਬਣ ਸਕਦਾ ਹੈ। ਕਦੀ ਸ਼ਰਧਾ ਦੀਆਂ ਲਹਿਰਾਂ ਉਠਦੀਆਂ ਹਨ ਪਰ ਵਿਚੇ ਵਿਚ ਹੀ ਲੀਨ ਹੋ ਜਾਂਦੀਆਂ ਹਨ। ਅਜ ਸ਼ਾਮ ਨੂੰ ਹਜੂਰ ਸ਼ਿਕਾਰ ਖੇਡਕੇ ਆਏ ਹਨ।ਇਕ ਥੜੇ ਪੁਰ ਬੈਠ ਗਏ ਸੰਗਤਾਂ ਭੀ ਸਜ ਗਈਆਂ। ਚੋਜੀ ਜੀ ਦਾ ਇਹ ਨਿਰਾਲਾ ਚੋਜ ਵੇਖ ਕੇ ਸੰਗਤਾਂ ਭੀ ਬੜੀਆਂ ਹੈਰਾਨ ਹੋਈਆਂ ਹਰਿ-ਗੋਪਾਲ ਦੇ ਮਨ ਵਿਚ ਤਾਂ ਸਖਤ ਨਾ ਪੈਦਾ ਹੋ ਗਈ।