ਪੰਨਾ:ਸਿੱਖ ਗੁਰੂ ਸਾਹਿਬਾਨ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਇ ਤੇ ਹਰ ਕ੍ਰਿਸ਼ਨ ਨੂੰ ਵਾਰੋ ਵਾਰੀ ਗੁਰੂ ਗਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਦੀ ਵਿਆਖਿਆ ਕਰਨ ਲਈ ਕਿਹਾ। ਸਾਰੀ ਸਿੱਖ ਸੰਗਤ ਹਾਜ਼ਿਰ ਸੀ। ਪਹਿਲਾਂ ਹਰ ਕ੍ਰਿਸ਼ਨ ਜੀ ਨੂੰ ਸ਼ਬਦ ਦੇ ਅਰਥ ਕਰਨ ਦੀ ਜ਼ਿੰਮੇਵਾਰੀ ਮਿਲੀ। ਸਿੱਖ ਸੰਗਤਾਂ ਨੇ ਜਦੋਂ ਇਹ ਸ਼ਬਦ ਦੀ ਵਿਆਖਿਆ ਹਰ ਕ੍ਰਿਸ਼ਨ ਤੋਂ ਸੁਣੀ ਤਾਂ ਉਹ ਉਹਨਾਂ ਦੀ ਮਧੁਰ ਅਵਾਜ਼ ਅਤੇ ਬਾਣੀ ਵਿੱਚ ਪ੍ਰਪੱਕਤਾ ਨੂੰ ਦੇਖ ਕੇ ਮੰਤਰ ਮੁਗਧ ਹੋ ਗਈਆਂ। ਫਿਰ ਉਹੀ ਸ਼ਬਦ ਗੁਰੂ ਜੀ ਨੇ ਰਾਮ ਰਾਇ ਨੂੰ ਵੀ ਵਿਆਖਿਆ ਕਰਨ ਲਈ ਦਿੱਤਾ। ਪਰ ਦਰਸ਼ਕ ਉਨੇ ਕੀਲੇ ਨਾ ਗਏ। ਜਿਸ ਤੋਂ ਪਤਾ ਚੱਲਦਾ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਦੇ ਨਿੱਕੀ ਉਮਰ ਵਿੱਚ ਵੀ ਸੰਪੂਰਣਤਾ ਦੇ ਗੁਣ ਸਨ। ਉਹਨਾਂ ਨੇ ਗੁਰੂ-ਪਿਤਾ ਨੂੰ ਆਪਣੀਆਂ ਅਧਿਆਤਮਕ ਪ੍ਰਾਪਤੀਆਂ ਅਤੇ ਸੰਤ ਸੁਭਾਅ ਨਾਲ ਪ੍ਰਭਾਵਿਤ ਕਰ ਦਿੱਤਾ ਸੀ।

ਦੂਜੇ ਪਾਸੇ ਉਹਨਾਂ ਦਾ ਵੱਡਾ ਭਰਾ ਰਾਮ ਰਾਇ ਸੀ। ਜਿਸਨੇ ਔਰੰਗਜੇਬ ਬਾਦਸ਼ਾਹ ਦੇ ਸਾਹਮਣੇ ਕਾਇਰਤਾ ਦਾ ਸਬੂਤ ਦਿੱਤਾ ਸੀ ਅਤੇ ਇਸ ਤਰਾਂ ਗੁਰੂ-ਪਿਤਾ ਦੀ ਨਰਾਜ਼ਗੀ ਸਹੇੜ ਲਈ ਸੀ। ਉਸਨੇ ਆਦਿ ਗ੍ਰੰਥ ਦੀ ਇੱਕ ਤੁਕ ਦੇ ਅਰਥ ਬਦਲ ਦਿੱਤੇ ਸਨ। ਗੁਰੂ ਜੀ ਨੇ ਉਸਨੂੰ ਬੇਦਖਲ ਕਰਕੇ ਉਤਰਾਧਿਕਾਰੀ ਤੋਂ ਵੰਚਿਤ ਕਰ ਦਿੱਤਾ ਸੀ। ਗੁਰੂ ਜੀ ਨੇ ਉਸਨੂੰ ਮੱਥੇ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।

ਆਪਣਾ ਅੰਤ ਸਮਾਂ ਆਇਆ ਦੇਖ ਕੇ ਗੁਰੂ ਹਰ ਰਾਇ ਨੇ ਹਰ ਕ੍ਰਿਸ਼ਨ ਨੂੰ 23 ਸਤੰਬਰ 1661 ਈ. ਗੁਰਗੱਦੀ ਸੌਂਪ ਦਿੱਤੀ। ਆਪ ਗੁਰੂ ਜੀ ਗੁਰਬਾਣੀ ਦੇ ਜਾਪ ਵਿੱਚ ਲੀਨ ਹੋ ਗਏ। ਸਿੱਖ ਵਿਦਵਾਨ ਤਰਲੋਚਨ ਸਿੰਘ ਅਨੁਸਾਰ ਗੁਰਗੱਦੀ ਦੇਣ ਤੋਂ ਚੌਦਾਂ ਦਿਨ ਤੱਕ ਗੁਰੂ ਹਰ ਰਾਇ ਸੰਗਤਾਂ ਦੀ ਆਮਦ ਨੂੰ ਤੱਕਦੋ ਰਹੇ ਜੋ ਨਵੇਂ ਗੁਰੂ ਤੋਂ ਸੇਧ ਲੈਣ ਲਈ ਆਉਂਦੇ ਸਨ। ਉਹ ਗੁਰੂ ਹਰ ਕ੍ਰਿਸ਼ਨ ਜੀ ਨੂੰ ਗੁਰਗੱਦੀ ਦੀ ਜਿੰਮੇਵਾਰੀ ਸੰਭਾਲ ਕੇ ਅਨੰਦਿਤ ਸਨ ਕਿਉਂਕਿ ਬਾਲ ਗੁਰੂ ਬਹੁਤ ਹੀ ਵਧੀਆ ਤੇ ਸ਼ਾਨਾਮੱਤੇ ਢੰਗ ਨਾਲ ਕੰਮ ਕਰ ਰਹੇ ਸਨ। ਉਹ ਮਿੱਠੀ ਤੇ ਰਸਭਰੀ ਆਵਾਜ਼ ਵਿੱਚ ਉਪਦੇਸ਼ ਦਿੰਦੇ ਅਤੇ ਹਰ ਬੱਚੇ ਬੁੱਢੇ ਨੂੰ ਧਾਰਮਿਕ ਨਸੀਹਤਾਂ ਦਿੰਦੇ।

ਚੌਦਵੇਂ ਦਿਨ ਗੁਰੂ ਜੀ ਨੇ ਸਾਰੀਆਂ ਪ੍ਰਸਿੱਧ ਸਿੱਖ ਸ਼ਖਸੀਅਤਾਂ ਨੂੰ ਬੁਲਾਇਆ ਅਤੇ ਪ੍ਰਚਾਰਕਾਂ ਨੂੰ ਵੀ ਦਰਬਾਰ ਵਿੱਚ ਪਹੁੰਚਣ ਲਈ ਕਿਹਾ। ਉਹਨਾਂ ਨੂੰ ਕਿਹਾ ਕਿ ਹੁਣ ਉਹਨਾਂ ਨੇ ਗੁਰੂ ਹਰ ਕ੍ਰਿਸ਼ਨ ਦੀ ਆਗਿਆ ਦਾ ਪਾਲਣ ਕਰਨਾ ਹੈ। ਮੇਰਾ ਪ੍ਰਤੀਬਿੰਬ ਹਰ ਕ੍ਰਿਸ਼ਨ ਵਿੱਚ ਹੋਵੇਗਾ। ਜੋ ਗੁਰੂ ਵਿੱਚ ਵਿਸ਼ਵਾਸ ਰੱਖੇਗਾ, ਉਸਨੂੰ ਗਰੂ ਦਾ ਅਸ਼ੀਰਵਾਦ ਪ੍ਰਾਪਤ ਹੋਵੇਗਾ। ਉਹਨਾਂ ਨੇ ਆਪਣੇ 2200 ਘੋੜ ਸਵਾਰਾਂ ਤੇ ਤੋਪਚੀਆਂ ਨੂੰ ਤੋਹਫੇ ਦਿੱਤੇ ਅਤੇ ਗੁਰੂ ਹਰ ਕ੍ਰਿਸ਼ਨ ਦਾ ਹੁਕਮ ਮੰਨਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਗੁਰੂ ਹਰ ਕ੍ਰਿਸ਼ਨ ਹੀ ਹੁਣ ਤੁਹਾਡੇ ਲੋਕ ਅਤੇ ਪ੍ਰਲੋਕ

107