ਪੰਨਾ:ਸਿੱਖ ਗੁਰੂ ਸਾਹਿਬਾਨ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲਾ ਦੀ ਭਾਵਨਾ ਦੀ ਮੂਰਤ ਲੱਗਦਾ ਸੀ। ਉਸਦੀ ਸੋਚ ਸਾਫ ਤੀਖਣ ਬੁੱਧੀ ਅਤੇ ਧਾਰਮਿਕਤਾ ਦੂਰ ਅੰਦੇਸ਼ੀ ਵਾਲੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਛੋਟੀ ਉਮਰ ਵਿੱਚ ਹੀ ਲੋਕਾਂ ਦੇ ਸ਼ੰਕੇ ਦੂਰ ਕਰ ਸਕਦੇ ਸਨ ਅਤੇ ਅਗਵਾਈ ਦੇ ਸਕਦੇ ਸਨ। ਇਸ ਗੱਲੋਂ ਸਿੱਧ ਹੁੰਦਾ ਹੈ ਕਿ ਹਰ ਕ੍ਰਿਸ਼ਨ ਜੀ ਨੇ ਨਿਰਪੱਖ ਸੋਚ ਰੱਖਣ ਵਾਲੀ ਤੇ ਸਮਝਣ ਵਾਲੀ, ਅਧਿਆਤਮਕ ਸੁਰ ਵਾਲੀ ਸਿੱਖਿਆ ਹੋਰ ਕਿਸੇ ਤੋਂ ਨਹੀਂ ਸਗੋਂ ਗੁਰੂ-ਪਿਤਾ ਹਰ ਰਾਇ ਤੋਂ ਹੀ ਲਈ ਹੋਵੇਗੀ ਅਤੇ ਇਸ ਤਰਾਂ ਪੰਜ ਸਾਲ ਦੀ ਨਰਮ ਉਮਰ ਵਿੱਚ ਹੀ ਪਰਪੱਕ ਹੋ ਗਏ ਹੋਣਗੇ। ਗੁਰੂ ਹਰ ਰਾਇ ਸਿੱਖ ਧਰਮ ਦੇ ਬਹੁਤ ਵੱਡੇ ਰਹਿਬਰ ਸਨ ਸੋ ਉਹਨਾਂ ਨੇ ਆਪਣੇ ਪੁੱਤਰ ਨੂੰ ਸ਼ੁਰੂ ਤੋ ਹੀ ਧਾਰਮਿਕ ਅਤੇ ਅਧਿਆਤਮਕ ਸਿੱਖਿਆ ਦਿੱਤੀ ਹੋਵੇਗੀ। ਗੁਰੂ ਹਰ ਕ੍ਰਿਸ਼ਨ ਜੀ ਦਾ ਜਨਮ ਤੇ ਪਾਲਣ ਪੋਸ਼ਣ ਹੀ ਧਾਰਮਿਕ ਫਿਜ਼ਾ ਵਿੱਚ ਹੋਇਆ ਸੀ। ਉਹ ਸ਼ੁਰੂ ਤੋਂ ਹੀ ਆਪਣੇ ਅੰਦਰੋਂ ਸਿੱਖ ਧਰਮ ਅਤੇ ਸਿੱਖੀ ਰੁਹ-ਰੀਤਾਂ ਦੇ ਅੰਗ-ਸੰਗ ਵਿਚਰੇ ਸਨ। ਗੁਰੂ ਪੁੱਤਰ ਹੋਣ ਦੇ ਨਾਤੇ ਧਾਰਮਿਕ ਰੰਗਣ ਉਹਨਾਂ ਦਾ ਇੱਕ ਅੰਗ ਹੀ ਸੀ। ਇਸ ਤੱਥ ਨੂੰ ਤਰਲੋਚਨ ਸਿੰਘ ਵੀ ਸਵੀਕਾਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਗੁਰੂ ਹਰ ਰਾਏ ਗੁਰੂ ਹਰਿ ਕ੍ਰਿਸ਼ਨ ਜੀ ਦੇ ਧਾਰਮਿਕ ਰਹਿਬਰ ਅਤੇ ਅਧਿਆਤਮਕ ਗੁਰੂ ਸਨ। ਕਿਉਂਕਿ ਉਹਨਾਂ ਨੇ ਹੀ ਹਰ ਕ੍ਰਿਸ਼ਨ ਨੂੰ 'ਚਰਨ-ਪਾਹੁਲ' ਸਿੱਖ ਧਾਰਮਿਕ ਰੀਤ ਅਨੁਸਾਰ ਪਾਣ ਕਰਾਇਆ ਸੀ ਅਤੇ "ਨਾਮ-ਦੀਕਸ਼ਾ" ਨਾਂ ਦੇ ਦੈਵੀ ਸ਼ਬਦ ਬਾਰੇ ਵਰਨਣ ਕੀਤਾ ਸੀ। ਗੁਰੂ ਹਰ ਰਾਇ ਨੇ ਬੱਚੇ ਦੇ ਦਿਲ ਵਿੱਚ ਰੌਸ਼ਨੀ ਕੀਤੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਉਮਰ ਵਿੱਚ ਹਰ ਕ੍ਰਿਸ਼ਨ 'ਜਪੁ ਜੀ ਸਾਹਿਬ, ਆਨੰਦ ਸਾਹਿਬ ਅਤੇ ਸੁਖਮਣੀ ਸਾਹਿਬ ਦਾ ਜ਼ੁਬਾਨੀ ਪਾਠ ਕਰ ਸਕਦੇ ਸਨ। ਉਹ ਪ੍ਰਸਿੱਧ ਸਿੱਖ ਵਿਦਵਾਨਾਂ ਅਤੇ ਗੁਰੂ ਦਰਬਾਰ ਦੇ ਵਡੇਰੇ ਸਿੱਖਾਂ ਦੀ ਸੰਗਤ ਕਰਦੇ ਸਨ ਅਤੇ ਆਪਣੇ ਵੱਡੇ ਵਡੇਰਿਆਂ ਦੀਆਂ ਅਧਿਆਤਮਕ ਅਤੇ ਧਾਰਮਿਕ ਕਥਾਵਾਂ ਖੁਦ ਸੁਣਦੇ ਸਨ। ਇਸ ਤਰਾਂ ਉਹਨਾਂ ਨੇ ਆਪਣੇ ਵਿਚਾਰਸ਼ੀਲ ਅਤੇ ਸੰਵੇਦਨਸ਼ੀਲ ਮਨ ਵਿੱਚ ਇਹ ਸਾਰਾ ਗਿਆਨ ਸਮੋ ਲਿਆ ਸੀ। ਮੈਕਾਲਿਫ ਦੇ ਅਨੁਸਾਰ 'ਇਸ ਬੱਚੇ ਨੇ ਛੋਟੀ ਉਮਰ ਹੀ ਇਸ਼ਾਰਾ ਕਰ ਦਿੱਤਾ ਕਿ ਉਹ ਗੁਰਗੱਦੀ ਦਾ ਵਾਰਸ ਬਣ ਸਕਣ ਦੇ ਕਾਬਲ ਹੈ।

ਇਸ ਤਰਾਂ ਹਰ ਕ੍ਰਿਸ਼ਨ ਗੁਰੂ ਹਰ ਰਾਇ ਦੇ ਛੋਟੇ ਸਪੁੱਤਰ ਨੇ ਸਿੱਖਾਂ ਦੇ ਪੁਰਾਤਨ ਗ੍ਰੰਥਾਂ ਅਤੇ ਸਿੱਖ ਧਰਮ ਵਿੱਚ ਨਿਪੁੰਨਤਾ ਹਾਸਲ ਕਰ ਲਈ ਅਤੇ ਇਹ ਗੱਲ ਇੱਕ ਪ੍ਰੀਖਿਆ ਤੋਂ ਸਪੱਸ਼ਟ ਹੋ ਜਾਂਦੀ ਹੈ ਜੋ ਗੁਰੂ ਹਰ ਰਾਇ ਜੀ ਨੇ ਆਪਣੇ ਦੋਨਾਂ ਪੁੱਤਰਾਂ ਤੋਂ ਲਈ ਤਾਂ ਜੋ ਫੈਸਲਾ ਹੋ ਸਕੇ ਕਿ ਦੋਹਾਂ ਵਿੱਚੋਂ ਕਿਹੜਾ ਵੱਧ ਗੁਣੀ ਗਿਆਨੀ ਹੈ। ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਸੰਤੋਖ ਸਿੰਘ ਕਵੀ ਇਕ ਸਾਖੀ ਬ੍ਰਿਤਾਂਤ ਕਰਦੇ ਹੋਏ ਲਿਖਦੇ ਹਨ ਕਿ ਗੁਰੂ ਹਰ ਰਾਏ ਨੇ ਦੋਹਾਂ ਭਰਾਵਾਂ- ਰਾਮ

106