ਪੰਨਾ:ਸਿੱਖ ਗੁਰੂ ਸਾਹਿਬਾਨ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼੍ਰੀ ਗੁਰੂ ਹਰ ਕ੍ਰਿਸ਼ਨ ਜੀ

‘ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੈ ਸਭ ਦੁੱਖ ਜਾਇ।।'

ਸਿੱਖ ਧਰਮ ਦੇ ਅੱਠਵੇਂ ਗੁਰੂ ਹਰ ਕ੍ਰਿਸ਼ਨ ਗੁਰੂ ਹਰ ਰਾਇ ਦੇ ਛੋਟੇ ਸਪੁੱਤਰ ਸਨ। ਉਹਨਾਂ ਦਾ ਜਨਮ 7 ਜੁਲਾਈ 1656 ਈ. ਕੀਰਤਪੁਰ ਸਾਹਿਬ ਵਿਖੇ ਹੋਇਆ। ਉਹਨਾਂ ਦੇ ਜਨਮ ਦਿਨ ਬਾਰੇ ਇੱਕ ਦਿਨ ਬਾਅਦ ਜਾਂ ਪਹਿਲਾਂ (ਸਰਵਣ ਵਦੀ 9 ਜਾਂ 10) ਥੋੜਾ ਵਿਵਾਦ ਹੈ। ਇਤਿਹਾਸਕਾਰ ਮੈਕਾਲਿਫ ਦੇ ਅਨੁਸਾਰ ਸਰਵਣ ਸਦੀ 9 ਹੈ ਜਦੋਂ ਕਿ ਕੇਸਰ ਸਿੰਘ ਛਿੱਬਰ ਅਤੇ ਗੁਲਾਬ ਸਿੰਘ ਅਤੇ ਗਿਆਨ ਸਿੰਘ ਗਿਆਨੀ ਇਹ ਵਿਚਾਰ ਰੱਖਦੇ ਹਨ ਕਿ ਗੁਰੂ ਜੀ ਦਾ ਜਨਮ ਸਰਵਣ ਵਦੀ 10 ਨੂੰ ਹੀ ਹੋਇਆ। ਇਹੀ ਤਰੀਕ ਜ਼ਿਆਦਾ ਮੰਨਣਯੋਗ ਹੈ। ਗੰਡਾ ਸਿੰਘ ਤੇਜਾ ਸਿੰਘ, ਤਰਲੋਚਨ ਸਿੰਘ, ਹਰੀ ਰਾਮ ਗੁਪਤਾ ਅਤੇ ਸਾਹਿਬ ਸਿੰਘ ਆਦਿ ਇਤਿਹਾਸਕਾਰ ਇਸ ਤਰੀਕ ਨੂੰ ਹੀ ਗੁਰੂ ਜੀ ਦਾ ਜਨਮ ਹੋਇਆ ਤਸਦੀਕ ਕਰਦੇ ਹਨ। ਜਿਸ ਥਾਂ 'ਤੇ ਗੁਰੂ ਹਰ ਕ੍ਰਿਸ਼ਨ ਜੀ ਦਾ ਜਨਮ ਹੋਇਆ ਉਸਨੂੰ 'ਸੀਸ ਮਹੱਲ' ਕਿਹਾ ਜਾਂਦਾ ਹੈ। ਕਿਉਂਕਿ ਇਹ ਜੈਪੁਰ ਦੇ ਸੀਸ ਮਹੱਲ ਦਾ ਹੀ ਇੱਕ ਨਮੂਨਾ ਹੈ ਇੱਥੇ ਗੁਰੂ ਹਰ ਰਾਇ ਜੀ ਦੀ ਰਿਹਾਇਸ਼ ਸੀ।

ਸਿੱਖ ਇਤਿਹਾਸ ਵਿੱਚ ਗੁਰੂ ਹਰ ਕ੍ਰਿਸ਼ਨ ਜੀ ਦੀ ਮੁੱਢਲੀ ਸਿੱਖਿਆ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਫਿਰ ਵੀ ਇਹ ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਮਾਤਾ ਸੁਲੱਖਣੀ ਬਹੁਤ ਹੀ ਮੋਹ ਭਰੇ ਅਤੇ ਸੰਜੀਦਾ ਸੁਭਾਅ ਦੇ ਮਾਲਕ ਸਨ। ਉਹ ਆਪਣੇ ਵਿਸ਼ਵਾਸ ਤੇ ਪਵਿੱਤਰਤਾ ਕਰਕੇ ਸਿੱਖ ਧਰਮ ਵਿੱਚ ਸਤਿਕਾਰੇ ਜਾਂਦੇ ਸਨ। ਉਹਨਾਂ ਨੇ ਜ਼ਰੂਰ ਹੀ ਗੁਰਬਾਣੀ ਨਾਲ ਪਿਆਰ, ਸਬਰ, ਹੀ ਸ਼ਹਿਨਸ਼ੀਲਤਾ ਨਿਮਰਤਾ ਤੇ ਆਗਿਆ ਮੰਨਣ ਦੇ ਗੁਣ ਹਰ ਕ੍ਰਿਸ਼ਨ ਜੀ ਵਿੱਚ ਭਰੇ ਹੋਣਗੇ। ਉਹ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਸਮਾਂ ਰਹੇ। ਜਨਮ ਤੋਂ ਲੈ ਕੇ ਉਹਨਾਂ ਦੀ ਸਮੇਂ ਤੋਂ ਪਹਿਲਾਂ ਹੋਈ ਉਹਨਾਂ ਦੀ ਮੌਤ ਦੌਰਾਨ- ਕੀਰਤਪੁਰ ਤੋਂ ਦਿੱਲੀ ਤੱਕ ਮਾਤਾ ਜੀ ਹਰ ਕ੍ਰਿਸ਼ਨ ਦੇ ਨਾਲ ਰਹੇ। ਇਤਿਹਾਸਕਾਰ ਤਰਲੋਚਨ ਸਿੰਘ ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਹੋਏ ਲਿਖਦੇ ਹਨ ਕਿ ਮਾਤਾ ਸੁਲੱਖਣੀ ਨੇ ਇਸ ਗੱਲ ਨੂੰ ਆਪਣਾ ਫਰਜ਼ ਸਮਝਿਆ ਸੀ ਕਿ ਉਹ ਆਪਣੇ ਪੁੱਤਰਾਂ ਨੂੰ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਵੰਗਾਰ ਦਾ ਟਾਕਰਾ ਕਰਨ ਦੇ ਯੋਗ ਬਣਾਉਣ। ਡੰਕਨ ਗਰੀਨਲੈਸ ਦਾ ਵਿਚਾਰ ਹੈ।" ਛੋਟਾ ਬੱਚਾ ਪਹਿਲਾਂ ਹੀ ਮਿਠਾਸ ਭਰੀ ਤੇ ਚੜਦੀ

105