ਪੰਨਾ:ਸਿੱਖ ਗੁਰੂ ਸਾਹਿਬਾਨ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਅਮਲੀ ਜਾਮਾ ਪਹਿਨਾਇਆ। ਪਰ ਇਹ ਗੁਰੂ ਹਰ ਕ੍ਰਿਸ਼ਨ ਜੀ ਨੇ ਸ਼ੁਰੂਆਤ ਕਰ ਦਿੱਤੀ ਸੀ। ਗੁਰੂ ਹਰ ਕ੍ਰਿਸ਼ਨ ਜੀ ਨੇ 'ਆਦਿ ਗਰੰਥ' ਨੂੰ 'ਗੁਰ' ਨਾਲੋਂ ਬਹੁਤ ਉੱਚਾ ਦਰਜਾ ਦਿੱਤਾ। ਮੈਕਾਲਿਫ ਦੇ ਅਨੁਸਾਰ ਗੁਰੂ ਜੀ ਨੇ ਕਿਹਾ, 'ਗੁਰੂ ਦੀ ਮੌਤ ਹੋ ਸਕਦੀ ਹੈ। ਪਰੰਤੂ ਉਹਨਾਂ ਦਾ ਦਿਲ, 'ਗੁਰੂ ਗਰੰਥ ਸਾਹਿਬ' ਹਮੇਸ਼ਾ ਤੁਹਾਡੇ ਕੋਲ ਰਹੇਗਾ। ਜਿਸ ਵਿੱਚ ਆਦੇਸ਼ ਦਿੱਤੇ ਗਏ ਹਨ, ਦੈਵੀ ਗਿਆਨ ਹੈ ਅਤੇ ਗੁਰ ਬਾਣੀ ਹੈ। ਇਹ ਤੁਹਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰੇਗਾ। ਇਸਦਾ ਪਾਠ ਕਰੋ, ਇਸ ਦੀਆਂ ਸਿੱਖਿਆਵਾਂ 'ਤੇ ਅਮਲ ਕਰੋ, ਗੁਰੂ ਨਾਨਕ ਹਮੇਸ਼ਾ ਤੁਹਾਡੇ ਅੰਗ-ਸੰਗ ਸਹਾਈ ਹੋਣਗੇ। ਗੁਰੂ ਨਾਨਕ ਦਾ ਨਾਮ ਜਪ ਕੇ ਮੁਕਤੀ ਮਿਲ ਸਕਦੀ ਹੈ। ਨਾਮ ਵਿੱਚ ਵਿਸ਼ਵਾਸ ਰੱਖੋ ਅਤੇ ਬਾਣੀ ਦਾ ਜਾਪ ਕਰੋ। ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ 'ਆਦਿ ਗ੍ਰੰਥ' ਨੂੰ ਸਰਵਜਨਕ ਸੰਸਥਾ ਐਲਾਨ ਕੀਤਾ ਅਤੇ ਇਸਦਾ ਦਰਜ ਗੁਰੂ ਤੋਂ ਉੱਚਾ ਕਰ ਦਿੱਤਾ। ਉਨਾਂ ਨੇ ਸਿੱਖਾਂ ਨੂੰ ਸਿੱਖ ਧਰਮ ਦਾ ਮੁੱਢਲਾ ਸਿਧਾਂਤ-

'ਪੋਥੀ ਪ੍ਰਮੇਸ਼ਰ ਕਾ ਥਾਨ।।'
(ਆਦਿ ਗਰੰਥ, ਸਾਰੰਗ ਮਹੌਲਾ 5 ਸਫਾ, 1226)

ਵੀ ਯਾਦ ਕਰਵਾ ਦਿੱਤਾ। ਸੱਚੇ ਪ੍ਰਭੂ ਦਾ ਸਵਰੂਪ ਜਿਵੇਂ ਭਗਤਾਂ ਅਤੇ ਗੁਰੂਆਂ ਨੇ ਆਦਿ ਗ੍ਰੰਥ ਵਿੱਚ ਦਿੱਤਾ ਹੋਇਆ ਹੈ, ਗੁਰੂ ਹਰ ਕ੍ਰਿਸ਼ਨ ਜੀ ਨੇ ਸੰਗਤਾਂ ਨੂੰ 'ਸ਼ਬਦ ਗੁਰ' ਯਾਦ ਕਰਵਾਇਆ। ਗੁਰੂ ਤਾਂ ਸਾਨੂੰ ਸ਼ਬਦ ਦੇ ਲੜ ਲਾਉਣ ਤੇ ਸ਼ਬਦ ਦੀ ਜ਼ਿੰਮੇਵਾਰੀ ਸੌਂਪਣ ਤੇ ਚੁੱਕਣ ਲਈ ਤਿਆਰ ਕਰਨ ਹਿਤ ਪ੍ਰਗਟੇ ਸਨ। ਸਤਬੀਰ ਸਿੰਘ ਲਿਖਦੇ ਹਨ ਕਿ ਗੁਰੂ ਮਨੁੱਖਤਾ ਲਈ ਨਵੀਆਂ ਲੀਹਾਂ ਪਾਉਂਦਾ ਹੈ। ਪੰਧ ਸਵਾਰਦਾ ਹੈ। ਮਨੁੱਖਤਾ ਦੀ ਭਲਾਈ ਲਈ ਨਵੇਂ ਨਿਸ਼ਾਨੇ ਮਿਥਦਾ ਹੈ ਗੁਰੂ ਗਰੰਥ ਸਾਹਿਬ ਵਿੱਚ ਵੀ ਲਿਖਿਆ ਹੈ ਕਿ ਗੁਰੂ ਪਾਵਨ ਵਹਿੰਦਾ ਐਸਾ ਜ਼ਿੰਦਗੀ ਦਾਤਾ ਦਰਿਆ ਦਾ ਜਲ ਹੈ। ਜਿਸ ਵਿੱਚ ਤਮਾਮ ਸ਼ਕਤੀਆਂ ਹਨ ਕਿ ਮਿਲ ਕੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਪੂਰਣਤਾ ਪ੍ਰਾਪਤ ਹੁੰਦੀ ਹੈ। ਪੱਕੀ ਓਟ ਬਣ ਰਹਿੰਦੀ ਹੈ ਅਤੇ ਨੀਵੀਆਂ ਮੈਲੀਆਂ ਰੁਚੀਆਂ ਖਤਮ ਹੋ ਜਾਂਦੀਆਂ ਹਨ।

ਰੂਹਾਨੀ ਜ਼ਿੰਦਗੀ ਮਿਲਦੀ ਹੈ-

‘ਗੁਰੂ ਦਰਿਆਉ ਸਦਾ ਜਲ ਨਿਰਮਲੁ
ਮਿਲਿਆ ਦੁਰਮਤਿ ਮੈਲੁ ਹਰੈ।।
ਸਤਿਗੁਰ ਪਾਇਆ ਪੂਰਾ ਨਾਵਣੁ
ਪਸ਼ੂ ਪਰੇਤਹੁ ਦੇਵੁ ਕਰੈ।।'
(ਪ੍ਰਭਾਤੀ ਮਹਲਾ ਪਹਿਲਾ ਪੰਨਾ 1329)

111