ਪੰਨਾ:ਸਿੱਖ ਗੁਰੂ ਸਾਹਿਬਾਨ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤਰਾਂ ਗੁਰੂ ਹਰ ਕ੍ਰਿਸ਼ਨ ਜੀ ਨੇ ਆਦਿ ਗ੍ਰੰਥ ਦੀ ਸੰਸਥਾ ਦਾ, ਆਦਮੀ ਸਰੂਪ ਗੁਰੂ ਨਾਲ ਰਿਸ਼ਤਾ ਜੋੜਿਆ ਤੇ ਪਹਿਚਾਣਿਆ ਹੈ। ਜਿਸ ਵਿੱਚ ਅਧਿਆਤਮਕ ਭਾਵਨਾ ਨੂੰ ਮਹੱਤਤਾ ਦਿੰਦੇ ਹੋਏ ਦੱਸਿਆ ਹੈ ਕਿ ਸ਼ਬਦ ਜਾਂ ਬਾਣੀ ਹੀ ਸਿੱਖ ਧਰਮ ਵਿੱਚ ਗੁਰੂ ਹਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 'ਗੁਰੂ ਗਰੰਥ ਸਾਹਿਬ' ਨੂੰ ਗੁਰੂਆਈ ਦੇ ਦਿੱਤੀ ਅਤੇ ਦੇਹ ਜਾਂ ਆਦਮੀ ਦੇ ਤੌਰ 'ਤੇ ਗੁਰੂਤਾ ਖ਼ਤਮ ਕਰ ਦਿੱਤੀ। ਇਹ ਸਿੱਖ ਧਰਮ ਵਿੱਚ ਇਸਨੂੰ ਅਧਿਆਤਮਕਤਾ ਦੀ ਸਿਖਰ ਸਮਝਿਆ ਜਾਂਦਾ ਹੈ। ਆਦਿ ਗ੍ਰੰਥ ਦੇ ਇਸ ਸੁਭਾਅ ਅਤੇ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਕੁੱਝ ਵਿਦਵਾਨਾਂ ਨੇ ਵਰਨਣ ਕੀਤਾ ਹੈ ਕਿ ਗੁਰੂ ਹਰ ਕ੍ਰਿਸ਼ਨ ਜੀ ਨੇ ਨਿਪੁੰਨ ਲਿਖਾਰੀਆਂ ਦੀ ਮੀਟਿੰਗ ਕਰਕੇ ਉਹਨਾਂ ਨੂੰ ਆਦਿ ਗ੍ਰੰਥ ਦੀਆਂ ਬੀੜਾਂ ਅਤੇ ਗੁਟਕੇ (ਪ੍ਰਾਰਥਨਾ ਪਤਰਿਕਾਵਾਂ) ਤਿਆਰ ਕਰਨ ਲਈ ਕਿਹਾ। ਉਹਨਾਂ ਨੇ ਇਹ ਗੁਟਕੇ ਸਿੱਖਾਂ ਨੂੰ ਦੇਣ ਲਈ ਕਿਹਾ ਤਾਂ ਜੋ ਉਹ ਪਾਠ ਕਰ ਸਕਣ ਅਤੇ ਪ੍ਰਾਰਥਨਾ ਕਰ ਸਕਣ। ਇਤਿਹਾਸਕਾਰ ਤਰਲੋਚਨ ਸਿੰਘ ਅਨੁਸਾਰ ਅਜਿਹੀ ਇੱਕ ਆਦਿ ਗ੍ਰੰਥ ਦੀ ਬੀੜ ਪਟਨਾ ਸਾਹਿਬ ਦੇ ਤੋਸਾ ਖਾਨਾ ਪੁਰਾਤਤਵ ਵਿਭਾਗ ਵਿੱਚ ਪਈ ਹੈ। ਇਹ ਕਿਹਾ ਜਾਂਦਾ ਹੈ ਕਿ ਇਹ ਬੀੜ ਗੁਰੂ ਹਰ ਕ੍ਰਿਸ਼ਨ ਜੀ ਨੇ ਆਪ ਪਟਨੇ ਦੀ ਸੰਗਤ ਨੂੰ ਭੇਟ ਕੀਤੀ ਸੀ।

ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੀਆਂ ਧਾਰਮਿਕ ਅਤੇ ਅਧਿਆਤਮਕ ਆਗੂ ਦੀਆਂ ਜਿੰਮੇਵਾਰੀਆਂ ਬਹੁਤ ਹੀ ਪ੍ਰਭਾਵਸ਼ਾਲੀ ਤੇ ਸੁੱਚਜੇ ਢੰਗ ਨਾਲ ਨਿਭਾਈਆਂ। ਪਰ ਉਧਰ ਉਹਨਾਂ ਦਾ ਵੱਡਾ ਭਰਾ ਛੋਟੇ ਭਰਾ ਨਾਲ ਈਰਖਾ ਪਾਲ ਰਿਹਾ ਸੀ। ਹਰ ਕ੍ਰਿਸ਼ਨ ਨੂੰ ਗੁਰਗੱਦੀ ਮਿਲਣ ਤੇ ਉਹ ਅੱਗ ਬਬੂਲਾ ਹੋ ਗਿਆ ਸੀ। ਇਸ ਨਫਰਤ ਤੇ ਸਾੜੇ ਦੇ ਕਾਰਣ ਉਸਨੇ ਮਨ ਵਿੱਚ ਧਾਰ ਲਈ ਸੀ ਕਿ ਗੁਰਗੱਦੀ ਲੈ ਕੇ ਰਹੇਗਾ ਕਿਉਂਕਿ ਵੱਡਾ ਹੋਣ ਦੇ ਨਾਤੇ ਉਹ ਹੀ ਅਸਲੀ ਉਤਰਾਧਿਕਾਰੀ ਸੀ। ਹਿੰਦੂ ਕਾਨੂੰਨ ਵਿੱਚ ਵੀ ਉਤਰਾਧਿਕਰੀ ਵੱਡੇ ਪੁੱਤਰ ਨੂੰ ਹੀ ਮੰਨਿਆ ਜਾਂਦਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਪਹਿਲਾਂ ਤਾਂ ਉਸ ਨੇ ਮਸੰਦਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ। ਮੈਕਾਲਿਫ਼ ਦੇ ਅਨੁਸਾਰ ਮਸੰਦਾਂ ਦਾ ਆਗੂ ਗੁਰਦਾਸ ਰਾਮ ਰਾਇ ਨਾਲ ਰਲ ਗਿਆ। ਹੋਰ ਮਸੰਦ ਖਾਸ ਕਰਕੇ, ਉਹ ਜੋ ਭ੍ਰਿਸ਼ਟ ਸਨ ਅਤੇ ਗੁਰੂ ਜੀ ਦੇ ਪਰਿਵਾਰ ਵਿੱਚ ਪਈ ਫੁੱਟ ਤੋਂ ਫਾਇਦਾ ਉਠਾਉਣਾ ਚਾਹੁੰਦੇ ਸਨ, ਉਹਨਾਂ ਨੇ ਰਾਮ ਰਾਇ ਦਾ ਸਾਥ ਦੇਣ ਦੀ ਹਾਮੀ ਭਰੀ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਰਾਮ ਰਾਇ ਹੀ ਗੁਰੂ ਹਰ ਰਾਇ ਦਾ ਕਾਨੂੰਨੀ ਉਤਰਧਿਕਾਰੀ ਹੈ। ਰਾਮ ਰਾਇ ਨੇ ਕੁੱਝ ਮਸੰਦਾਂ ਨੂੰ ਸਿੱਖਾਂ ਵੱਲ ਦੂਰ-ਦੂਰ ਤੱਕ ਭੇਜਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਰਾਮ ਰਾਇ ਹੀ ਗੁਰੂ ਜੀ ਦਾ ਵਾਰਸ ਹੈ। ਉਸਨੇ ਮਸੰਦਾਂ ਨੂੰ ਸੰਗਤਾਂ ਤੋਂ ਦਸਵੰਧ ਵੀ ਇਕੱਠਾ ਕਰਕੇ ਲਿਆਉਣ ਲਈ ਕਿਹਾ। ਮੈਕਾਲਿਫ ਦੇ ਅਨੁਸਾਰ ਮਸੰਦਾਂ ਨੇ ਰਾਮ ਰਾਇ ਦੀ

112