ਪੰਨਾ:ਸਿੱਖ ਗੁਰੂ ਸਾਹਿਬਾਨ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਗਿਆ ਦਾ ਪਾਲਣ ਕੀਤਾ ਅਤੇ ਉਹ ਧਰਮ ਪ੍ਰਚਾਰ ਕਰਨ ਦੀ ਥਾਂ ਮਾਇਆ ਇਕੱਠੀ ਕਰਨ ਲੱਗ ਪਏ ਅਤੇ ਐਸ਼-ਆਰਾਮ ਦੀ ਜ਼ਿੰਦਗੀ ਬਸਰ ਕਰਨ ਲੱਗੇ। ਉਹ ਗਰੀਬ ਅਤੇ ਨਿਤਾਣੇ ਸਿੱਖਾਂ ਦੀ ਕੁੱਟਮਾਰ ਕਰਦੇ ਅਤੇ ਲੁੱਟ-ਪਾਟ ਕਰਦੇ ਸਨ। ਜੇਕਰ ਕੋਈ ਉਹਨਾਂ ਦੇ ਖਿਲਾਫ ਅਵਾਜ਼ ਉਠਾਉਂਦਾ ਤਾਂ ਉਹ ਉਹਨਾਂ ਨੂੰ ਗੁਰੂ ਦਾ ਸਰਾਪ ਦਾ ਡਰਾਵਾ ਦਿੰਦੇ। ਉਹ ਹੰਕਾਰ ਗਏ ਸਨ ਅਤੇ ਬਾਗੀ ਹੋ ਗਏ ਸਨ। ਉਹ ਸੰਗਤਾਂ ਦੀ ਮਾਇਆ ਵਿੱਚੋਂ ਬਹੁਤਾ ਧਨ ਆਪਦੇ ਲਈ ਰੱਖ ਲੈਂਦੇ ਸਨ। ਇਹ ਰਾਮ ਰਾਏ ਨੂੰ ਬਿਲਕੁਲ ਨਹੀਂ ਗੌਲਦੇ ਸਨ ਅਤੇ ਇਸ ਤਰਾਂ ਵਿਵਹਾਰ ਕਰਦੇ ਸਨ ਕਿ ਸਾਰੇ ਸਿੱਖ ਉਹਨਾਂ ਦੇ ਅਧੀਨ ਹਨ। ਉਹਨਾਂ ਨੂੰ ਇਹ ਵੀ ਹੰਕਾਰ ਹੋ ਗਿਆ ਸੀ ਕਿ ਉਹ ਜਿਸਨੂੰ ਉਹਨਾਂ ਦਾ ਜੀਅ ਕਰੇ, ਉਸ ਨੂੰ ਗੁਰੂ ਥਾਪ ਸਕਦੇ ਹਨ। ਰਾਮ ਰਾਇ ਬਿਲਕੁਲ ਨਿਹੱਥਾ ਹੋ ਗਿਆ ਸੀ ਅਤੇ ਮਸੰਦ ਉਸ ਉੱਪਰ ਹਾਵੀ ਹੋ ਗਏ ਸਨ। ਮਸੰਦ ਜੋ ਮਰਜੀ ਕਰਨ ਰਾਮਿ ਰਾਇ ਉਹਨਾਂ 'ਤੇ ਹੀ ਨਿਰਭਰ ਸੀ। ਉਹ ਹੁਣ ਉਹਨਾਂ ਦੀ ਦਿੱਤੀਆਂ ਨਸੀਹਤਾਂ 'ਤੇ ਹੀ ਅਮਲ ਕਰਦਾ ਸੀ। ਸਿੱਖਾਂ ਲਈ ਇਹੋ ਜਿਹੇ ਹਾਲਾਤ ਅਸਹਿਣਯੋਗ ਸਨ। ਇਸ ਨਾਲ ਸਿੱਖ ਧਰਮ ਤੇ ਸੰਗਠਨ ਲਈ ਖ਼ਤਰਾ ਖੜਾ ਹੋ ਗਿਆ ਸੀ। ਮਸੰਦ ਦੀਆਂ ਇਹਨਾਂ ਕੁਚਾਲਾਂ ਦੀਆਂ ਕਨਸੋਆਂ ਗੁਰੂ ਹਰ ਕ੍ਰਿਸ਼ਨ ਜੀ ਪਾਸ ਵੀ ਪੁੱਜਣ ਲੱਗੀਆਂ। ਇਹ ਵੀ ਪਤਾ ਲੱਗਾ ਕਿ ਭੇਟਾ ਮਸੰਦ ਉਗਰਾਹ ਕੇ ਨਿਜ ਲਈ ਵਰਤ ਰਹੇ ਹਨ ਜਾਂ ਰਾਮ ਰਾਇ ਨੂੰ ਦੇ ਆਉਂਦੇ ਹਨ। ਮਸੰਦ ਹੁਣ ਪੈਸੇ ਇਕੱਠੇ ਕਰਕੇ ਕਈ ਬੁਰੇ ਕੰਮਾਂ 'ਤੇ ਵੀ ਖਰਚ ਕਰ ਰਹੇ ਸਨ। ਇਹ ਗੱਲਾਂ ਸਿੱਖ ਧਰਮ ਨੂੰ ਢਾਹ ਲਾ ਰਹੀਆਂ ਸਨ। ਮਸੰਦਾਂ ਦੀਆਂ ਜ਼ਿਆਦਤੀਆਂ ਤੇ ਲੁੱਟ-ਖਸੁੱਟ ਦੀਆਂ ਭਰਾਂ ਨੇ ਗੁਰੂ ਕ੍ਰਿਸ਼ਨ ਜੀ ਨੂੰ ਦੁਖੀ ਕਰ ਦਿੱਤਾ। ਉਹਨਾਂ ਨੇ ਸਿੱਖ ਸੰਗਤ ਨੂੰ ਲਿਖ ਕੇ ਹੁਕਮਨਾਮਾ ਭੇਜੇ ਭੇਜੇ ਜਿਸ ਵਿੱਚ ਉਹਨਾਂ ਨੇ ਸਿੱਖ ਸੰਗਤਾਂ ਨੂੰ ਕਿਹਾ ਕਿ ਉਹ ਅਜਿਹੇ ਮਸੰਦਾਂ ਨੂੰ ਮੂੰਹ ਨਾ ਲਾਉਣ, ਕਿਸੇ ਵੀ ਹਾਲਤ ਵਿੱਚ ਉਹਨਾਂ ਨੂੰ ਸਹਿਯੋਗ ਨਾ ਕਰਨ ਅਤੇ ਦਸਵੰਧ ਵੀ ਉਹਨਾਂ ਨੂੰ ਨਾ ਦੇਣ। ਪਾਕਪਟਨ ਦੀ ਸੰਗਤ ਦੇ ਨਾਮ ਲਿਖੇ ਹੁਕਮਨਾਮੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਪਹਿਲਾਂ ਵੀ ਹੁਕਮਨਾਮੇ ਭੇਜੇ ਸਨ ਕਿ ਹੁਣ ਕਾਰ ਭੇਟਾ ਮਸੰਦਾਂ ਹੱਥ ਨਹੀਂ ਭੇਜਣੀ। ਇਹੋ ਜਿਹੇ ਮਸੰਦੀਏ ਦੀ ਸੰਗਤ ਨਹੀਂ ਕਰਨੀ। ਧਰਮਸਾਲ ਹੀ ਜਾ ਕੇ ਸ਼ਬਦ ਸੁਣਨਾ, ਆਰਤੀ ਸੋਹਿਲਾ ਕਰਨਾ। ਰਾਮ ਰਾਇ ਦੇ ਜਾਲ ਵਿੱਚ ਨਹੀਂ ਫਸਣਾ। ਸਤਵੀਰ ਸਿੰਘ 'ਅਸ਼ਟਮ ਬਲਬੀਰਾ' ਵਿੱਚ ਲਿਖਦੇ ਹਨ ਕਿ ਜਿਸ ਭਾਈ ਬੈਠੇ ਹੱਥ ਇਸ ਹੁਕਮਨਾਮੇ ਅਨੁਸਾਰ ਭੇਟਾ ਭੇਜਣ ਲਈ ਗੁਰੂ ਸਾਹਿਬ ਨੇ ਲਿਖਿਆ ਹੈ, ਉਹ ਗੁਰੂ ਤੇ ਸਿੱਖ ਦੇ ਰਿਸ਼ਤੇ ਨੂੰ ਉਜਾਗਰ ਕਰਨ ਵਾਲੇ ਸਿਦਕੀ ਸਿੱਖ ਹਨ। ਉਸ ਸਿੱਖ ਨੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵੀ ਸੇਵਾ ਕੀਤੀ ਅਤੇ ਨਾਮ ਕਮਾਇਆ।

ਸਿੱਖ ਵਿਦਵਾਨਾਂ ਤਰਲੋਚਨ ਸਿੰਘ ਅਤੇ 'ਤਵਾਰੀਖ ਗੁਰੂ ਖਾਲਸਾ' ਦੇ ਲੇਖਕ

113