ਪੰਨਾ:ਸਿੱਖ ਗੁਰੂ ਸਾਹਿਬਾਨ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਨਣ ਕਰਦੇ ਹਨ ਕਿ ਗੁਰੂ ਹਰ ਕ੍ਰਿਸ਼ਨ ਜੀ ਨੇ ਕੁਝ ਸਾਧੂ ਬ੍ਰਿਤੀ ਦੇ ਅਤੇ ਗੁਰੂ ਘਰ ਦੇ ਸ਼ਰਧਾਲੂ ਸੇਵਕਾਂ ਨੂੰ ਇਹਨਾਂ ਮਸੰਦਾਂ ਦੀ ਥਾਂ 'ਤੇ ਬਦਲ ਕੇ ਸੰਗਤਾਂ ਕੋਲ ਭੇਜਿਆ। ਇਸ ਤਰਾਂ ਗੁਰੂ ਜੀ ਨੇ ਸਿੱਖਾਂ ਵਿੱਚ ਵਿਸ਼ਵਾਸ ਤੇ ਸਿਖ ਧਰਮ ਦਾ ਆਦਰ ਬਣਾਈ ਰੱਖਣ ਦੀ ਲੀਹ ਤੋਰੀ। ਮਸੰਦਾਂ ਦੇ ਚੁੰਗਲ ਵਿੱਚੋਂ ਸੰਗਤਾਂ ਨੂੰ ਕੱਢਣ ਦਾ ਕੰਮ ਅਤੇ ਸਫ਼ਲ ਯਤਨ ਗੁਰੂ ਹਰ ਕ੍ਰਿਸ਼ਨ ਜੀ ਨੇ ਕੀਤਾ। ਸਿੱਖ ਧਰਮ ਨਾਲ ਧਰੋਹ ਕਮਾਉਣ ਵਾਲੇ ਤੇ ਦੋਖੀ ਹੁਣ ਸਮਝ ਗਏ ਕਿ ਉਹਨਾਂ ਦੀ ਦਾਲ ਨਹੀਂ ਗਲਣੀ। ਸਿੱਖਾਂ ਨੇ ਮਸੰਦਾਂ ਨੂੰ ਭੇਟ ਦੇਣੀ ਬੰਦ ਕਰ ਦਿੱਤੀ। ਉਹ ਗੁਰੂ ਘਰ ਦੀ ਰੀਤ ਨਿਮਰਤਾ, ਸੱਚਾਈ ਅਤੇ ਆਗਿਆ ਪਾਲਣ ਨੂੰ ਭਲੀ ਭਾਂਤ ਜਾਣਦੇ ਸਨ। ਰਾਮ ਰਾਇ ਅਤੇ ਮਸੰਦਾਂ ਦੇ ਕੋਝੇ ਯਤਨ ਅਸਫਲ ਹੋ ਗਏ ਅਤੇ ਸਿੱਖ ਸੰਗਤ ਨੇ ਕਦੇ ਵੀ ਰਾਮ ਰਾਇ ਨੂੰ ਗੁਰੂ ਨਾ ਸਮਝਿਆ।

ਆਪਣੇ ਉਦੇਸ਼ ਦੀ ਪੂਰਤੀ ਵਿੱਚ ਅਸਫ਼ਲ ਰਹਿਣ ਪਿੱਛੋਂ ਵੀ ਰਾਮ ਰਾਇ ਚਾਲਾਂ ਚੱਲਦਾ ਰਿਹਾ। ਮਸੰਦਾਂ ਵਾਲਾ ਕਾਰਨਾਮਾ ਰਾਸ ਨਾ ਆਇਆ ਤਾਂ ਉਸਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਕੋਲ ਨਿਆਂ ਲਈ ਪਹੁੰਚ ਕੀਤੀ। ਔਰਗੰਜੇਬ ਰਾਮ ਰਾਇ ਉੱਪਰ ਦਿਆਲਤਾ ਦੀ ਨਜ਼ਰ ਰੱਖਦਾ ਸੀ। ਮਹਿਮਾ ਪ੍ਰਕਾਸ਼ ਦੀ ਗਵਾਹੀ ਭਰਦੀ ਹੈ ਕਿ ਔਰੰਗਜੇਬ ਬਾਦਸ਼ਾਹ ਨੇ ਰਾਮ ਰਾਇ ਦੀ ਗੱਦੀ ਤੋਂ ਬੇਦਖਲ ਕਰਨ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਤੇ ਬੇਚੈਨ ਹੋ ਗਿਆ। ਉਹ ਹੈਰਾਨ ਹੋ ਗਿਆ ਕਿ ਗੁਰੂ ਹਰ ਰਾਏ ਨੇ ਆਪਣੇ ਕਾਨੂੰਨੀ ਵਾਰਸ ਅਤੇ ਆਰਿਫ਼ ਜਾਂ ਦਾਰਸ਼ਨਿਕ ਸੰਤ ਪੁੱਤਰ ਨੂੰ ਗੱਦੀ ਤੋਂ ਵਿਰਵਾ ਕਿਉਂ ਰੱਖਿਆ। ਕਾਮਿਲ-ਕਰਾਮਾਤ-ਔਲੀਆਂ ਮਤਲਬ ਕਰਾਮਾਤਾਂ ਵਿੱਚ ਨਿਪੁੰਨ ਸੰਤ ਨੂੰ ਸਿੱਖਾਂ ਦੀ ਅਗਵਾਈ ਕਰਨ ਤੋਂ ਕਿਉਂ ਰੋਕਿਆ। ਰਾਮ ਰਾਇ ਅਤੇ ਉਸਦੇ ਚੇਲਿਆਂ ਨੇ ਬਾਦਸ਼ਾਹ ਨੂੰ ਇਹ ਵੀ ਅਰਜ਼ ਕੀਤੀ ਕਿ ਉਹ ਹਰ ਕ੍ਰਿਸ਼ਨ ਨੂੰ ਆਪਣੇ ਦਰਬਾਰ ਵਿੱਚ ਬੁਲਾਉਣ। ਗੁਰੂ ਖਾਲਸਾ ਅਨੁਸਾਰ ਰਾਮ ਰਾਇ ਨੇ ਬਾਦਸ਼ਾਹ ਨੂੰ ਕਿਹਾ ਕਿ ਉਹ ਗੁਰੂ ਹਰ ਕ੍ਰਿਸ਼ਨ ਨੂੰ ਬੁਲਾ ਕੇ ਹੁਕਮ ਦੇਵੇ ਕਿ ਗੁਰੂ ਵੀ ਰਾਮ ਰਾਇ ਦੀ ਤਰਾਂ ਕਰਾਮਾਤਾਂ ਦਿਖਾਵੇ।

ਬਾਦਸ਼ਾਹ ਤਾਂ ਇਸ ਮੌਕੇ ਦੀ ਤਾਕ ਵਿੱਚ ਸੀ ਕਿ ਕਦੋਂ ਉਸਨੂੰ ਸਿੱਖ ਧਰਮ ਦੇ ਮਸਲਿਆਂ ਵਿੱਚ ਦਖਲ ਅੰਦਾਜ਼ੀ ਕਰਨ ਦਾ ਅਵਸਰ ਮਿਲੇ। ਉਸਨੂੰ ਬੜੀ ਖੁਸ਼ੀ ਹੋਈ ਕਿ ਉਹ ਹੁਣ ਪੰਜਾਬ ਦੇ ਹਿੰਦੂਆਂ ਨੂੰ ਇਸਲਾਮ ਧਰਮ ਵਿੱਚ ਲਿਆਉਣ ਦਾ ਆਪਣਾ ਉਦੇਸ਼ ਹਾਸਲ ਕਰ ਲਵੇਗਾ। ਉਹ ਸੋਚਦਾ ਸੀ ਕਿ ਜੇਕਰ ਉਹ ਰਾਮ ਰਾਇ ਨੂੰ ਗੁਰਗੱਦੀ ਦਿਵਾ ਦਿੰਦਾ ਹੈ ਤਾਂ ਰਾਮ ਰਾਇ ਉਸਦੇ ਹੱਥਾਂ ਵਿੱਚ ਖਿਲੌਣਾ ਮਾਤਰ ਹੋਵੇਗਾ ਅਤੇ ਉਸ ਰਾਹੀਂ ਪੰਜਾਬ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਤੇ ਪਸਾਰ ਕਰ ਸਕੇਗਾ। ਉਹ ਇਹ ਵੀ ਸੋਚਦਾ ਸੀ ਕਿ ਜੇਕਰ ਦੋਨੋਂ ਭਰਾ ਇੱਕ ਦੂਜੇ ਨੂੰ ਲੜ ਝਗੜ ਕੇ ਖਤਮ ਕਰਦੇ ਹਨ ਤਾਂ ਇਸਲਾਮ ਤੇਜ਼ੀ ਨਾਲ ਪੰਜਾਬ ਵਿੱਚ ਫੈਲ

114