ਪੰਨਾ:ਸਿੱਖ ਗੁਰੂ ਸਾਹਿਬਾਨ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਵੇਗਾ ਅਤੇ ਇਸ ਤਰਾਂ ਉਸਦਾ ਇਸਲਾਮ ਫੈਲਾਉਣ ਦਾ ਸੁਪਨਾ ਸਾਕਾਰ ਹੋ ਜਾਵੇਗਾ। ਖੁਸ਼ਵੰਤ ਸਿੰਘ 'ਏ ਹਿਸਟਰੀ ਔਫ ਦੀ ਸਿੱਖਸ' ਵਿੱਚ ਲਿਖਦੇ ਹਨ ਕਿ ਬਾਦਸ਼ਾਹ ਸਿੱਖ ਧਰਮ ਦੇ ਮਾਮਲਿਆਂ ਵਿੱਚ ਫੈਸਲਾਕੁੰਨ ਯੋਗਦਾਨ ਪਾਉਣਾ ਚਾਹੁੰਦਾ ਸੀ।

ਇਸ ਤਰਾਂ ਦੇ ਬੁਰੇ ਤੇ ਜ਼ਾਲਮਾਨਾ ਮਨਸੂਬੇ ਬਣਾ ਕੇ ਔਰੰਗਜੇਬ ਬਾਦਸ਼ਾਹ ਨੇ ਅੰਬਰ (ਜੈਪੁਰ) ਦੇ ਰਾਜਾ ਜੈ ਸਿੰਘ ਨੂੰ ਬੁਲਾਇਆ। ਜਦੋਂ ਉਹ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਔਰੰਗਜ਼ੇਬ ਨੇ ਉਸਨੂੰ ਹੁਕਮ ਦਿੱਤਾ ਕਿ ਉਹ ਗੁਰੂ ਹਰ ਕ੍ਰਿਸ਼ਨ ਨੂੰ ਦਿੱਲੀ ਬੁਲਾਵੇ। ਬਾਦਸ਼ਾਹ ਗੁਰੂ ਹਰ ਰਾਇ ਦੇ ਉਤਰਾਧਿਕਾਰੀ ਨੂੰ ਦਿੱਲੀ ਵਿਖੇ ਮਿਲਣਾ ਚਾਹੁੰਦਾ ਹੈ। ਉਸਨੇ ਰਾਜਾ ਨੂੰ ਚੇਤਾਵਨੀ ਦਿੱਤੀ ਕਿ ਉਹ ਧਿਆਨਪੂਰਬਕ

ਤੇ ਇੱਜ਼ਤ ਨਾਲ ਗੁਰੂ ਜੀ ਦੀ ਦਿੱਲੀ ਯਾਤਰਾ ਦਾ ਪ੍ਰਬੰਧ ਕਰੇ।

ਸੋਢੀ ਗੁਰੂਆਂ ਵਾਂਗ ਜੈਪੁਰ ਦੇ ਰਾਜੇ ਵੀ ਇਤਿਹਾਸਕ ਸੂਰਜਵੰਸ਼ੀ ਖਾਨਦਾਨ ਨਾਲ ਸਬੰਧ ਰੱਖਦੇ ਸਨ। ਉਹਨਾਂ ਦੇ ਸਿੱਖ ਗੁਰੂਆਂ ਨਾਲ ਵਧੀਆ ਸਬੰਧ ਸਨ। ਰਾਜਾ ਜੈ ਸਿੰਘ ਨੇ ਪਹਿਲਾਂ ਹੀ ਗੁਰੂ ਜੀ ਦੀ ਵਡਿਆਈ ਸੁਣੀ ਹੋਈ ਸੀ। ਉਹ ਖੁਸ਼ ਸੀ ਕਿ ਉਸਨੂੰ ਗੁਰੂ ਜੀ ਦਾ ਦਰਸ਼ਨ ਹੋਵੇਗਾ ਅਤੇ ਆਸ਼ੀਰਵਾਦ ਵੀ ਮਿਲੇਗਾ। ਉਸਨੂੰ ਇਸ ਗੱਲ 'ਤੇ ਵੀ ਤਸੱਲੀ ਹੋਈ ਸੀ ਕਿ ਔਰੰਗਜੇਬ ਵਰਗਾ ਕੱਟੜ ਬਾਦਸ਼ਾਹ ਗੁਰੂ ਜੀ ਨੂੰ ਸਨਮਾਨਪੂਰਬਕ ਢੰਗ ਨਾਲ ਬੁਲਾਵਾ ਭੇਜ ਰਿਹਾ ਹੈ। ਉਸ ਨੇ ਸੋਚਿਆ ਇਹ ਸਭ ਗੁਰੂ ਗੁਰੂ ਦੀ ਅਧਿਆਤਮਕ ਸ਼ਕਤੀ ਕਰਕੇ ਹੀ ਸੰਭਵ ਹੋਇਆ ਹੈ। ਜਦੋਂ ਇਸ ਗੱਲ ਦਾ ਦਿੱਲੀ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਵੀ ਸੰਤੁਸ਼ਟੀ ਹੋਈ ਕਿ ਹੁਣ ਉਹ ਅਸਲੀ ਦੇ ਦਰਸ਼ਨ ਦੀਦਾਰੇ ਕਰ ਸਕਣਗੇ। ਦਿੱਲੀ ਦੇ ਸਿੱਖ ਰਾਮ ਰਾਏ ਦੀਆਂ ਬਾਦਸ਼ਾਹ ਨਾਲ ਹੋਈਆਂ ਮੁਲਾਕਾਤਾਂ ਤੋਂ ਨਰਾਜ਼ ਸਨ ਕਿ ਕਿਵੇਂ ਰਾਮ ਰਾਇ ਝੂਠ ਫਰੇਬ ਦੀਆਂ ਕਾਰਵਾਈਆਂ ਕਰ ਰਿਹਾ ਹੈ। ਉਨਾਂ ਨੇ 'ਮਿਰਜ਼ਾ ਰਾਜਾ ਜੈ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਦਿੱਲੀ ਦੀਆਂ ਸੰਗਤਾਂ ਦੀ ਫਰਿਆਦ ਗੁਰੂ ਜੀ ਕੋਲ ਲਾਉਣ ਕਿ ਬਾਦਸ਼ਾਹ ਹੀ ਨਹੀਂ ਸਗੋਂ ਦਿੱਲੀ ਦੀਆਂ ਸੰਗਤਾਂ ਵੀ ਗੁਰੂ ਜੀ ਨੂੰ ਦੇਖਣ ਲਈ ਕਾਹਲੀਆਂ ਹਨ। ਤਵਾਰੀਖ ਗੁਰੂ ਖਾਲਸਾ ਅਨੁਸਾਰ ਰਾਜਾ ਜੈ ਸਿੰਘ ਨੇ ਆਪਣੇ ਖਾਸ ਦੂਤ ਪਰਸ ਰਾਮ ਨੂੰ ਕੀਰਤਪੁਰ ਭੇਜਿਆ। ਉਸ ਨੂੰ ਕਿਹਾ ਗਿਆ ਕਿ ਉਹ ਗੁਰੂ ਜੀ ਨੂੰ ਕਹੇ ਕਿ ਉਹ ਉਹਨਾਂ ਨੂੰ ਬੁਲਾਵਾ ਭੇਜਣ ਨਹੀਂ ਸਗੋਂ ਸੱਦਾ ਪੱਤਰ ਲੈ ਕੇ ਆਏ ਹਨ ਅਤੇ ਗੁਰੂ ਜੀ ਨੂੰ ਖੁਸ਼ੀ ਅਤੇ ਰੀਤ ਅਨੁਸਾਰ ਸੁਰੱਖਿਆ ਨਾਲ ਸ਼ਾਹੀ ਰਾਜਧਾਨੀ ਲੈ ਕੇ ਜਾਣਗੇ।

ਇਸ ਗੱਲ ਦਾ ਪਤਾ ਲੱਗਣ 'ਤੇ ਰਾਮ ਰਾਇ ਨੂੰ ਬਹੁਤ ਅਨੰਦ ਆਇਆ। ਉਸਨੇ ਮਹਿਸੂਸ ਕੀਤੀ ਕਿ ਜੇਕਰ ਉਸਦੇ ਛੋਟੇ ਭਰਾ ਨੇ ਬਾਦਸ਼ਾਹ ਦੀ ਹੁਕਮ ਅਦੂਲੀ ਕੀਤੀ ਤੇ ਦਿੱਲੀ ਨਹੀਂ ਆਏ ਤਾਂ ਬਾਦਸ਼ਾਹ ਆਪਣੀ ਫੌਜ ਭੇਜਕੇ ਉਸ

115