ਪੰਨਾ:ਸਿੱਖ ਗੁਰੂ ਸਾਹਿਬਾਨ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਾਹ ਕਰ ਸਕਦਾ ਹੈ। ਜੇਕਰ ਉਹ ਦਿੱਲੀ ਆਉਂਦੇ ਹਨ ਤਾਂ ਇਹ ਗੁਰੂ-ਪਿਤਾ ਦੇ ਅੰਤਮ ਸਮੇਂ ਕੀਤੇ ਹੁਕਮਾਂ ਦੇ ਵਿਰੁੱਧ ਗੱਲ ਜਾਵੇਗੀ। ਗੁਰੂ-ਪਿਤਾ ਹਰ ਰਾਏ ਨੇ ਸਪੱਸ਼ਟ ਸ਼ਬਦਾਂ ਵਿੱਚ ਗੁਰੂ ਹਰ ਕ੍ਰਿਸ਼ਨ ਨੂੰ ਔਰੰਗਜੇਬ ਨੂੰ ਮਿਲਣ ਤੋਂ ਮਨਾ ਕੀਤਾ ਸੀ। ਮੈਕਾਲਿਫ ਲਿਖਦਾ ਹੈ ਕਿ ਗੁਰੂ ਜੀ ਨੇ ਕਿਹਾ ਸੀ ਕਿ ਜੇਕਰ ਹਰ ਕ੍ਰਿਸ਼ਨ ਅਜੇਹਾ ਕਰਦੇ ਹਨ ਤਾਂ ਉਹ ਰਾਮ ਰਾਇ ਤੋਂ ਵੀ ਵੱਧ ਦੋਸ਼ੀ ਹੋਣਗੇ। ਪਰੰਤੂ ਸੂਰਜ ਪ੍ਰਕਾਸ਼ ਦੇ ਲੇਖਕ ਦੇ ਅਨੁਸਾਰ ਰਾਮ ਰਾਇ ਨੂੰ ਪੱਕਾ ਯਕੀਨ ਸੀ ਕਿ ਗੁਰੂ ਹਰ ਕ੍ਰਿਸ਼ਨ ਕਿਸੇ ਵੀ ਸੂਰਤ ਵਿੱਚ ਆਪਣੇ ਪਿਤਾ ਨੂੰ ਦਿੱਤਾ ਹੋਇਆ ਵਚਨ ਨਹੀਂ ਤੋੜਨਗੇ। ਉਹ ਆਪਣੀ ਜ਼ਿੰਦਗੀ ਦੀ ਬਾਜ਼ੀ ਲਾ ਕੇ ਵੀ ਗੁਰੂ-ਪਿਤਾ ਦੇ ਹੁਕਮਾਂ ਦੀ 'ਤੇ ਫੁੱਲ ਚੜਾਉਣਗੇ। ਪਰੰਤੂ ਰਾਮ ਰਾਇ ਨੂੰ ਦੋਹੇਂ ਗੱਲਾਂ ਦਾ ਹੀ ਫਾਇਦਾ ਹੋਣਾ ਸੀ, ਭਾਵੇਂ ਗੁਰੂ ਹਰ ਕ੍ਰਿਸ਼ਨ ਦਿੱਲੀ ਆਉਂਦੇ ਹਨ, ਭਾਵੇਂ ਆਉਣ ਤੋਂ ਇਨਕਾਰ ਕਰਦੇ ਹਨ। ਪਰੰਤੂ ਰਾਮ ਰਾਇ ਇੱਕ ਹੋਰ ਨੁਕਤੇ 'ਤੇ ਵੀ ਵਿਚਾਰ ਕਰ ਰਿਹਾ ਸੀ ਕਿ ਜੇਕਰ ਗੁਰੂ ਹਰ ਕ੍ਰਿਸ਼ਨ ਔਰੰਗਜ਼ੇਬ ਦੇ ਹੁਕਮਾਂ ਨੂੰ ਮੰਨਣ ਤੋਂ ਬਚਣ ਲਈ ਸ਼ਿਵਾਲਿਕ ਪਹਾੜੀਆਂ ਦੇ ਅਪਹੁੰਚ ਜੰਗਲਾਂ ਵਿੱਚ ਚਲੇ ਜਾਂਦੇ ਹਨ ਅਤੇ ਮੁਗਲ ਸੈਨਾ ਤੋਂ ਬਚ ਜਾਂਦੇ ਹਨ ਤਾਂ ਵੀ ਉਸ ਨੂੰ ਫਾਇਦਾ ਹੀ ਹੋਵੇਗਾ। ਉਹ ਕੀਰਤਪੁਰ ਜਾ ਕੇ ਆਪਣੇ ਆਪ ਨੂੰ ਗੁਰੂ ਐਲਾਨ ਕਰ ਦੇਵੇਗਾ।

ਕੀਰਤਪੁਰ ਪਹੁੰਚ ਕੇ ਦੀਵਾਨ ਪਰਸ ਰਾਮ ਦੂਸਰੇ ਦਿਨ ਦੀਵਾਨ ਦੇ ਵਿੱਚ ਗੁਰੂ ਜੀ ਸਾਹਮਣੇ ਪੇਸ਼ ਹੋਏ। ਤਵਾਰੀਖ ਗੁਰੂ ਖਾਲਸਾ ਅਨੁਸਾਰ ਇਹ ਦੀਵਾਨ ਇਸੇ ਆਸ਼ੇ ਨੂੰ ਮੁੱਖ ਰੱਖ ਕੇ ਬੁਲਾਇਆ ਗਿਆ ਸੀ। ਆਪਣੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਅਤੇ ਆਸ਼ੀਰਵਾਦ ਲੈਣ ਤੋਂ ਬਾਦ ਦੂਤ ਪਰਸ ਰਾਮ ਨੇ ਗੁਰੂ ਜੀ ਨੂੰ ਸੁਨੇਹਾ ਦੇ ਦਿੱਤਾ। ਮੈਕਾਲਿਫ ਦੇ ਲਿਖੇ ਅਨੁਸਾਰ ਗੁਰੂ ਹਰ ਕ੍ਰਿਸ਼ਨ ਨੇ ਦਿੱਲੀ ਔਰੰਗਜੇਬ ਦੀ ਕਚਿਹਰੀ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਤੋਂ ਕਿਹਾ, 'ਰਾਜਾ ਜੈ ਸਿੰਘ ਨੂੰ ਕਹੋ ਕਿ ਜੇਕਰ ਦਿੱਲੀ ਦੀ ਸੰਗਤ ਮੈਨੂੰ ਯਾਦ ਕਰਦੀ ਹੈ ਤਾਂ ਮੈਂ ਉਹਨਾਂ ਨੂੰ ਮਿਲਣ ਆਵਾਂਗਾ ਪਰ ਜੇਕਰ ਰਾਜਾ ਮੈਨੂੰ ਔਰੰਗਜੇਬ ਨੂੰ ਮਿਲਣ ਲਈ ਬੁਲਾਉਂਦਾ ਹੈ ਤਾਂ ਮੈ ਇਸ ਸੱਦੇ ਨੂੰ ਠੁਕਰਾਉਂਦਾ ਹਾਂ।' ਦੂਤ ਨੇ ਰਾਜਾ ਜੈ ਸਿੰਘ ਨਾਲ ਸੰਪਰਕ ਕੀਤਾ ਅਤੇ ਬਾਦ ਵਿੱਚ ਗੁਰੂ ਜੀ ਨੂੰ ਦੱਸਿਆ ਕਿ ਰਾਜਾ ਨੇ ਨਿਮਰਤਾ ਸਾਹਿਤ ਗੁਰੂ ਜੀ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਉਹ ਅਤੇ ਸਿੱਖ ਸੰਗਤਾਂ ਉਹਨਾਂ ਦੇ ਦਰਸ਼ਨ ਕਰ ਸਕਣ। ਮੈਕਾਲਿਫ ਦੇ ਅਨੁਸਾਰ ਇਹ ਵੀ ਗੱਲ ਸਾਫ਼ ਕਰ ਦਿੱਤੀ ਗਈ ਕਿ ਗੁਰੂ ਜੀ ਨੂੰ ਔਰੰਗਜੇਬ ਦੇ ਦਰਬਾਰ ਵਿੱਚ ਜਾਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ। ਜੇਕਰ ਬਾਦਸ਼ਾਹ ਉਹਨਾਂ ਨੂੰ ਮਿਲਣ ਲਈ ਮਜ਼ਬੂਰ ਕਰੇਗਾ ਤਾਂ ਰਾਜਾ ਜੈ ਸਿੰਘ ਕੂਟਨੀਤੀ ਵਰਤ ਕੇ ਉਸਦੀ ਚਾਲ ਬੇਕਾਰ ਕਰ ਦੇਵੇਗਾ। ਸੂਰਜ ਪ੍ਰਕਾਸ਼ ਦੇ ਅਨੁਸਾਰ ਗੁਰੂ ਜੀ ਨੂੰ ਵਿਸ਼ਵਾਸ ਦੁਆਇਆ

116