ਪੰਨਾ:ਸਿੱਖ ਗੁਰੂ ਸਾਹਿਬਾਨ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆ ਕਿ ਉਹ ਦਿੱਲੀ ਵਿੱਚ ਆਪਣੀ ਠਹਿਰ ਦੇ ਸਮੇਂ ਰਾਜਾ ਜੈ ਸਿੰਘ ਦੇ ਖਾਸ ਮਹਿਮਾਨ ਹੋਣਗੇ। ਗੁਰੂ ਹਰ ਕ੍ਰਿਸ਼ਨ ਦਿੱਲੀ ਜਾਣ ਲਈ ਤਿਆਰ ਹੋ ਗਏ ਕਿਉਂਕਿ ਦਿੱਲੀ ਦੀ ਸਿੱਖ ਸੰਗਤ ਨੂੰ ਮਿਲਣਾ ਚਾਹੁੰਦੇ ਸਨ ਅਤੇ ਰਾਮ ਰਾਇ ਅਤੇ ਉਸਦੇ ਭ੍ਰਿਸ਼ਟ ਮਸੰਦਾਂ ਦੁਆਰਾ ਸਿੱਖਾਂ ਵਿੱਚ ਪਾਏ ਭਰਮ-ਭੁਲੇਖਿਆਂ ਨੂੰ ਦੂਰ ਕਰਨਾ ਚਾਹੁੰਦੇ ਸਨ।

ਤਵਾਰੀਖ ਗੁਰੂ ਖਾਲਸਾ ਅਨੁਸਾਰ ਗੁਰੂ ਹਰ ਕ੍ਰਿਸ਼ਨ ਫਰਵਰੀ ਦੇ ਦੂਜੇ ਹਫ਼ਤੇ 1664 ਈ. ਨੂੰ ਕੀਰਤਪੁਰ ਤੋਂ ਦਿੱਲੀ ਜਾਣ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਬਸੰਤ ਪੰਚਮੀ ਦਾ ਤਿਉਹਾਰ ਕੀਰਤਪੁਰ ਵਿਖੇ ਮਨਾਇਆ। ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਔਰੰਗਜੇਬ ਨੇ ਗੁਰੂ ਹਰ ਕ੍ਰਿਸ਼ਨ ਜੀ ਨੂੰ ਦਿੱਲੀ ਬੁਲਾਇਆ ਹੈ ਤਾਂ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਜੀ ਨਾਲ ਚੱਲਣ ਲਈ ਤਿਆਰ ਹੋ ਗਏ। ਔਰੰਗਜੇਬ ਬਾਰੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਹਿੰਦੂ ਸੰਤਾਂ ਨੂੰ ਇਸਲਾਮ ਕਬੂਲ ਕਰਨ ਲਈ ਦਬਾਅ ਪਾ ਰਿਹਾ ਸੀ। ਇਸ ਕਰਕੇ ਉਹ ਸੋਚਦੇ ਹਨ ਕਿ ਉਹ ਗੁਰੂ ਜੀ ਨਾਲ ਵੀ ਕੋਈ ਅਜੇਹਾ ਹੀ ਵਰਤਾਉ ਕਰੇਗਾ। ਗੁਰੂ ਜੀ ਨੇ ਉਹਨਾਂ ਨੂੰ ਆਪਣੇ ਨਾਲ ਜਾਣ ਤੋ ਰੋਕ ਦਿੱਤਾ ਪਰ ਜਦ ਸਿੱਖ ਸੰਗਤਾਂ ਨਾ ਮੰਨੀਆਂ ਤੇ ਨਾਲ ਜਾਣ ਲਈ ਬਜ਼ਿੱਦ ਰਹੀਆਂ ਤਾਂ ਅੰਬਾਲਾ ਜ਼ਿਲੇ ਵਿੱਚ ਪੰਜਖੋਰਾ ਨਾਮੀ ਸਥਾਨ 'ਤੇ ਪਹੁੰਚੇ ਕੇ ਗੁਰੂ ਜੀ ਰੁਕੇ ਅਤੇ ਇਥੇ ਕੁਝ ਸਮਾਂ ਦੂਰੋਂ-ਦੂਰੋਂ ਕਾਬਲ, ਪਿਛਾਵਰ ਅਤੇ ਕਸ਼ਮੀਰ ਤੋਂ ਆਏ ਸਿੱਖਾਂ ਨੂੰ ਦਰਸ਼ਨ ਦਿੱਤੇ। ਇੱਥੇ ਉਹ ਲਗਭਗ ਇੱਕ ਹਫਤਾ ਰਹੇ। ਦੀਵਾਨ ਲੱਗਦੇ, ਢਾਡੀ ਵਾਰਾਂ ਗਾਉਂਦੇ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਹੁੰਦਾ ਅਤੇ ਗੁਰੂ ਕਾ ਲੰਗਰ ਚੱਲਦਾ। ਬਾਲਾ-ਗੁਰੂ ਸੰਗਤਾਂ ਨੂੰ ਅਸ਼ੀਰਵਾਦ ਦਿੰਦੇ। ਕਿਹਾ ਜਾਂਦਾ ਹੈ ਕਿ ਇਸੇ ਥਾਂ 'ਤੇ ਹੀ ਗੁਰੂ ਜੀ ਨੇ ਪੰਡਿਤ ਲਾਲ ਚੰਦ ਦਾ ਹੰਕਾਰ ਤੋੜਿਆ। ਪੰਡਿਤ ਲਾਲ ਚੰਦ ਪੰਜੋਖਰਾ ਦਾ ਨੇੜੇ ਹੀ ਰਹਿੰਦਾ ਸੀ। ਉਸਨੂੰ ਆਪਣੀ ਜਾਤ ਅਤੇ ਵੇਦਾਂ ਦੇ ਗਿਆਨ ਉੱਪਰ ਬਹੁਤ ਮਾਣ ਸੀ। ਉਹ ਗੁਰੂ ਹਰ ਕ੍ਰਿਸ਼ਨ ਜੀ ਦੀ ਪੰਜੋਖਰਾ ਠਹਿਰ ਸਮੇਂ ਉਹਨਾਂ ਕੋਲ ਆਇਆ ਅਤੇ ਪੁੱਛਿਆ ਕਿ ਹਰ ਕ੍ਰਿਸ਼ਨ ਕੌਣ ਹੈ? ਉਸਨੇ ਗੁਰੂ ਜੀ ਨੂੰ ਕਿਹਾ ਕਿ ਉਹ ਗੀਤਾ ਦੇ ਸ਼ਲੋਕ ਦੇ ਅਰਥ ਕਰ ਕੇ ਦਿਖਾਵੇ। ਗੁਰੂ ਜੀ ਨੇ ਉਸਨੂੰ ਨਿਮਰਤਾ ਨਾਲ ਦੱਸਿਆ ਕਿ ਅਧਿਆਤਮਕ ਸਿਆਣਪ ਅਤੇ ਦੈਵੀ ਦ੍ਰਿਸ਼ਟੀ ਨਾਲ ਕਿਸੇ ਵੀ ਜਾਤ ਦਾ ਆਦਮੀ ਇਹ ਕੰਮ ਕਰ ਸਕਦਾ ਹੈ। ਇੱਕ ਝਿਊਰ ਜਾਤ ਦੇ ਛੱਜੂ ਨਾਮਕ ਆਦਮੀ ਨੇ ਪੰਡਿਤ ਲਾਲ ਚੰਦ ਨੂੰ ਬਹੁਤ ਹੀ ਸਿਆਣਪ ਨਾਲ ਉੱਤਰ ਦਿੱਤੇ ਅਤੇ ਪੰਡਿਤ ਹੈਰਾਨ ਰਹਿ ਗਿਆ। ਉਸਨੇ ਗੁਰੂ ਜੀ ਤੋਂ ਮਾਫੀ ਮੰਗੀ। ਗੁਰੂ ਹਰ ਕ੍ਰਿਸ਼ਨ ਨੇ ਉਸਨੂੰ ਸਮਝਾਇਆ ਕਿ ਸਾਰੇ ਮਨੁੱਖ ਬਰਾਬਰ ਹਨ, ਇਕੋ ਪ੍ਰਮਾਤਮਾ ਦੇ ਬੱਚੇ ਹਨ ਅਤੇ ਪ੍ਰਮਾਤਮਾ ਜਿਸਤੇ ਵੀ ਮਿਹਰ ਕਰਦਾ ਹੈ ਉਸਦੇ ਹਿਰਦੇ ਵਿੱਚ

117