ਪੰਨਾ:ਸਿੱਖ ਗੁਰੂ ਸਾਹਿਬਾਨ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਨਣ ਹੋ ਜਾਂਦਾ ਹੈ। ਉਸਨੂੰ ਅੰਦਰੂਨੀ ਰੌਸ਼ਨੀ ਨਾਲ ਗਿਆਨ ਉਪਜਦਾ ਹੈ ਅਤੇ ਉਹ ਪਵਿੱਤਰ ਗ੍ਰੰਥ ਦੇ ਅਰਥ ਕਰ ਸਕਦਾ ਹੈ, ਨੀਵੀਂ ਤੋਂ ਨੀਵੀਂ ਜਾਤ ਦੇ ਆਦਮੀ ਨੂੰ ਵੀ ਸਮਾਜ ਵਿੱਚ ਬਰਾਬਰ ਦੀ ਥਾਂ ਮਿਲਣੀ ਚਾਹੀਦੀ ਹੈ। ਗੁਰੂ ਜੀ ਨੇ ਅਗਾਂਹ ਦਿੱਲੀ ਵੱਲ ਚਾਲੇ ਪਾਉਣ ਤੋਂ ਪਹਿਲਾਂ ਸੰਗਤਾਂ ਨੂੰ ਦਿੱਲੀ ਤੱਕ ਉਹਨਾਂ ਦੇ ਨਾਲ ਜਾਣ ਤੋਂ ਰੋਕਣ ਲਈ ਜ਼ਮੀਨ 'ਤੇ ਇੱਕ ਲਾਈਨ ਖਿੱਚੀ ਤੇ ਕਿਹਾ, "ਜੇਕਰ ਕੋਈ ਸਿੱਖ ਇਸ ਲਕੀਰ ਨੂੰ ਲੰਘ ਕੇ ਸਾਡੇ ਨਾਲ ਜਾਣ ਦੀ ਜਿੱਦ ਕਰਦਾ ਹੈ ਤਾਂ ਉਸਨੂੰ ਗੁਰੂ ਦਾ ਸਿੰਘ ਨਹੀਂ ਸਮਝਿਆ ਜਾਵੇਗਾ।" ਸੰਗਤਾਂ ਨੇ ਗੁਰੂ ਦਾ ਹੁਕਮ ਮੰਨਿਆ। ਗੁਰੂ ਜੀ ਨਾਲ ਉਹਨਾਂ ਦੇ ਮਾਤਾ ਸੁਲੱਖਣੀ ਅਤੇ ਕੁੱਝ ਚੁਣੇ ਹੋਏ ਸਿੰਘ ਹੀ ਪੰਜੋਖਰਾ ਤੋਂ ਦਿੱਲੀ ਲਈ ਰਵਾਨਾ ਹੋਏ।

ਦਿੱਲੀ ਪਹੁੰਚ ਕੇ ਗੁਰੂ ਜੀ ਨੂੰ ਰਾਜਾ ਜੈ ਸਿੰਘ ਦੇ ਮਹਿਲ ਤੱਕ ਬੜੀ ਦੇ ਧੂਮ-ਧਾਮ ਅਤੇ ਸ਼ਾਨੋ-ਸ਼ੌਕਤ ਨਾਲ ਲਿਜਾਇਆ ਗਿਆ। ਸੂਰਜ ਪ੍ਰਕਾਸ਼ ਗ੍ਰੰਥ ਦੇ ਅਨੁਸਾਰ ਗਲੀਆਂ ਦੇ ਦੋਹੀਂ ਪਾਸੀਂ ਆਦਮੀ ਅਤੇ ਇਸਤਰੀਆਂ ਕਤਾਰਾਂ ਵਿੱਚ ਖੜੇ ਸਨ ਤਾਂ ਕਿ ਉਹ ਸਿੱਖ ਗੁਰੂ ਦੀ ਇੱਕ ਝਲਕ ਦੇਖ ਲੈਣ ਮਤਲਬ ਦਰਸ਼ਨ ਕਰ ਸਕਣ। ਗੁਰੂ ਜੀ ਨੂੰ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰਾਇਆ ਗਿਆ। ਨਵੀਂ ਦਿੱਲੀ ਵਿੱਚ ਸਥਿਤ ਇਸ ਥਾਂ 'ਤੇ ਇਤਿਹਾਸਕ ਗੁਰਦੁਆਰਾ ਬੰਗਲਾ ਸਹਿਬ ਸਥਿਤ ਹੈ ਜੋ ਸਿੱਖੀ ਦਾ ਮਹਾਨ ਤੀਰਥ ਸਥਾਨ ਅਤੇ ਪ੍ਰਸਿੱਧ ਧਾਰਮਕ ਤੇ ਅਧਿਆਤਮਕ ਸਤੁੰਸ਼ਟੀ ਦੇਣ ਵਾਲੀ ਜਗਾ ਹੈ ਜਿੱਥੇ ਬੇਅੰਤ ਸੰਗਤਾਂ ਹਰ ਰੋਜ਼ ਗੁਰੂ ਦਾ ਜਸ ਸਰਵਣ ਕਰਦੀਆਂ ਹਨ।

ਦੱਸਿਆ ਜਾਂਦਾ ਹੈ ਕਿ ਜਦੋਂ ਰਾਜਾ ਜੈ ਸਿੰਘ ਅਤੇ ਸ਼ਹਿਜਾਦਾ ਆਜ਼ਮ ਨੇ ਬਾਲ-ਗੁਰੂ ਦੀਆਂ ਦੈਵੀ-ਸ਼ਕਤੀਆਂ ਦੀ ਪ੍ਰੀਖਿਆ ਲਈ ਤਾਂ ਉਹ ਇਸ ਵਿੱਚੋਂ ਕਾਮਯਾਬ ਹੋਏ। ਰਾਜਾ ਤੇ ਸ਼ਹਿਜ਼ਾਦਾ ਗੁਰੂ ਜੀ ਦੇ ਸਾਧੂ ਸੁਭਾਅ ਅਤੇ ਰੌਸ਼ਨ ਦਿਮਾਗ ਖਿਆਲਾਂ ਤੋਂ ਬਹੁਤ ਹੈਰਾਨ ਵੀ ਹੋਏ। ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਇੱਕ ਦਿਨ ਰਾਜਾ ਜੈ ਸਿੰਘ ਜੀ ਨੂੰ ਮਹੱਲ ਵਿੱਚ ਅੰਦਰ ਜਿੱਥੇ ਇਸਤਰੀਆਂ ਵੀ ਬੈਠੀਆਂ ਸਨ, ਲੈ ਗਿਆ। ਉੱਥੇ ਜੈ ਸਿੰਘ ਦੀ ਮਹਾਰਾਣੀ ਨੂੰ ਸਧਾਰਣ ਇਸਤਰੀਆਂ ਵਾਲੀ ਪੁਸ਼ਾਕ ਪਵਾ ਕੇ ਵਿਚਕਾਰ ਬਿਠਾਇਆ ਗਿਆ ਸੀ। ਗੁਰੂ ਜੀ ਨੂੰ ਕਿਹਾ ਗਿਆ ਕਿ ਉਹ ਇਨਾਂ ਵਿੱਚੋਂ ਮਹਾਰਾਣੀ ਦੀ ਪਛਾਣ ਕਰਨ। ਗੁਰੂ ਜੀ ਨੇ ਸਧਾਰਣ ਕੱਪੜੇ ਪਹਿਨ ਕੇ ਬੈਠੀ ਮਹਾਰਾਣੀ ਨੂੰ ਪਹਿਚਾਣ ਲਿਆ ਅਤੇ ਉਸਦੀ ਗੋਦ ਵਿੱਚ ਜਾ ਬੈਠੇ। ਜਦੋਂ ਇਸ ਤਰਾਂ ਦੀ ਗੱਲਾਂ ਬਾਰੇ ਰਾਜਾ ਜੈ ਸਿੰਘ ਨੇ ਔਰੰਗਜੇਬ ਨੂੰ ਦੱਸਿਆ ਕਿ ਗੁਰੂ ਜੀ ਵਿੱਚ ਦੈਵੀ ਗੁਣ ਹਨ ਅਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਹਨ ਤਾਂ ਬਾਦਸ਼ਾਹ ਨੇ ਸ਼ਹਿਜ਼ਾਦਾ ਮੁਅੱਜਮ ਨੂੰ ਤੋਹਫੇ ਦੇ ਕੇ ਗੁਰੂ ਹਰ ਕ੍ਰਿਸ਼ਨ ਜੀ ਕੋਲ ਭੇਜਿਆ। ਗੁਰੂ ਜੀ ਨੇ ਉਹਨਾਂ ਵਿੱਚੋਂ ਇੱਕ ਚੀਜ਼ ਸੇਲੀ 'ਉੱਨ

118