ਪੰਨਾ:ਸਿੱਖ ਗੁਰੂ ਸਾਹਿਬਾਨ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਮਾਲਾ' ਚੁੱਕ ਲਈ ਜੋ ਸਾਰੇ ਤੋਹਫਿਆਂ ਦੇ ਥੱਲੇ ਪਈ ਸੀ। ਸ਼ਹਿਜ਼ਾਦਾ ਮੁਅਜ਼ਮ ਇਸ 'ਤੇ ਬੜਾ ਹੈਰਾਨ ਹੋਇਆ ਕਿਉਂਕਿ ਇਹ ਸਭ ਬਾਦਸ਼ਾਹ ਦੀ ਮਰਜੀ ਨਾਲ ਕੀਤਾ ਗਿਆ ਸੀ। ਗੁਰੂ ਜੀ ਦੇ ਦਰਸ਼ਨ ਕਰ ਕੇ ਸ਼ਹਿਜ਼ਾਦਾ ਬਹੁਤ ਪ੍ਰਸੰਨ ਹੋਇਆ ਅਤੇ ਉਸਨੇ ਗੁਰੂ ਜੀ ਨੂੰ ਕਿਹਾ ਕਿ ਬਾਦਸ਼ਾਹ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਮੈਕਾਲਿਫ ਦੇ ਅਨੁਸਾਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਹਨਾਂ ਦਾ ਭਰਾ ਰਾਮ ਰਾਇ ਪਹਿਲਾਂ ਹੀ ਬਾਦਸ਼ਾਹ ਕੋਲ ਹੈ ਅਤੇ ਬਾਦਸ਼ਾਹ ਦਾ ਹਰ ਹੁਕਮ ਮੰਨਦਾ ਹੈ। ਇਸ ਲਈ ਗੁਰੂ ਜੀ ਉਸ ਨੂੰ ਨਹੀਂ ਮਿਲ ਸਕਦੇ। ਇਹ ਤੱਥ ਹੈ ਕਿ ਗੁਰੂ ਜੀ ਨੇ ਪਹਿਲਾਂ ਰਾਜਾ ਜੈ ਸਿੰਘ ਅਤੇ ਫਿਰ ਸ਼ਹਿਜ਼ਾਦਾ ਮਅੱਜ਼ਮ ਨੂੰ ਬਾਰ-ਬਾਰ ਔਰੰਗਜੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ, ਬਾਦਸ਼ਾਹ ਵੀ ਕੋਈ ਕਦਮ ਕਾਹਲੀ ਵਿੱਚ ਲੈਣ ਲਈ ਅਜੇ ਹਿਚਕਚਾਉਂਦਾ ਸੀ। ਉਹ ਜਿਆਦਾ ਸਮਾਂ ਉਡੀਕ ਕਰ ਰਿਹਾ ਸੀ ਅਤੇ ਉਸਨੂੰ ਯਕੀਨ ਸੀ ਕਿ ਗੁਰੂ ਹਰ ਕ੍ਰਿਸ਼ਨ ਉਸਨੂੰ ਜ਼ਰੂਰ ਮਿਲਣਗੇ।

ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਉਸ ਸਮੇਂ ਦਿੱਲੀ ਵਿੱਚ ਹੈਜ਼ੇ ਦੀ ਬਿਮਾਰੀ ਫੈਲੀ ਹੋਈ ਸੀ ਅਤੇ ਇਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਫੈਲ ਰਹੀ ਸੀ। ਦੁੱਖਾਂ, ਤਕਲੀਫਾਂ ਦੇ ਨਾਲ ਨਾਲ ਹਰ ਰੋਜ਼ ਅਨੇਕਾਂ ਮੌਤਾਂ ਵੀ ਹੋ ਰਹੀਆਂ ਸਨ। ਸਰਕਾਰੀ ਮਸ਼ੀਨਰੀ ਵੀ ਇਸ ਬਿਮਾਰੀ ਦੇ ਸਾਹਮਣੇ ਬੇਵੱਸ ਸੀ। ਆਪਣੇ ਚੁਨਿੰਦਾ ਸ਼ਰਧਾਲੂਆਂ ਅਤੇ ਚਕਿਤਸਤਕਾਂ ਦੀ ਟੀਮ ਲੈ ਕੇ ਗੁਰੂ ਹਰ ਕ੍ਰਿਸ਼ਨ ਜੀ ਖੁਦ ਹੈਜ਼ੇ ਦੀ ਬਿਮਾਰੀ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਗਏ, ਉਹਨਾਂ ਮਰੀਜ਼ਾਂ ਦੀ ਦੇਖ ਭਾਲ ਕੀਤੀ ਅਤੇ ਪਵਿੱਤਰ ਜਲ ਪੀਣ ਨੂੰ ਦਿੱਤਾ। ਸਾਰਿਆਂ ਰੋਗੀਆਂ ਨੂੰ ਪਰਿਵਾਰ ਦੇ ਤੰਦਰੁਸਤ ਲੋਕਾਂ ਨਾਲੋਂ ਅਲੱਗ ਕੀਤਾ। ਜਿਹੜਾ ਵੀ ਮਰੀਜ਼ ਤਕਲੀਫ ਵਿੱਚ ਹੁੰਦਾ, ਗੁਰੂ ਜੀ ਉਸ ਨਾਲ ਮਿਠੇ ਬੋਲ ਸਾਂਝੇ ਕਰਦੇ ਅਤੇ ਬਹੁਤ ਸਾਰੇ ਮਰੀਜ਼ ਉਹਨਾਂ ਦੀ ਨੇੜਤਾ ਕਾਰਨ ਹੀ ਆਪਣੇ ਆਪ ਨੂੰ ਹੌਂਸਲੇ ਵਿੱਚ ਰੱਖਦੇ ਅਤੇ ਤੰਦਰੁਸਤੀ ਦਾ ਰਾਹ ਫੜ ਲੈਂਦੇ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ ਉਹਨਾਂ ਦੀ ਚੁੰਬਕੀ ਖਿੱਚ ਤੋਂ ਪ੍ਰਭਾਵਿਤ ਹੋ ਕੇ ਪ੍ਰਮਾਤਮਾ ਭਗਤੀ ਵੱਲ ਲੱਗ ਜਾਂਦੇ, ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਦੇ ਤੇ ਠੀਕ ਹੋਣ ਲੱਗਦੇ। ਜੋ ਕੋਈ ਗੁਰੂ ਵਿੱਚ ਸ਼ਰਧਾ ਭਾਵਨਾ ਨਾਲ ਅਤੇ ਵਿਸ਼ਵਾਸ ਨਾਲ ਗੁਰੂ ਜੀ ਦੀਆਂ ਦਿੱਤੀਆਂ ਹਿਦਾਇਤਾਂ ਤੇ ਦਵਾਈਆਂ ਵਰਤ ਲੈਂਦਾ ਉਹ ਠੀਕ ਹੋ ਜਾਂਦਾ। ਦੂਸਰੇ ਮੁਹੱਲਿਆਂ ਦੇ ਲੋਕ ਵੀ ਗੁਰੂ ਜੀ ਦੇ ਰੋਗ ਹਰਨ ਵਰਤਾਰੇ ਬਾਰੇ ਸੁਣ ਕੇ ਵਹੀਰਾਂ ਘੱਤ ਕੇ ਆਉਣ ਲੱਗੇ ਤਾਂ ਕਿ ਗੁਰੂ ਜੀ ਦੀ ਛੂਹ ਅਤੇ ਪਵਿੱਤਰ ਜਲ ਲੈ ਸਕਣ। ਕਿਹਾ ਜਾਂਦਾ ਹੈ ਕਿ ਇੱਕ ਟੈਂਕੀ ਬਣਾਈ ਗਈ ਜਿਸ ਵਿੱਚ ਲੋਕਾਂ ਦੀ ਲੋੜ ਪੂਰੀ ਕਰਨ ਹਿਤ ਪਵਿੱਤਰ ਜਲ ਇਕੱਠਾ ਰੱਖਿਆ ਜਾਂਦਾ ਸੀ। ਚਕਿਤਸਕ ਨਾਲ ਦੀ ਨਾਲ

119