ਪੰਨਾ:ਸਿੱਖ ਗੁਰੂ ਸਾਹਿਬਾਨ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਦੇਹ ਸ਼ਿਵਾ ਵਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ
ਨਾ ਡਰੋਂ ਅਰ ਸੇ ਜਬ ਜਾਇ ਲਰੋਂ, ਨਿਸ਼ਚੈ ਕਰ ਅਪਨੀ ਜੀਤ ਕਰੋਂ।।

ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ 22 ਦਸੰਬਰ 1666 ਈ. ਨੂੰ ਪਟਨਾ ਵਿਖੇ ਹੋਇਆ। ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਸਨ। ਇਸ ਸਮੇਂ ਗੁਰੂ ਤੇਗ ਬਹਾਦਰ ਆਸਾਮ ਦੌਰੇ ਤੇ ਸਨ। ਮੁੱਢਲੀ ਜ਼ਿੰਦਗੀ ਦੇ ਪੰਜ ਸਾਲ ਬਾਲ ਗੋਬਿੰਦ ਰਾਏ ਨੇ ਪਟਨਾ ਵਿਖੇ ਹੀ ਗੁਜਾਰੇ। ਗੁਰੂ ਤੇਗ ਬਹਾਦਰ ਜਦ ਅਨੰਦਪੁਰ ਆਏ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਵੀ ਪਟਨੇ ਤੋਂ ਆਨੰਦਪੁਰ ਬੁਲਵਾ ਲਿਆ। ਇੱਥੇ ਬਾਲ ਗੋਬਿੰਦ ਰਾਏ ਦੀ ਸਿੱਖਿਆ ਦਾ ਵਧੀਆ ਪ੍ਰਬੰਧ ਕੀਤਾ। ਮਾਮਾ ਕ੍ਰਿਪਾਲ ਚੰਦ ਤੋਂ ਇਲਾਵਾ ਹੋਰ ਅਧਿਆਪਕਾਂ ਨੇ ਉਨ੍ਹਾਂ ਨੂੰ ਅਰਬੀ, ਫਾਰਸੀ, ਉਰਦੂ ਆਦਿ ਭਾਸ਼ਾਵਾਂ ਸਿਖਾਈਆਂ। ਗੁਰੂ ਤੇਗ ਬਹਾਦਰ ਖ਼ੁਦ ਉਨ੍ਹਾਂ ਦੀ ਸਿੱਖਿਆ ਵਿੱਚ ਦਿਲਚਸਪੀ ਲੈਂਦੇ ਸਨ। ਜਿਹੋ ਜਿਹਾ ਸਮਾਂ ਚੱਲ ਰਿਹਾ ਸੀ ਉਸ ਦੇ ਮੱਦੇਨਜ਼ਰ ਗੁਰੂ ਤੇਗ਼ ਬਹਾਦਰ ਜੀ ਨੇ ਉਨ੍ਹਾਂ ਨੂੰ ਮਹਾਨ ਗੁਰੂਆਂ ਪਾਸ ਭੇਜਿਆ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਪੱਖ ਵਿਕਸਤ ਹੋ ਸਕਣ। ਉਹ ਉਨ੍ਹਾਂ ਨੂੰ ਮਹਾਨ ਵਿਦਵਾਨ ਅਤੇ ਵਧੀਆ ਯੋਧੇ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ। ਬਾਲ ਗੋਬਿੰਦ ਰਾਏ ਤੀਖਣ ਬੁੱਧੀ ਦੇ ਮਾਲਕ ਸਨ ਅਤੇ ਜਲਦ ਹੀ ਉਨ੍ਹਾਂ ਨੇ ਸਰੀਰਕ ਅਤੇ ਬੌਧਿਕ ਨਿਪੁੰਨਤਾ ਹਾਸਲ ਕਰ ਲਈ। ਉਹ ਜਿੱਥੇ ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ ਦੇ ਵਿਦਵਾਨ ਸਨ ਉੱਥੇ ਹਥਿਆਰ ਚਲਾਉਣ ਘੋੜ ਸਵਾਰੀ ਤੀਰ ਅੰਦਾਜੀ ਦੇ ਜੰਗੀ ਕਾਰਨਾਮਿਆਂ ਵਿੱਚ ਵੀ ਨਿਪੁੰਨ ਸਨ। ਉਨ੍ਹਾਂ ਨੂੰ ਕੁਦਰਤ ਵੱਲੋਂ ਕਵਿਤਾ ਦਾ ਤੋਹਫਾ ਮਿਲਿਆ ਸੀ ਹਮੇਸ਼ਾ ਉਹ ਕਵੀਆਂ ਵਿਚਾਰਵਾਨਾਂ ਅਤੇ ਵਿਦਵਾਨਾਂ ਦੀ ਸੰਗਤ ਵਿੱਚ ਰਹਿੰਦੇ ਸਨ।

ਗੁਰੂ ਤੇਗ ਬਹਾਦਰ ਦੀ ਹੱਤਿਆ ਤੋਂ ਪਿੱਛੋਂ ਉਹ ਗੁਰਗੱਦੀ ਤੇ ਬੈਠੇ ਤਾਂ ਉਨ੍ਹਾਂ ਦੀ ਉਮਰ ਸਿਰਫ ਨੌ ਸਾਲ ਸੀ। ਇੰਨੀ ਛੋਟੀ ਉਮਰ ਵਿੱਚ ਵੀ ਉਹ ਡੋਲੇ ਨਹੀਂ ਸਗੋਂ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਧੀਰਜ ਰੱਖਣ ਲਈ ਕਿਹਾ। ਉਨ੍ਹਾਂ ਨੇ ਆਪਣੇ ਮਨ ਵਿੱਚ ਪੱਕਾ ਫੈਸਲਾ ਲੈ ਲਿਆ ਸੀ ਕਿ ਮੁਗਲਾਂ ਦੀ ਰਾਜਨੀਤਕ ਅਤੇ ਧਾਰਮਿਕ ਕੱਟੜਤਾ ਦਾ ਮੁਕਾਬਲਾ ਕਰਨ ਲਈ ਸਿੱਖਾਂ ਨੂੰ ਨਵੇਂ ਸਿਰੇ ਤੋਂ ਇੱਕ ਝੰਡੇ ਥੱਲੇ ਸੰਗਠਿਤ ਕਰਨਾ ਪਵੇਗਾ। ਧਰਮ ਅਤੇ ਗਰੀਬ ਨੂੰ

138