ਪੰਨਾ:ਸਿੱਖ ਗੁਰੂ ਸਾਹਿਬਾਨ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਚਾਉਣ ਲਈ ਉਨ੍ਹਾਂ ਨੇ ਸਿੱਖ ਧਰਮ ਨੂੰ ਨਵੀਂ ਦਿਸ਼ਾ ਦੇਣ ਦੀ ਠਾਣੀ। ਉਹ ਪਾਉਂਟਾ ਚਲੇ ਗਏ ਕੁਝ ਸਮਾਂ ਉਨ੍ਹਾਂ ਨੇ ਧਿਆਨ ਤੇ ਪੜ੍ਹਾਈ ਵਿੱਚ ਲਾਇਆ ਸਿੱਖਾਂ ਨੂੰ ਇਕੱਠੇ ਕੀਤਾ ਅਤੇ ਇੱਕ ਕਿਲੇ ਦਾ ਨਿਰਮਾਣ ਕੀਤਾ। ਸਿੱਖ ਸੰਗਤਾਂ ਨੂੰ ਹਥਿਆਰ ਭੇਟ ਕਰਨ ਲਈ ਕਿਹਾ। ਉਹ ਸਾਥੀਆਂ ਨਾਲ ਨਕਲੀ ਲੜਾਈਆਂ ਕਰਦੇ, ਸ਼ਿਕਾਰ ਖੇਡਦੇ ਅਤੇ ਤੀਰਅੰਦਾਜ਼ੀ ਦਾ ਅਭਿਆਸ ਕਰਦੇ। ਬਹੁਤ ਸਮਾਂ ਖੋਜ ਸਾਹਿਤ ਅਤੇ ਕਲਾਤਮਿਕ ਗਤੀਵਿਧੀਆਂ ਤੇ ਖਰਚ ਕੀਤਾ ਜਾਂਦਾ। ਉਨ੍ਹਾਂ ਕੋਲ 52 ਕਵੀ ਸਨ ਜਿਨ੍ਹਾਂ ਕੋਲ ਗੁਰੂ ਜੀ ਵਿਚਾਰ ਵਟਾਂਦਰਾ ਕਰਦੇ ਰਹਿੰਦੇ। ਇੱਥੇ ਹੀ ਉਨ੍ਹਾਂ ਨੇ ਬੀਰ ਰਸੀ ਵਾਰਾਂ ਲਿਖੀਆਂ ਜੋ ਸਾਹਿਤ ਦਾ ਅਨਮੋਲ ਖਜਾਨਾ ਹਨ। ਗੁਰੂ ਜੀ ਨੇ ਇੱਕ ਬਹੁਤ ਵੱਡਾ ਢੋਲ ਬਣਾਇਆ ਜਿਸ ਨੂੰ 'ਰਣਜੀਤ ਨਗਾਰਾ' ਦਾ ਨਾਂ ਦਿੱਤਾ ਇਸ ਨੂੰ ਸਵੇਰੇ ਤੇ ਸ਼ਾਮ ਸਿੱਖਾਂ ਨੂੰ ਇਕੱਠਾ ਕਰਨ ਲਈ ਬੁਲਾਇਆ ਜਾਂਦਾ। ਇਸ ਰਾਹੀਂ ਇਹ ਵੀ ਦਰਸਾਇਆ ਜਾਂਦਾ ਕਿ ਸਿੱਖ ਰਾਜਨੀਤਕ ਅਤੇ ਧਾਰਮਿਕ ਕੱਟੜਤਾ ਦਾ ਵਿਰੋਧ ਕਰਦੇ ਹਨ ਤੇ ਆਜ਼ਾਦ ਰਹਿਣਾ ਪਸੰਦ ਕਰਦੇ ਹਨ। ਸਾਰੇ ਸਿੱਖਾਂ ਨੂੰ ਹਥਿਆਰ ਚਲਾਉਣ ਲਈ ਸਿੱਖਿਅਤ ਕੀਤਾ ਜਾਂਦਾ ਸੀ।

ਪਹਾੜੀ ਰਾਜੇ ਖਾਸ ਕਰਕੇ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਇੱਥੇ ਹੀ ਕਾਬੁਲ ਤੋਂ ਇੱਕ ਸਿੱਖ ਦੁਨੀ ਚੰਦ ਨੇ ਗੁਰੂ ਜੀ ਨੂੰ ਇਕ ਬਹੁਮੁੱਲੀ ਚਾਨਣੀ ਭੇਟ ਕੀਤੀ ਅਤੇ ਇੱਕ ਬਹੁਤ ਹੀ ਸਮਝਦਾਰ ਹਾਥੀ ਵੀ ਦਿੱਤਾ। ਰਾਜਾ ਭੀਮ ਚੰਦ ਨੇ ਇਹ ਚੀਜ਼ਾਂ ਆਪਣੇ ਪੁੱਤਰ ਦੇ ਵਿਆਹ ਲਈ ਮੰਗੀਆਂ, ਗੁਰੂ ਜੀ ਉਸਦੀ ਨੀਅਤ ਤਾੜ ਗਏ ਉਨ੍ਹਾਂ ਨੇ ਜਵਾਬ ਦੇ ਦਿੱਤਾ ਅਤੇ ਰਾਜਾ ਗੁਰੂ ਜੀ ਨਾਲ ਈਰਖਾ ਰੱਖਣ ਲੱਗਾ। ਗੁਰੂ ਜੀ ਨੇ ਗੜ੍ਹਵਾਲ ਦੇ ਰਾਜੇ ਫਤਿਹ ਸਿੰਘ ਅਤੇ ਨਾਹਨ ਦੇ ਰਾਜੇ ਵਿੱਚ ਮਿੱਤਰਤਾ ਕਰਵਾਈ ਅਤੇ ਸ਼ੇਰ ਦਾ ਸ਼ਿਕਾਰ ਕੀਤਾ।

1686 ਈ. ਵਿੱਚ ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਗੁਰੂ ਜੀ ਤੇ ਹਮਲਾ ਕਰ ਦਿੱਤਾ। ਭੰਗਾਣੀ ਦੀ ਥਾਂ ਤੇ ਲੜਾਈ ਹੋਈ। ਭੰਗਾਣੀ ਪਾਉਂਟਾ ਤੋਂ 6 ਕਿਲੋਮੀਟਰ ਦੂਰ ਹੈ। ਸਈਦ ਪੀਰ ਬੁੱਧੂ ਸ਼ਾਹ ਸਢਿਓਰਾ ਨੇ ਆਪਣੇ ਪੁੱਤਰਾਂ ਅਤੇ 700 ਸਿੱਖਿਅਤ ਆਦਮੀਆਂ ਨਾਲ ਇਸ ਯੁੱਧ ਵਿੱਚ ਗੁਰੂ ਜੀ ਦਾ ਸਾਥ ਦਿੱਤਾ। ਗੁਰੂ ਜੀ ਨੂੰ ਜਿੱਤ ਪ੍ਰਾਪਤ ਹੋਈ ਅਤੇ ਉਹ ਆਨੰਦਪੁਰ ਚੱਲੇ ਗਏ।

ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੇ ਲੋਹਗੜ੍ਹ, ਕੇਸਗੜ੍ਹ ਅਤੇ ਫਤਿਹਗੜ੍ਹ ਕਿਲ੍ਹਿਆਂ ਦਾ ਨਿਰਮਾਣ ਕੀਤਾ। ਉੱਥੇ ਉਨ੍ਹਾਂ ਨੇ ਕਵੀਆਂ, ਵਿਦਵਾਨਾਂ ਤੇ ਕਲਾ ਵਿੱਚ ਨਿਪੁੰਨ ਆਦਮੀਆਂ ਦੀ ਸੰਗਤ ਕਰਨੀ ਅਤੇ ਪ੍ਰਭੂ ਭਗਤੀ ਕਰਨੀ। ਅਨੰਦਪੁਰ ਸਾਹਿਬ ਵਿਖੇ ਕਲਾ ਅਤੇ ਸਾਹਿਤ ਦਾ ਖਜ਼ਾਨਾ ਇਕੱਠਾ ਹੋ ਗਿਆ। ਗੁਰੂ ਦੀ ਸੋਭਾ

139