ਪੰਨਾ:ਸਿੱਖ ਗੁਰੂ ਸਾਹਿਬਾਨ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਰ ਦੂਰ ਤੱਕ ਫੈਲ ਗਈ। ਲੋਕਾਂ ਨੇ ਗੁਰੂ ਦੇ ਵਿੱਚ ਆਪਣਾ ਦੁੱਖ ਦਰਦ ਦੂਰ ਕਰਨ ਵਾਲਾ ਮਸੀਹਾ ਦੇਖਿਆ। ਗੁਰੂ ਜੀ ਇਸ ਸਮੇਂ ਸਿੱਖ ਕੌਮ ਨੂੰ ਬਹਾਦਰ ਅਤੇ ਮਾਨ ਸਨਮਾਨ ਵਾਲੀ ਕੌਮ ਬਣਾਉਣ ਲਈ ਸੋਚ ਰਹੇ ਸਨ। ਜਦੋਂ ਉਨ੍ਹਾਂ ਨੇ ਆਪਣੀ ਯੋਜਨਾ ਪੂਰੀ ਕਰਨ ਲਈ ਤਿਆਰੀ ਕਰ ਲਈ ਤਾਂ ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਿੱਖਾਂ ਸਾਹਮਣੇ ਇਸ ਦਾ ਖ਼ੁਲਾਸਾ ਕੀਤਾ। ਗੁਰੂ ਜੀ ਕੋਲ ਇਸ ਸਮੇਂ ਵਫ਼ਾਦਾਰ ਤੇ ਚੰਗੀ ਸਿਖਲਾਈ ਜਾਫਤਾ ਸੈਨਾ ਵੀ ਸੀ। ਸੈਨਾ ਵੀ ਤੇ ਵਧੀਆ ਹਥਿਆਰ ਵੀ ਸਨ।

13 ਅਪਰੈਲ 1699 ਨੂੰ ਵਿਸਾਖੀ ਦਿਹਾੜਾ ਮਨਾਉਣ ਖਾਤਰ ਗੁਰੂ ਜੀ ਨੇ ਦੇਸ਼ ਦੀਆਂ ਸੰਗਤਾਂ ਨੂੰ ਆਨੰਦਪੁਰ ਸਾਹਿਬ ਵਿਚ ਬੁਲਾਵਾ ਭੇਜਿਆ। ਹਜ਼ਾਰਾਂ ਦੀ ਗਿਣਤੀ ਲਗਭਗ 80,000 ਸਿੱਖ ਗੁਰੂ ਜੀ ਦੇ ਬੁਲਾਵੇ ਤੇ ਆਨੰਦਪੁਰ ਪਹੁੰਚ ਗਏ। ਬਾਣੀ ਦੇ ਜਾਪ ਅਤੇ ਕਥਾ ਕੀਰਤਨ ਬਾਅਦ ਗੁਰੂ ਗੋਬਿੰਦ ਸਿੰਘ ਨੇ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਸਿੱਖਾਂ ਦੇ ਸਨਮੁੱਖ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ, "ਕੋਈ ਹੈ ਜੋ ਧਰਮ ਦੀ ਖਾਤਰ ਮੇਰੀ ਇਸ ਤਲਵਾਰ ਦੀ ਪਿਆਸ ਬੁਝਾਵੇ"। ਇਸ ਤਰ੍ਹਾਂ ਇੱਕ ਇੱਕ ਕਰਕੇ ਪੰਜ ਸਿਰਾਂ ਦੀ ਮੰਗ ਕੀਤੀ। ਲਾਹੌਰ ਤੋਂ ਖੱਤਰੀ ਦਯਾ ਰਾਮ, ਦਿੱਲੀ ਤੋਂ ਜੱਟ ਧਰਮ ਦਾਸ, ਦਵਾਰਕਾ ਤੋਂ ਮੋਹਕਮ ਚੰਦ, ਬਿਦਰ ਤੋਂ ਸਾਹਿਬ ਚੰਦ ਅਤੇ ਜਗਨਨਾਥ ਪੁਰੀ ਤੋਂ ਹਿੰਮਤ ਰਾਏ ਇਸ ਕੁਰਬਾਨੀ ਲਈ ਤਿਆਰ ਹੋ ਗਏ। ਗੁਰੂ ਜੀ ਵਾਰੋਵਾਰੀ ਇਨ੍ਹਾਂ ਨੂੰ ਨੇੜੇ ਤੰਬੂ ਚ ਲੈ ਗਏ ਅਤੇ ਆਪਣੇ ਵੱਲੋਂ ਤਿਆਰ ਕੀਤੀਆਂ ਪੁਸ਼ਾਕਾਂ ਪਹਿਨਾਈਆਂ ਅਤੇ ਸਭ ਦੇ ਸਾਹਮਣੇ ਲੈ ਕੇ ਆਏ। ਪੰਜੇ ਸਿੱਖ ਚੜ੍ਹਦੀਆਂ ਕਲਾਂ ਵਿਚ ਤਿਆਰ ਬਰ ਤਿਆਰ ਖਾਲਸਾ ਰੂਪ ਵਿੱਚ ਸਨ। ਗੁਰੂ ਜੀ ਨੇ ਐਲਾਨ ਕੀਤਾ ਇਹ ਚੁਣੇ ਹੋਏ ਪੰਜ ਪਿਆਰੇ ਹਨ। ਇਹ ਖਾਲਸਾ ਹਨ ਅਤੇ ਇਹਨਾਂ ਨੂੰ ਪਤਾ ਹੈ ਕਿਵੇਂ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰਨੀ ਹੈ।

ਗੁਰੂ ਜੀ ਨੇ ਇੱਕ ਵੱਡਾ ਬਰਤਨ ਲੈ ਕੇ ਉਸ ਵਿੱਚ ਪਵਿੱਤਰ ਜਲ ਪਾਇਆ। ਗੁਰੂ ਜੀ ਅਤੇ ਪੰਜ ਪਿਆਰਿਆਂ ਨੇ ਪਵਿੱਤਰ ਗ੍ਰੰਥ ਵਿੱਚੋਂ ਬਾਣੀ ਦਾ ਪਾਠ ਕੀਤਾ। ਗੁਰੂ ਜੀ ਨਾਲ ਤਲਵਾਰ ਪਾਣੀ ਵਿੱਚ ਫੇਰ ਰਹੇ ਸਨ। ਇਸ ਸਮੇਂ ਖਾਲਸਾ ਦੀ ਮਾਤਾ ਸਾਹਿਬ ਦੇਵਾਂ (ਮਾਤਾ ਨੂੰ ਗੁਰੂ ਜੀ ਨੇ ਖਾਲਸੇ ਦੀ ਮਾਤਾ ਦਾ ਖਿਤਾਬ ਦਿੱਤਾ ਸੀ) ਪਤਾਸੇ ਲੈ ਕੇ ਆਈ। ਗੁਰੂ ਜੀ ਨੇ ਪਤਾਸੇ ਬਾਟੇ ਵਾਲੇ ਅੰਮ੍ਰਿਤ ਵਿੱਚ ਘੋਲ ਦਿੱਤੇ। ਇਸ ਤਰ੍ਹਾਂ ਬਣੇ ਇਸ ਘੋਲ ਨੂੰ 'ਅੰਮ੍ਰਿਤ' ਦਾ ਨਾਂ ਦਿੱਤਾ ਗਿਆ। ਗੁਰੂ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਨ੍ਹਾਂ ਪਾਸੋਂ ਆਪ ਅੰਮ੍ਰਿਤ ਛਕਿਆ। ਪੰਜਾਂ ਪਿਆਰਿਆਂ ਦੇ ਨਾਮ ਨਾਲ ਸਿੰਘ ਸ਼ਬਦ ਜੋੜਿਆ ਗਿਆ ਅਤੇ ਗੁਰੂ ਜੀ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ

140