ਪੰਨਾ:ਸਿੱਖ ਗੁਰੂ ਸਾਹਿਬਾਨ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਏ। ਪੰਜਾਂ ਪਿਆਰਿਆਂ ਤੇ ਗੁਰੂ ਜੀ ਨੇ ਨੀਲੇ ਬਸਤਰ ਧਾਰਨ ਕੀਤੇ ਹੋਏ ਸਨ। ਮੁਗਲ ਸਰਕਾਰ ਦੇ ਰੋਜ਼ਨਾਮਚੇ ਅਨੁਸਾਰ ਉਸ ਦਿਨ 20,000 ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛਕਿਆ ਤੇ ਗੁਰੂ ਵਾਲੇ ਬਣੇ। ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਉਦਾਹਰਣ ਹੈ ਜਦੋਂ ਕਿਸੇ ਗੁਰੂ ਨੇ ਆਪਣੇ ਚੇਲਿਆਂ ਤੋਂ ਆਸ਼ੀਰਵਾਦ ਲਿਆ ਹੋਵੇ। ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਣ ਕਰਕੇ ਸਿੱਖਾਂ ਵਿੱਚੋਂ ਜਾਤ ਪਾਤ ਤੇ ਭੇਦਭਾਵ ਦਾ ਅਮਲੀ ਰੂਪ ਵਿੱਚ ਅੰਤ ਹੋ ਗਿਆ। ਹੁਣ ਉਨ੍ਹਾਂ ਦੀ ਅਲੱਗ ਅਲੱਗ ਜਾਤ ਨਹੀਂ ਨਹੀਂ ਸੀ। ਉਹ ਸਾਰੇ ਗੁਰੂ ਦੇ ਸਿੱਖ ਸਨ। ਇਸ ਤਰ੍ਹਾਂ ਖਾਲਸੇ ਦਾ ਇੱਕ ਭਾਈਚਾਰਾ ਬਣਿਆ-

'ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ।।'

ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਪੰਜ ਕਕਾਰ- ਕੇਸ, ਕੰਘਾ, ਕ੍ਰਿਪਾਨ ਕਛਹਿਰਾ ਅਤੇ ਕੜਾ ਧਾਰਨ ਕਰਨ ਲਈ ਹਦਾਇਤ ਕੀਤੀ। ਸਿੱਖਾਂ ਨੂੰ ਤੰਬਾਕੂ, ਸ਼ਰਾਬ ਪੀਣ, ਪਰਾਈ ਇਸਤਰੀ, ਊਚ-ਨੀਚ, ਬੁੱਤ ਪੂਜਾ ਦੀ ਮਨਾਹੀ ਕਰ ਦਿੱਤੀ ਗਈ। ਹੁਣ ਪਵਿੱਤਰਤਾ, ਬਹਾਦਰੀ ਅਤੇ ਸ਼ਾਂਤੀ ਦੇ ਉਹ ਦੂਤ ਸਨ। ਉਨ੍ਹਾਂ ਨੂੰ 'ਖਾਲਸਾ' ਦਾ ਨਾਂ ਦਿੱਤਾ ਗਿਆ। ਉਹ ਸ਼ੇਰ ਬਣ ਗਏ ਸਨ ਅਤੇ ਉਨ੍ਹਾਂ ਨੂੰ ਚਿੜੀਆਂ ਦੀ ਤਰ੍ਹਾਂ ਡਰ ਨਹੀਂ ਲੱਗਦਾ ਸੀ। ਖ਼ਾਲਸੇ ਦੀ ਸਿਰਜਣਾ ਨਾਲ ਗੁਰੂ ਨਾਨਕ ਤੋਂ ਚੱਲੀ ਆ ਰਹੀ ਸਿੱਖ ਧਰਮ ਦੀ ਪਰੰਪਰਾ ਹੁਣ ਸਿਖਰ ਤੇ ਪਹੁੰਚੀ ਅਤੇ ਇਸਨੇ ਵਰਤਮਾਨ ਰੂਪ ਲੈ ਲਿਆ।

ਆਨੰਦਪੁਰ ਦੇ ਨਜ਼ਦੀਕ ਹਿੰਦੂ ਅਤੇ ਪਹਾੜੀ ਰਾਜੇ ਜਿਹੜੇ ਗੁਰੂ ਜੀ ਨਾਲ ਪਹਿਲਾ ਯੁੱਧ ਲੜ ਚੁੱਕੇ ਸਨ, ਉਹ ਦਿੱਲੀ ਮੁਗ਼ਲ ਦਰਬਾਰ ਵਿੱਚ ਔਰੰਗਜੇਬ ਬਾਦਸ਼ਾਹ ਕੋਲ ਗੁਰੂ ਜੀ ਦੀ ਸ਼ਿਕਾਇਤ ਲੈ ਕੇ ਗਏ। ਔਰੰਗਜ਼ੇਬ ਨੇ ਸਰਹੰਦ ਤੋਂ ਲਾਹੌਰ ਦੇ ਸੂਬੇਦਾਰਾਂ ਨੂੰ ਹਿੰਦੂ ਰਾਜਿਆਂ ਦੀ ਮਦਦ ਲਈ ਭੇਜ ਦਿੱਤਾ। ਬਿਲਾਸਪੁਰ, ਕਾਂਗੜਾ, ਕੁੱਲੂ, ਮੰਡੀ, ਜੰਮੂ, ਨੂਰਪੁਰ, ਚੰਬਾ, ਗੁਲੇਰ ਤੇ ਸ੍ਰੀਨਗਰ ਦੇ ਰਾਜਿਆਂ ਦੀ ਫੌਜ ਦੇ ਨਾਲ ਇੱਕ ਵੱਡੀ ਮੁਗ਼ਲ ਸੈਨਾ ਗੁਰੂ ਜੀ ਨਾਲ ਯੁੱਧ ਕਰਨ ਲਈ ਭੇਜੀ ਗਈ।

1701 ਈ. ਵਿੱਚ ਮੁਗਲ ਸੈਨਾ ਨੇ ਆਨੰਦਪੁਰ ਨੂੰ ਘੇਰਾ ਪਾਇਆ। ਪਹਾੜੀ ਰਾਜਿਆਂ ਨੇ 'ਆਟੇ ਦੀ ਗਊ' ਬਣਾ ਕੇ ਸਹੁੰ ਖਾ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਅਨੰਦਪੁਰ ਖਾਲੀ ਕਰ ਦੇਣ, ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਗੁਰੂ ਜੀ ਉਨ੍ਹਾਂ ਦੀ ਬੇਈਮਾਨੀ ਨੂੰ ਸਮਝਦੇ ਸਨ ਪਰ ਮਾਤਾ ਗੁਜਰੀ ਅਤੇ ਕੁਝ ਸਿੱਖਾਂ ਦੇ ਜ਼ੋਰ ਦੇਣ 'ਤੇ ਉਹ ਅਨੰਦਪੁਰ ਖਾਲੀ ਕਰਨ ਲਈ ਮੰਨ ਗਏ। ਜਿਉਂ ਹੀ ਅਨੰਦਪੁਰ ਵਿੱਚੋਂ ਗੁਰੂ ਜੀ ਪਰਿਵਾਰ ਅਤੇ ਸਿੱਖਾਂ ਸਮੇਤ ਬਾਹਰ ਨਿਕਲੇ, ਫ਼ੌਜ ਨੇ ਹੱਲਾ ਬੋਲ ਦਿੱਤਾ। ਜਿਸ ਕਰਕੇ ਧਰੋਹ ਹੋਇਆ ਸਮਝ ਕੇ ਸਿੱਖਾਂ ਵਿੱਚ ਦੁੱਖ ਦੀ ਭਾਵਨਾ ਸਾਫ

141