ਪੰਨਾ:ਸਿੱਖ ਗੁਰੂ ਸਾਹਿਬਾਨ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿੱਸਦੀ ਸੀ। ਹਨੇਰੇ ਅਤੇ ਮੀਂਹ ਦੇ ਵਿੱਚ ਸਿੰਘਾਂ ਨੇ ਮੁਗ਼ਲ ਸੈਨਾ ਦਾ ਟਾਕਰਾ ਕੀਤਾ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਪਹੁੰਚ ਗਏ ਉੱਥੇ ਉਨ੍ਹਾਂ ਨੇ ਕੱਚੀ ਗੜ੍ਹੀ ਵਿੱਚ ਮੋਰਚਾ ਲਾ ਲਿਆ। ਟਿੱਡੀ ਦਲ ਵਰਗੀ ਮੁਗਲ ਸੈਨਾ ਨੇ ਗੜ੍ਹੀ ਨੂੰ ਘੇਰ ਲਿਆ। ਗੁਰੂ ਜੀ ਨਾਲ ਇਸ ਸਮੇਂ ਵੱਡੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅਤੇ ਥੋੜ੍ਹੇ ਜਿਹੇ ਸਿੱਖ ਸਿਪਾਹੀ ਸਨ। ਗੁਰੂ ਜੀ ਇੱਕ-ਇੱਕ ਕਰਕੇ ਸਿੱਖ ਯੋਧਿਆਂ ਨੂੰ ਲੜਾਈ ਵਿੱਚ ਭੇਜਦੇ ਜੋ ਕਈ ਕਈ ਮੁਗਲਾਂ ਨੂੰ ਮਾਰ ਕੇ ਵੀ ਵੀਰਗਤੀ ਪ੍ਰਾਪਤ ਕਰਦੇ। ਇੱਥੇ ਹੀ ਦੋਨਾਂ ਸਾਹਿਬਜਾਦਿਆਂ ਨੇ ਬੀਰਤਾ ਦੇ ਜੌਹਰ ਦਿਖਾਏ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। 'ਆਪਹੁ ਗੁਰ ਚੇਲਾ' ਦੇ ਸਿਧਾਂਤ ਤੇ ਚੱਲਦਿਆਂ ਪੰਜ ਸਿੱਖਾਂ ਨੇ ਗੁਰੂ ਜੀ ਨੂੰ ਗੜ੍ਹੀ ਤੋਂ ਸੁਰੱਖਿਅਤ ਬਾਹਰ ਨਿਕਲਣ ਲਈ ਗੁਰਮਤਾ ਕੀਤਾ। ਜੋ ਗੁਰੂ ਜੀ ਨੂੰ ਮੰਨਣਾ ਪੈਣਾ ਸੀ। ਸੋ ਭਾਈ ਸੰਗਤ ਸਿੰਘ ਦੇ ਸਿਰ ਤੇ ਕਲਗੀ ਰੱਖੀ ਗਈ ਅਤੇ ਗੁਰੂ ਜੀ ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਦੇ ਨਾਲ ਗੜ੍ਹੀ ਵਿੱਚੋਂ ਬਾਹਰ ਆ ਗਏ। ਉਨ੍ਹਾਂ ਦੇ ਕੋਲ ਹੁਣ ਕੋਈ ਸ਼ਾਹੀ ਨਿਸ਼ਾਨੀ ਨਹੀਂ ਸੀ। ਨਾ ਬਾਜ, ਨਾ ਕਲਗੀ, ਨਾ ਨੀਲਾ ਘੋੜਾ, ਨਾ ਕੋਈ ਹਥਿਆਰ। ਗੜ੍ਹੀ ਤੋਂ ਬਾਹਰ ਆ ਕੇ ਗੁਰੂ ਜੀ ਨੇ ਤਾੜੀ ਮਾਰੀ ਤੇ ਕਿਹਾ "ਸਿੱਖਾਂ ਦਾ ਗੁਰੂ ਚੱਲਿਆ ਹੈ" ਮੁਗਲ ਸੈਨਾ ਵਿੱਚ ਹਫੜਾ ਦਫੜੀ ਫੈਲ ਗਈ। ਇਸ ਮਾਹੌਲ ਵਿੱਚ ਗੁਰੂ ਜੀ ਦੇ ਨਾਲ ਵਾਲੇ ਤਿੰਨੋਂ ਸਿੰਘ ਵੀ ਗੁਰੂ ਤੋਂ ਵਿੱਛੜ ਗਏ ਅਤੇ ਉਹ ਇਕੱਲੇ ਹੀ ਮਾਛੀਵਾੜੇ ਜੰਗਲਾਂ ਵਿੱਚ ਭਟਕਦੇ ਰਹੇ। ਪੈਰਾਂ ਵਿੱਚ ਕੰਡੇ ਚੁਭ ਗਏ, ਛਾਲੇ ਹੋ ਗਏ ਅਤੇ ਜਖਮਾਂ ਵਿੱਚ ਖ਼ੂਨ ਸਿੰਮਣ ਲੱਗਾ। ਭੁੱਖ ਪਿਆਸ ਯੁੱਧ ਦੀ ਥਕਾਵਟ ਆਦਿ ਬੇਸ਼ੁਮਾਰ ਮੁਸੀਬਤਾਂ ਦਾ ਘੇਰਿਆ ਗੁਰੂ ਬੁਰੇ ਹਾਲੀ ਸੀ। ਰਾਤ ਨੂੰ ਇੱਟ ਦਾ ਸਿਰਹਾਣਾ ਲਾ ਕੇ ਗੁਰੂ ਜੀ ਰੋੜਾਂ ਵਾਲੀ ਜ਼ਮੀਨ ਤੇ ਹੀ ਪੈ ਗਏ। ਉਨ੍ਹਾਂ ਨੇ ਇੱਥੇ ਮਾਛੀਵਾੜੇ ਦੇ ਜੰਗਲ ਵਿੱਚ ਹੀ ਬੇਮਿਸਾਲ ਸ਼ਬਦ ਉਚਾਰਿਆ

‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ।।
ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।।'

ਜੰਗਲ ਵਿੱਚ ਰਾਤ ਗੁਜ਼ਾਰ ਕੇ ਜਦ ਗੁਰੂ ਜੀ ਸਵੇਰੇ ਉੱਠੇ ਤਾਂ ਭਾਈ ਦਇਆ ਸਿੰਘ ਤੇ ਦੂਸਰੇ ਵਿਛੜੇ ਸਿੰਘ ਮਿਲ ਗਏ। ਇਥੋਂ ਗੁਰੂ ਜੀ ਦੇ ਸ਼ਰਧਾਲੂ ਨਬੀ ਖਾਂ ਅਤੇ ਗਨੀ ਖਾਂ ਨੇ ਗੁਰੂ ਜੀ ਨੂੰ ਪਾਲਕੀ ਵਿੱਚ ਬਿਠਾ ਲਿਆ। ਕਿਉਂਕਿ

142