ਪੰਨਾ:ਸਿੱਖ ਗੁਰੂ ਸਾਹਿਬਾਨ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਗਲ ਸੈਨਾ ਕਸਬੇ ਵਿੱਚ ਗੁਰੂ ਦੀ ਭਾਲ ਵਿੱਚ ਫਿਰ ਰਹੀ ਸੀ। ਉਹਨਾਂ ਮੁਸਲਮਾਨ ਸੇਵਕਾਂ ਨੇ ਗੁਰੂ ਜੀ ਨੂੰ "ਉੱਚ ਦਾ ਪੀਰ" ਬਣਾਕੇ ਮੁਗਲ ਸੈਨਿਕਾਂ ਤੋਂ ਬਚਾ ਲਿਆ ਅਤੇ ਪਿੰਡ ਆਲਮਗੀਰ ਪਹੁੰਚ ਗਏ। ਇੱਥੇ ਗੁਰੂ ਜੀ ਨੂੰ ਸ਼ਰਧਾਲੂਆਂ ਨੇ ਘੋੜੇ ਭੇਟ ਕੀਤੇ। ਇੱਥੇ ਸੁੰਦਰ ਗੁਰਦੁਆਰਾ ਗੁਰੂ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਇਥੋਂ ਗੁਰੂ ਜੀ ਰਾਏਕੋਟ ਰਾਏ ਕਲੇ ਪਾਸ ਪਹੁੰਚੇ। ਇਥੇ ਕੁਝ ਦਿਨ ਠਹਿਰੇ। ਇਥੇ ਹੀ ਨੂਰੇ ਮਾਹੀ ਨੂੰ ਗੁਰੂ ਜੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਹਾਲ ਜਾਨਣ ਲਈ ਭੇਜਿਆ। ਜਿਸ ਨੇ ਵਾਪਸ ਆ ਕੇ ਸਾਰਾ ਹਾਲ ਰੋ-ਰੋ ਕੇ ਬਿਆਨ ਕੀਤਾ।

ਜਦੋਂ 5 ਅਤੇ 6 ਦਸੰਬਰ ਦੀ ਰਾਤ ਨੂੰ ਆਨੰਦਪੁਰ ਸਾਹਿਬ ਤੋਂ ਨਿਕਲਣ ਵੇਲੇ ਪਰਿਵਾਰ ਵਿਛੜ ਗਿਆ ਸੀ ਤਾਂ ਗੁਰੂ ਘਰ ਦਾ ਰਸੋਈਆ ਗੰਗੂ ਨਾਮਕ ਬ੍ਰਾਹਮਣ ਦੋਨਾਂ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਨੂੰ ਆਪਣੇ ਨਾਲ ਆਪਣੇ ਪਿੰਡ ਖੇੜੀ ਲੈ ਗਿਆ ਸੀ। ਗੰਗੂ ਦੀ ਨੀਤ ਬੇਈਮਾਨ ਹੋ ਗਈ ਅਤੇ ਉਸ ਨੇ ਮਾਤਾ ਜੀ ਤੋਂ ਕੁਝ ਧਨ ਚੋਰੀ ਕਰ ਲਿਆ। ਮਾਤਾ ਜੀ ਨੇ ਜਦੋਂ ਉਸ ਨਾਲ ਗੱਲ ਕੀਤੀ ਤਾਂ ਉਹ ਅੱਗ ਬਬੂਲਾ ਹੋ ਉਠਿਆ। ਉਸ ਲਾਲਚੀ ਤੇ ਬੇਈਮਾਨ ਇਨਸਾਨ ਨੇ ਛੋਟੇ ਦੋਨਾਂ ਸਾਹਿਬਜਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਸਮੇਤ ਮਾਤਾ ਗੁਜਰੀ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਕੋਲ ਗ੍ਰਿਫ਼ਤਾਰ ਕਰਵਾ ਦਿੱਤਾ। ਬੱਚਿਆਂ ਅਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਅਗਲੀ ਸਵੇਰ ਬੱਚਿਆਂ ਨੂੰ ਕਚਹਿਰੀ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਜ਼ੋਰ ਪਾਇਆ। ਪਰ ਗੁਰੂ ਦੇ ਸਪੁੱਤਰ ਨਹੀਂ ਮੰਨੇ। ਉਨ੍ਹਾਂ ਨੂੰ ਹੋਰ ਵੀ ਕਈ ਕਿਸਮ ਦੇ ਲਾਲਚ ਦਿੱਤੇ ਗਏ ਪਰ ਬੱਚਿਆਂ ਨੇ ਨਾਂਹ ਕਰ ਦਿੱਤੀ। ਬੇਰਹਿਮ ਵਜ਼ੀਰ ਖ਼ਾਨ ਨੇ ਗੁਰੂ ਘਰ ਦੇ ਕੁਝ ਦੋਖੀ ਬੰਦਿਆਂ ਦੀ ਸਲਾਹ ਤੇ ਛੋਟੇ ਛੋਟੇ ਸੱਤ ਤੇ ਨੌਂ ਸਾਲਾਂ ਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਦੇ ਦਿੱਤਾ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਉੱਥੇ ਮੌਜੂਦ ਸੀ। ਉਸ ਦਾ ਭਰਾ ਗੁਰੂ ਜੀ ਨਾਲ ਲੜਾਈ ਵਿੱਚ ਮਾਰਿਆ ਗਿਆ ਸੀ। ਵਜ਼ੀਰ ਖਾਨ ਨੇ ਉਸ ਨੂੰ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਨੂੰ ਕਤਲ ਕਰਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲਵੇ। ਪਰ ਨਵਾਬ ਨੇ ਮਨ੍ਹਾ ਕਰ ਦਿੱਤਾ ਉਸ ਨੇ ਜਵਾਬ ਦਿੱਤਾ ਕਿ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਇਨ੍ਹਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਤੋਂ ਲਵੇਗਾ, ਇਨ੍ਹਾਂ ਸ਼ੀਰਖੋਰ ਬੱਚਿਆਂ ਤੋਂ ਨਹੀਂ। ਨਵਾਬ ਦੇ ਹੁਕਮ ਤੇ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਅਤੇ ਜਦੋਂ ਬੇਹੋਸ਼ ਹੋ ਗਏ ਤਾਂ ਤਲਵਾਰ ਨਾਲ ਉਨ੍ਹਾਂ ਨੂੰ ਕਤਲ ਕਰਵਾ ਦਿੱਤਾ। ਨੂਰੇ ਮਾਹੀ ਨੇ ਅੱਗੇ ਦੱਸਿਆ ਕਿ ਜਦੋਂ ਮਾਤਾ ਗੁਜਰੀ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਬੁਰਜ ਤੋਂ ਛਾਲ ਮਾਰ ਕੇ ਸ਼ਹੀਦੀ ਜਾਮ ਪੀ ਲਿਆ। ਸਿੱਖ ਜਗਤ ਵਿੱਚ ਸ਼ੇਰ ਮੁਹੰਮਦ ਖ਼ਾਨ

143