ਪੰਨਾ:ਸਿੱਖ ਗੁਰੂ ਸਾਹਿਬਾਨ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਲੋਂ ਗੁਰੂ ਬੱਚਿਆਂ ਦੇ ਹੱਕ ਵਿੱਚ ਕੀਤੀ ਇਸ ਗੱਲ ਨੂੰ "ਹਾਅ ਦਾ ਨਾਅਰਾ" ਕਹਿ ਕੇ ਯਾਦ ਕੀਤਾ ਜਾਂਦਾ ਹੈ। ਜਦੋਂ ਨੂਰਾ ਮਾਹੀ ਇਹ ਸਹੀਦੀ ਕਥਾ ਗੁਰੂ ਜੀ ਨੂੰ ਸੁਣਾ ਰਿਹਾ ਸੀ ਤਾਂ ਗੁਰੂ ਜੀ ਕਾਹੀ ਦੇ ਬੂਟੇ ਦੀਆਂ ਜੜ੍ਹਾਂ ਕੁਰੇਦ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮੁਗਲ ਸਾਮਰਾਜ ਦੀਆਂ ਜੜ੍ਹਾਂ ਵੀ ਇਸ ਤਰ੍ਹਾਂ ਹੀ ਕੁਰੇਦੀਆਂ ਜਾਣਗੀਆਂ। ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹੀਦੀ 12 ਦਸੰਬਰ 1705 ਈਸਵੀ ਵਿੱਚ ਹੋਈ ਇਸ ਤੋਂ ਠੀਕ ਪੰਜ ਸਾਲ ਬਾਅਦ ਬੰਦਾ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।

ਇਸ ਸਮੇਂ ਤੱਕ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜਾਦੇ ਮਾਤਾ ਪਿਤਾ ਅਤੇ ਬਹੁਤ ਬਹਾਦਰ ਸਿੰਘ ਮਾਰੇ ਜਾ ਚੁੱਕੇ ਸਨ। ਗੁਰੂ ਜੀ ਬੇਘਰ ਸਨ, ਮੁਗਲ ਸੈਨਾ ਪਾਗਲਾਂ ਵਾਂਗ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਪਰ ਗੁਰੂ ਨੇ ਹਿੰਮਤ ਨਹੀਂ ਹਾਰੀ। ਇੱਥੋਂ ਅੱਗੇ ਚੱਲ ਪਏ ਮਾਛੀਵਾੜੇ ਤੋਂ ਰਾਏਕੋਟ, ਤਖਤੂਪੁਰਾ, ਮਧੇਕੇ ਹੁੰਦੇ ਹੋਏ ਦੀਨਾ ਕਾਂਗੜ (ਜਿਲ੍ਹਾ ਮੋਗਾ) ਪਹੁੰਚੇ। ਇਥੇ ਰਹਿ ਕੇ ਉਨ੍ਹਾਂ ਨੇ ਔਰੰਗਜ਼ੇਬ ਨੂੰ ਖ਼ਤ ਲਿਖਿਆ ਜਿਸ ਦਾ ਨਾਂ "ਜ਼ਫ਼ਰਨਾਮਾ" ਜਾਂ ਜਿੱਤ ਦਾ ਖ਼ਤ ਸੀ। ਇਸ ਖ਼ਤ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਕਰਾਰੀ ਝਾੜ ਪਾਈ ਤੇ ਕਿਹਾ ਕਿ

"ਉਸ ਨੇ ਮੋਮਨ ਹੋ ਕੇ ਵੀ ਝੂਠੀਆਂ ਸੌਹਾਂ ਖਾਧੀਆਂ ਤੇ ਧੋਖਾ
ਕੀਤਾ। ਸਾਡੇ ਤੇ ਹਮਲਾ ਕੀਤਾ। ਤੇਰੀ ਏਨੀ ਵੱਡੀ ਸੈਨਾ ਸਾਡੇ ਸਿਪਾਹੀਆਂ
ਤੇ ਟੁੱਟ ਪਈ। ਪਰ ਮੇਰੇ ਬਹਾਦਰ ਸਿਪਾਹੀਆਂ ਨੇ ਸ਼ੇਰਾਂ ਵਾਂਗ ਲੜ ਕੇ
ਸੂਰਬੀਰਤਾ ਦਿਖਾਈ। ਪਰ ਟਿੱਡੀ ਦਲ ਜਿੱਡੀ ਮੁਗਲ ਸੈਨਾ ਦਾ ਮੁੱਠੀ ਭਰ
ਸਿਪਾਹੀਆਂ ਨਾਲ ਕੀ ਮੇਲ? ਗੁਰੂ ਜੀ ਨੇ ਇਹ ਵੀ ਦੱਸਿਆ ਕਿ ਕਿਸ
ਤਰ੍ਹਾਂ ਚਾਰਾਂ ਸਾਹਿਬਜ਼ਾਦਿਆਂ ਨੂੰ ਵੀ ਆਪਣੀ ਜਾਨ ਗਵਾਉਣੀ ਪਈ।
ਪਰ ਮੈਂ ਇਸ ਦਾ ਬਦਲਾ ਲਵਾਂਗਾ ਜਦੋਂ ਸਾਰੇ ਗੱਲਬਾਤ ਤੇ ਸ਼ਾਂਤੀ ਪੂਰਵਕ
ਮਸਲੇ ਸੁਲਝਾਉਣ ਦੇ ਸਾਰੇ ਸਾਧਨ ਅਸਫਲ ਹੋ ਜਾਣ ਤਾਂ ਤਲਵਾਰ
ਚੁੱਕਣੀ ਹੀ ਪੈਂਦੀ ਹੈ। ਤੈਨੂੰ ਆਪਣੇ ਰਾਜ ਦਾ ਹੰਕਾਰ ਹੈ ਪਰ ਮੈਨੂੰ ਮੇਰੇ
ਵਾਹਿਗੁਰੂ ਦਾ ਭਰੋਸਾ ਹੈ, ਸੰਸਾਰ ਸਰਾਂ ਦੀ ਨਿਆਈ ਹੈ ਤੇ ਇਸ ਨੂੰ
ਛੱਡਣਾ ਹੀ ਪੈਂਦਾ ਹੈ"।
(ਗੁਰੂ ਗੋਬਿੰਦ ਸਿੰਘ ਰਚਿਤ 'ਜਫਰਨਾਮਾ' ਵਿੱਚੋਂ)

ਗੁਰੂ ਜੀ ਨੇ ਇਹ ਪੱਤਰ ਦਸਤੀ ਭਾਈ ਦਇਆ ਸਿੰਘ ਤੇ ਧਰਮ ਸਿੰਘ ਰਾਹੀਂ ਔਰੰਗਜੇਬ ਨੂੰ ਦੇਣ ਲਈ ਰਵਾਨਾ ਕੀਤਾ।

ਦੀਨੇ ਤੋਂ ਗੁਰੂ ਜੀ ਕੋਟਕਪੂਰਾ, ਜੈਤੋ, ਰਾਮੇਆਣਾ ਹੁੰਦੇ ਹੋਏ ਇਤਿਹਾਸਕ ਖਿਦਰਾਣੇ ਦੀ ਢਾਬ ਜਿਲ੍ਹਾ ਮੁਕਤਸਰ ਪਹੁੰਚ ਗਏ। ਰਸਤੇ ਵਿੱਚੋਂ ਉਨ੍ਹਾਂ ਨੇ ਸਿੱਖਾਂ

144