ਪੰਨਾ:ਸਿੱਖ ਗੁਰੂ ਸਾਹਿਬਾਨ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖਿਆ ਖ਼ਤ ਜ਼ਫ਼ਰਨਾਮਾ ਵਿੱਚ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਸਿੱਖਾਂ ਤੇ ਕੀਤੇ ਜ਼ੁਲਮਾਂ ਬਾਰੇ ਬਾਦਸ਼ਾਹ ਨੂੰ ਦਿੱਤਾ ਉਲਾਂਭਾ ਹੈ, ਉੱਥੇ ਕਾਵਿ ਕਲਾ ਦੀ ਵੀ ਅਦਭੁੱਤ ਉਦਾਹਰਣ ਹੈ।

ਗੁਰੂ ਗੋਬਿੰਦ ਸਿੰਘ ਨੂੰ ਸਿੱਖ ਇਤਿਹਾਸ ਵਿੱਚ ਦਸਮ-ਪਿਤਾ, ਦਸਮੇਸ਼ ਗੁਰੂ, ਸਰਬੰਸ ਦਾਨੀ ਤੇ ਦਸਵੀਂ ਜੋਤ ਕਰਕੇ ਯਾਦ ਕੀਤਾ ਜਾਂਦਾ ਹੈ। ਉਹ ਇੱਕ ਸੰਤ-ਸਿਪਾਹੀ ਤੇਗ ਦੇ ਧਨੀ, ਗੁਰੂ ਨਾਨਕ ਦੇ ਲਾਏ ਸਿੱਖੀ ਦੇ ਬੂਟੇ ਨੂੰ ਪੂਰੀ ਸ਼ਕਲ ਦੇਣ ਵਾਲੇ ਮਹਾਂਪੁਰਸ਼ ਸਨ। ਜਿਨ੍ਹਾਂ ਨੇ ਸੱਚ ਦੇ ਰਸਤੇ ਤੇ ਚੱਲਦੇ ਹੋਏ ਅਨੇਕਾਂ ਦੁੱਖ ਤਕਲੀਫਾਂ ਸਹੀਆਂ, ਪਰ ਅਡੋਲ ਰਹੇ ਅਤੇ ਮਿਸ਼ਨ ਨੂੰ ਕਾਮਯਾਬ ਕੀਤਾ। ਅੱਜ ਸਿੱਖ ਧਰਮ ਦੁਨੀਆਂ ਦਾ ਮੋਹਰੀ ਧਰਮ ਹੈ। ਸਾਰੇ ਸੰਸਾਰ ਵਿੱਚ ਸਿੱਖਾਂ ਤੇ ਸਿੱਖੀ ਦਾ ਬੋਲਬਾਲਾ ਹੈ। ਸਿੱਖ ਲੋਕ ਗੁਰੂ ਜੀ ਦੁਆਰਾ ਦਿੱਤੀ ਗਈ "ਸਰਦਾਰੀ" ਦੀ ਬਖਸ਼ਿਸ਼ ਨਾਲ ਨਿਹਾਲ ਹਨ। ਸਮੁੱਚੀ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੀ ਰਿਣੀ ਰਹੇਗੀ।

148