ਪੰਨਾ:ਸਿੱਖ ਗੁਰੂ ਸਾਹਿਬਾਨ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।।'

ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਸਿੱਖ ਧਰਮ ਨੂੰ ਲੋਕਤੰਤਰਿਕ ਸਰੂਪ ਬਖਸ਼ਿਆ। ਉਨ੍ਹਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਨੂੰ ਪਿਆਰ ਨਾਲ ਹੀ ਪਾਇਆ ਜਾ ਸਕਦਾ ਹੈ। ਪ੍ਰਭੂ ਨੂੰ ਪਿਆਰ ਕਰੋ, ਉਸ ਦੀ ਬਣਾਈ ਸ੍ਰਿਸ਼ਟੀ ਨੂੰ ਪਿਆਰ ਕਰੋ, ਪ੍ਰਮਾਤਮਾ ਤਾਂ ਹੀ ਤੁਹਾਨੂੰ ਪਿਆਰ ਕਰੇਗਾ। ਉਨ੍ਹਾਂ ਨੇ ਸੰਸਾਰ ਦੇ ਇਸ ਨਵੇਂ ਧਰਮ ਨੂੰ ਵਿਸ਼ਾਲ ਹਿਰਦੇ ਵਾਲੇ ਲੋਕਾਂ ਦਾ ਧਰਮ ਬਣਾ ਦਿੱਤਾ। ਊਚ- ਨੀਚ, ਛੋਟਾ ਵੱਡਾ ਸਾਰਿਆਂ ਨੂੰ ਇਕ ਸਮਾਨ ਸਮਝਿਆ ਜਾਣ ਲੱਗਾ। ਭਾਈਚਾਰੇ ਦੀ ਭਾਵਨਾ ਨੂੰ ਹੁੰਗਾਰਾ ਮਿਲਿਆ। ਸਿੱਖਾਂ ਲਈ ਸਾਂਝਾ ਧਰਮ ਸਥਾਨ, ਸਾਂਝੀ ਬਾਹਰੀ ਦਿੱਖ ਤੇ ਸਾਰਿਆਂ ਲਈ ਬਾਟੇ ਦਾ ਅੰਮ੍ਰਿਤ ਸਾਰਾ ਕੁਝ ਲੋਕਤੰਤਰੀ ਢਾਂਚੇ ਦੀ ਜਿਊਂਦੀ ਜਾਗਦੀ ਉਦਾਹਰਣ ਹੈ।

ਗੁਰੂ ਜੀ ਨੇ ਸਿੱਖ ਕੌਮ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਨਿੱਡਰ ਅਤੇ ਨਿਰਪੱਖ ਕੌਮ ਬਣਾਇਆ। ਇੱਕ ਇੱਕ ਸਿੱਖ ਸਵਾ ਲੱਖ ਦਾ ਮੁਕਾਬਲਾ ਕਰ ਸਕਦਾ ਸੀ। ਖਾਲਸਾ ਪੰਥ ਦੀ ਸਿਰਜਣਾ ਵੇਲੇ ਗੁਰੂ ਜੀ ਨੇ ਕਿਹਾ ਸੀ-

"ਸਵਾ ਲਾਖ ਸੇ ਏਕ ਲੜਾਊਂ। ਚਿੜੀਓਂ ਸੇ ਮੈਂ ਬਾਜ ਤੁੜਾਊਂ"।।

ਗੁਰੂ ਦਾ ਸੱਚਾ ਸਿੱਖ ਆਪਣੀ ਜਾਨ ਮਾਲ ਦੀ ਪ੍ਰਵਾਹ ਨਾ ਕਰਦਾ ਹੋਇਆ ਜ਼ੁਲਮ ਦੇ ਖ਼ਿਲਾਫ਼ ਡੱਟ ਕੇ ਖਲੌਂਦਾ ਹੈ। ਕਮਜ਼ੋਰਾਂ ਤੇ ਨਿਹੱਥਿਆਂ ਤੇ ਕਦੇ ਵਾਰ ਨਹੀਂ ਕਰਦਾ। ਗੁਰੂ ਜੀ 'ਜੀਓ ਅਤੇ ਜਿਊਣ ਦਿਓ' ਦੇ ਅਸੂਲ ਦੀ ਰਾਖੀ ਲਈ ਸਾਰੀ ਉਮਰ ਲੜਦੇ ਰਹੇ ਜੂਝਦੇ ਰਹੇ। ਸਾਰਾ ਪਰਿਵਾਰ ਵਾਰ ਦਿੱਤਾ ਤਾਂ ਕਿ ਹਰੇਕ ਮਨੁੱਖ ਬਾ-ਇੱਜ਼ਤ ਤੇ ਬਿਨਾਂ ਕਿਸੇ ਡਰ ਭੈ ਦੇ ਰਹਿ ਸਕੇ।

ਗੁਰੂ ਗੋਬਿੰਦ ਸਿੰਘ ਕਿਸੇ ਧਰਮ ਜਾਂ ਵਿਅਕਤੀ ਦੇ ਵਿਰੋਧ ਵਿੱਚ ਨਹੀਂ ਲੜੇ। ਉਹ ਸਿਰਫ ਸੱਚ ਤੇ ਹੱਕ ਦੀ ਖਾਤਰ ਲੜੇ। ਉਨ੍ਹਾਂ ਦੀ ਫ਼ੌਜ ਵਿੱਚ ਮੁਸਲਿਮ ਸਿਪਾਹੀ ਵੀ ਸਿੱਖਾਂ ਦੀ ਤਰ੍ਹਾਂ ਹੀ ਸ਼ਾਮਿਲ ਸਨ। ਸਗੋਂ ਮੁਸਲਮਾਨ ਲੋਕਾਂ ਨੇ ਵੀ ਔਖੀ ਘੜੀ ਵਿੱਚ ਗੁਰੂ ਜੀ ਦਾ ਸਾਥ ਦਿੱਤਾ ਅਤੇ "ਉੱਚ ਦਾ ਪੀਰ" ਬਣਾ ਕੇ ਗੁਰੂ ਜੀ ਨੂੰ ਸੁਰੱਖਿਅਤ ਲੰਘਾਇਆ। ਗੁਰੂ ਜੀ ਨੇ ਆਪਣੇ ਦੋਸਤ ਸਮਰਾਟ ਬਹਾਦਰ ਸ਼ਾਹ ਦੀ ਵੀ ਖ਼ਾਨਾਜੰਗੀ ਸਮੇਂ ਬਣਦੀ ਸਰਦੀ ਮਦਦ ਕੀਤੀ।

ਬੇਸ਼ੱਕ ਗੁਰੂ ਗੋਬਿੰਦ ਸਿੰਘ ਦਾ ਬਹੁਤਾ ਸਮਾਂ ਜੰਗਾਂ ਵਿੱਚ ਨਿਕਲਿਆ ਤਾਂ ਵੀ ਉਨ੍ਹਾਂ ਨੇ ਉੱਚ ਕੋਟੀ ਦੇ ਸਾਹਿਤ ਦੀ ਰਚਨਾ ਕੀਤੀ। ਬੀਰ-ਰਸੀ ਰਚਨਾਵਾਂ "ਚੰਡੀ ਦੀ ਵਾਰ", "ਅਕਾਲ ਉਸਤਤ", "ਦਸਮ ਗ੍ਰੰਥ" ਵਿਦਵਤਾਪੂਰਨ ਰਚਨਾਵਾਂ ਹਨ। ਬਹੁਤ ਸਾਰਾ ਸਾਹਿਤ ਆਨੰਦਪੁਰ ਸਾਹਿਬ ਤੋਂ ਨਿਕਲਣ ਵੇਲੇ ਸਰਸਾ ਨਦੀ ਵਿੱਚ ਵੀ ਰੁੜ੍ਹ ਕੇ ਨਸ਼ਟ ਹੋ ਗਿਆ ਸੀ। ਔਰੰਗਜੇਬ ਨੂੰ ਦੀਨਾ (ਪੰਜਾਬ) ਤੋਂ

147