ਪੰਨਾ:ਸਿੱਖ ਗੁਰੂ ਸਾਹਿਬਾਨ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼੍ਰੀ ਗੁਰੂ ਗਰੰਥ ਸਾਹਿਬ

'ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ।।
ਬਾਣੀ ਕਹੈ ਭਗਤ ਜਨ ਮਾਨਿਹ ਪ੍ਰਤੱਖ ਗੁਰੂ ਨਿਸਤਾਰੇ।।'

ਸਿੱਖਾਂ ਦਾ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਬੀੜਾ ਚੁੱਕਿਆ ਅਤੇ 1604 ਈ. ਤੱਕ ਇਸ ਨੂੰ 'ਆਦਿ ਗ੍ਰੰਥ' ਦੇ ਨਾਂ ਨਾਲ ਇਸ ਨੂੰ ਪੂਰਾ ਕੀਤਾ। ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਸਿੱਖ ਗੁਰੂਆਂ ਦੀ ਬਾਣੀ ਇਕੱਠੀ ਕੀਤੀ ਅਤੇ ਭਾਈ ਗੁਰਦਾਸ ਜੀ ਨੂੰ ਇਸ ਨੂੰ ਲਿਖਣ ਦਾ ਜ਼ਿੰਮਾ ਦਿੱਤਾ। ਗੁਰੂ ਜੀ ਆਪ ਬੋਲਦੇ ਜਾਂਦੇ ਅਤੇ ਭਾਈ ਗੁਰਦਾਸ ਲਿਖਦੇ ਜਾਂਦੇ। ਇਸ ਦੀ ਪਹਿਲੀ ਬੀੜ ਤਿਆਰ ਕਰ ਕੇ ਹਰਿਮੰਦਰ ਸਾਹਿਬ ਵਿਖੇ ਰਹੁ ਰੀਤਾਂ ਨਾਲ ਸ਼ੁਸ਼ੋਭਿਤ ਕੀਤੀ ਗਈ। ਬਾਬਾ ਬੁੱਢਾ ਸਿੰਘ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। 1705 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿੱਚ ਗੁਰੂ ਤੇਗ ਬਹਾਦਰ ਦੇ ਸ਼ਲੋਕਾਂ ਨੂੰ ਸ਼ਾਮਲ ਕੀਤਾ।

ਆਪਣੇ ਜੋਤੀ ਜੋਤ ਸਮਾਉਣ ਸਮੇਂ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ 'ਗੁਰੂ ਗ੍ਰੰਥ ਸਾਹਿਬ' ਨੂੰ ਗੁਰੂ ਮੰਨਣ ਲਈ ਕਿਹਾ ਅਤੇ ਦੱਸਿਆ ਕਿ ਉਨ੍ਹਾਂ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਕਿਉਂਕਿ ਹੁਣ ਕੋਈ ਗੁਰੂ ਮਨੁੱਖੀ ਜਾਮੇ ਵਿੱਚ ਉਨ੍ਹਾਂ ਦੀ ਅਗਵਾਈ ਨਹੀਂ ਕਰੇਗਾ। ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਜਦੋਂ ਪੰਜ ਪਿਆਰੇ ਸ਼ਾਮਲ ਹੋਣਗੇ ਤਾਂ ਗੁਰੂ ਆਪ ਹਾਜ਼ਰ ਨਾਜ਼ਰ ਹੋਵੇਗਾ।

ਗੁਰੂ ਗ੍ਰੰਥ ਸਾਹਿਬ ਇੱਕ ਅਜੇਹੀ ਪਾਵਨ ਪਵਿੱਤਰ ਰਚਨਾ ਹੈ ਜਿਸ ਵਿੱਚ ਸਿੱਖ ਗੁਰੂਆਂ, ਸੰਤਾਂ, ਕਵੀਆਂ ਦੇ ਭੱਟਾਂ ਦੇ ਕਈ ਵਰਗਾਂ ਦੀਆਂ ਧਾਰਮਿਕ ਰਚਨਾਵਾਂ ਹਨ। ਉਨ੍ਹਾਂ ਦੀ ਲਿਖੀ ਬਾਣੀ ਦੀ ਰਚਨਾ ਨੂੰ ਰਾਗਾਂ ਵਿੱਚ ਵੰਡਿਆ ਗਿਆ ਹੈ। ਗੁਰੂਆਂ ਦੀ ਬਾਣੀ ਉਨ੍ਹਾਂ ਦੇ ਜੀਵਨ ਕਾਲ ਗੁਰੂ ਨਾਨਕ ਤੋਂ ਲੈ ਕੇ ਤਰਤੀਬਵਾਰ ਲਿਖੀ ਗਈ ਹੈ। ਫਿਰ ਭਗਤਾਂ ਦੀ ਬਾਣੀ ਹੈ। ਲਗਭਗ ਛੇ ਹਜ਼ਾਰ ਸ਼ਬਦਾਂ ਨੂੰ ਇਕੱਤੀ ਰਾਗਾਂ ਵਿੱਚ ਵੰਡਿਆ ਹੋਇਆ ਹੈ। ਸਾਰੀ ਰਚਨਾ ਕਾਵਿਕ ਰੂਪ ਵਿੱਚ ਲਿਖੀ ਹੋਈ ਹੈ, ਮੱਧਯੁਗ ਦੇ ਸੰਤਾਂ ਦੀ ਭਾਸ਼ਾ ਭਗਤੀ ਲਹਿਰ ਦੇ ਸਮੇਂ ਦੀ ਹੈ। ਭਾਸ਼ਾ ਬੇਸ਼ੱਕ ਆਮ ਬੋਲ-ਚਾਲ ਦੀ ਵਰਤੀ ਗਈ ਹੈ ਪਰ ਉਸ ਉੱਪਰ ਸੰਸਕ੍ਰਿਤ,

152