ਪੰਨਾ:ਸਿੱਖ ਗੁਰੂ ਸਾਹਿਬਾਨ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੱਥੇ ਅਜਿਹੀਆਂ ਚੀਜ਼ਾਂ ਦੀ ਖੁੱਲ੍ਹ ਹੈ, ਉਹਨਾਂ ਨਾਲੋਂ ਕੀ ਫਰਕ ਹੋਇਆ। ਸਿੱਖ ਗੁਰੂਆਂ ਨੇ ਅਨੁਸ਼ਾਸਨ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਤਾਂ ਹੀ ਇਹ ਧਰਮ ਹਰਮਨਪਿਆਰਾ ਹੋ ਸਕਿਆ। ਸਿੱਖ ਧਰਮ ਦਾ ਇਤਿਹਾਸ ਸਿੱਖ ਧਰਮ ਦੇ ਸਿਧਾਂਤਾ ਅਤੇ ਆਦਰਸ਼ਾਂ ਨਾਲ ਇਕਮਿਕ ਹੈ। ਜੋ ਆਦਰਸ਼ ਮਿੱਥੇ ਗਏ ਉਹ ਗੁਰੂਆਂ ਨੇ ਆਪਣੇ ਜੀਵਨ ਵਿੱਚ ਅਪਣਾਏ। ਜੋ ਸਿੱਖੀ ਦੇ ਸਿਧਾਂਤ ਹਨ ਸਾਰੇ ਸਿੱਖ ਗੁਰੂਆਂ ਨੇ ਉਹਨਾਂ ਤੇ ਪਹਿਰਾ ਦਿੱਤਾ। ਇਸੇ ਕਰਕੇ ਸਿੱਖ ਗੁਰੂਆਂ ਦੀ ਮਾਨਤਾ ਹੈ। ਅੱਜ ਤੱਕ ਕੋਈ ਵੀ ਸਿੱਖ ਧਰਮ ਦੇ ਸਿਧਾਂਤਾ ਤੇ ਉਦੇਸ਼ਾਂ ਦੀ ਜ਼ਰਾ ਜਿੰਨੀ ਵੀ ਆਲੋਚਨਾ ਨਹੀਂ ਕਰ ਸਕਿਆ। ਸਿੱਖ ਗੁਰੂ ਕਥਨੀ ਤੇ ਕਰਨੀ ਦੇ ਪੂਰੇ ਸਨ। ਸਿੱਖ ਧਰਮ ਆਪਣੇ ਉਦੇਸ਼ਾਂ ਤੋਂ ਖ਼ਰਾ ਉਤਰਦਾ ਹੈ।

ਸਿੱਖ ਧਰਮ ਦੀ ਉਮਰ ਸਿਰਫ 550 ਸਾਲ ਹੈ। ਸੰਸਾਰ ਦੇ ਸਾਰੇ ਧਰਮਾਂ ਵਿੱਚ ਇਹ ਨਵਾਂ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਮਹਾਨ ਤੇ ਵਿਦਵਾਨ ਸਿੱਖ ਗੁਰੂਆਂ ਨੇ ਸਾਰੇ ਧਰਮਾਂ ਵਿੱਚੋਂ ਉੱਚੇ-ਸੁੱਚੇ ਆਦਰਸ਼ ਚੁਣੇ ਹਨ ਅਤੇ ਉਹਨਾਂ ਦਾ ਮੰਥਨ ਕਰਕੇ ਕੱਢਿਆ, ਸਿੱਖ ਧਰਮ ਰੂਪੀ ਅੰਮ੍ਰਿਤ ਸਿੱਖਾਂ ਨੂੰ ਸੇਧ ਦੇਣ ਤੇ ਮੁਕਤ ਹੋਣ ਲਈ, ਉਹਨਾਂ ਸਾਹਵੇਂ ਰੱਖਿਆ ਹੈ। ਸਿੱਖਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਹੀ ਲੋੜ ਹੈ। ਅੰਦਰੂਨੀ ਚਾਨਣ ਹੋਣ ਨਾਲ ਸੱਚਾ ਗੁਰੂ ਮਿਲਦਾ ਹੈ ਅਤੇ ਗੁਰੂ ਦੀ ਕ੍ਰਿਪਾ ਨਾਲ ਮਨ ਵਿੱਚ ਸ਼ਾਂਤੀ ਦੀ ਅਵਸਥਾ ਆਉਂਦੀ ਹੈ ਇਸ ਤਰਾਂ ਜਨਮ-ਮਰਨ ਦੇ ਚੱਕਰ ਤੋਂ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ।

18