ਪੰਨਾ:ਸਿੱਖ ਗੁਰੂ ਸਾਹਿਬਾਨ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ੍ਰੀ ਗੁਰੂ ਅੰਗਦ ਦੇਵ ਜੀ

'ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜ਼ਾਰ॥
ਏਤੇ ਚਾਨਣ ਹੋਂਦਿਆ ਗੁਰ ਬਿੰਨ ਘੋਰ ਅੰਧਾਰ॥'
('ਗ. ਗ. ਸ ਪੰਨਾ 462')

ਗੁਰੂ ਅੰਗਦ ਦੇਵ ਸਿੱਖਾਂ ਦੇ ਦੂਸਰੇ ਗੁਰੂ ਸਨ। ਉਹਨਾਂ ਦਾ ਜਨਮ 31 ਮਾਰਚ 1504 ਈ. ਵਿੱਚ ਮੱਤੇ ਦੀ ਸਰਾਏ ਨਾਗਾ ਵਿਖੇ ਪਿਤਾ ਫੇਰੂ ਮੱਲ ਅਤੇ ਮਾਤਾ ਰਾਮੋ ਦੇ ਘਰ ਹੋਇਆ। ਉਹਨਾਂ ਦਾ ਪਹਿਲਾ ਨਾਮ ਲਹਿਣਾ ਸੀ। ਗੁਰੂ ਨਾਨਕ ਜੀ ਨੇ ਆਪਣਾ ਉਤਰਾਧਿਕਾਰੀ ਬਣਾਉਣ ਸਮੇਂ ਉਹਨਾਂ ਦਾ ਨਾਂ 'ਅੰਗਦ' ਕਰ ਦਿੱਤਾ ਸੀ। ਪੰਦਰਾਂ ਕੁ ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਮਾਤਾ ਖੀਵੀ ਨਾਲ ਹੋਇਆ। ਉਹਨਾਂ ਦੇ ਦੋ ਸਪੁੱਤਰ ਦਾਤੂ ਅਤੇ ਦਾਸੂ ਸਨ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਅਤੇ ਅਨੋਖੀ ਸਨ। ਗੁਰੂ ਨਾਨਕ ਜੀ ਨਾਲ ਮਿਲਣ ਤੋਂ ਪਹਿਲਾਂ ਭਾਈ ਲਹਿਣਾ ਦੇਵੀ ਦੁਰਗਾ ਦੇ ਉਪਾਸਕ ਸਨ। ਉਹ ਹਰ ਸਾਲ ਸ਼ਰਧਾਲੂਆਂ ਨੂੰ ਲੈ ਕੇ ਜੁਆਲਾਮੁਖੀ ਜਾਂਦੇ ਸਨ। ਪਰੰਤੂ ਉਹਨਾਂ ਦਾ ਮਨ ਸਤੁੰਸ਼ਟ ਨਹੀਂ ਸੀ। ਉਹਨਾਂ ਦੀ ਪੂਰੇ ਗੁਰੂ ਨੂੰ ਮਿਲਣ ਦੀ ਤਮੰਨਾ ਦਿਨ-ਬ-ਦਿਨ ਵਧਦੀ ਜਾ ਰਹੀ ਸੀ।

ਇੱਕ ਦਿਨ ਭਾਈ ਲਹਿਣਾ ਨੇ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਭਾਈ ਜੋਧਾ ਕੋਲੋਂ ਗੁਰੂ ਜੀ ਦੀ ਬਾਣੀ ਸੁਣੀ। ਉਹਨਾਂ ਨੇ ਭਾਈ ਜੋਧਾ ਤੋਂ ਪੁੱਛਿਆ ਕਿ ਉਹ ਕਿਸਦਾ ਲਿਖਿਆ ਸ਼ਬਦ ਗਾ ਰਹੇ ਹਨ ਤਾਂ ਭਾਈ ਜੋਧਾ ਦੇ ਦੱਸਣ ਅਨੁਸਾਰ ਇਹ ਸ਼ਬਦ ਗੁਰੂ ਨਾਨਕ ਦੇਵ ਦਾ ਸੀ। ਭਾਈ ਲਹਿਣਾ ਜਵਾਲਾਮੁਖੀ

ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਨੂੰ ਮਿਲੇ। ਉਹ ਗੁਰੂ ਜੀ ਦੇ ਵਿਅਕਤੀਤਵ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਕਰਤਾਰਪੁਰ ਹੀ ਰਹਿਣ ਲੱਗੇ। ਉਹ ਗੁਰੂ ਜੀ ਦੇ ਸੱਚੇ ਸ਼ਰਧਾਲੂ ਸਨ। ਗੁਰੂ ਜੀ ਦੁਆਰਾ ਦਿੱਤਾ ਹਰ ਕੰਮ ਖਿੜੇ ਮੱਥੇ ਕਰਨ ਲਈ ਤਿਆਰ ਰਹਿੰਦੇ ਸਨ। ਉਹ ਕਰਤਾਰਪੁਰ ਰਹਿੰਦੇ ਹੋਏ ਗੁਰੂ ਜੀ ਨਾਲ ਖੇਤੀ ਦਾ ਕੰਮ ਕਰਾਉਂਦੇ, ਘਾਹ ਦੀ ਪੰਡ ਸਿਰ 'ਤੇ ਚੁੱਕ ਕੇ ਲਿਆ ਪਸ਼ੂਆਂ ਨੂੰ ਪਾਉਂਦੇ, ਲੰਗਰ ਲਈ ਰਸਦ ਆਦਿ ਸਿਰ 'ਤੇ ਲਿਆਉਂਦੇ ਸਨ। ਗੁਰੂ ਨਾਨਕ ਵੱਲੋਂ ਲਈ ਗਈ ਉਤਰਾਧਿਕਾਰੀ ਦੀ ਪ੍ਰੀਖਿਆ ਵਿੱਚ ਵਾਰ-ਵਾਰ ਕੰਧ ਬਣਾਉਣਾ ਤੇ ਢਾਹੁਣਾ

32