ਪੰਨਾ:ਸਿੱਖ ਗੁਰੂ ਸਾਹਿਬਾਨ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਏ। ਉਸ ਸਮੇਂ ਉਹਨਾਂ ਦੀ ਉਮਰ 61 ਸਾਲ ਸੀ। ਉਹ ਉੱਥੇ ਜਾ ਕੇ ਗੁਰੂ ਜੀ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਏ। ਕੁਝ ਦਿਨਾਂ ਦੇ ਵਿੱਚ ਵਿਚਾਰਾਂ ਦੇ ਵਟਾਂਦਰੇ ਤੋਂ ਬਾਅਦ ਗੁਰੂ ਅਮਰਦਾਸ ਦੇ ਸਾਰੇ ਸ਼ੰਕੇ ਦੂਰ ਹੋ ਗਏ। ਉਹ ਸਿੱਖ ਧਰਮ ਦੇ ਪੱਕੇ ਸ਼ਰਧਾਲੂ ਹੋ ਗਏ। ਉਹ ਗੁਰੂ ਅੰਗਦ ਦੇਵ ਦੀ ਜੀ ਹਰ ਗੱਲ 'ਤੇ ਸ਼ਰਧਾ ਦੇ ਫੁੱਲ ਚੜਾਉਂਦੇ। ਗੁਰੂ ਦਾ ਹਰ ਹੁਕਮ ਸਿਰ ਮੱਥੇ ਲੈਂਦੇ ਅਤੇ ਦਿਨ ਰਾਤ ਭਗਤੀ ਵਿੱਚ ਲੀਨ ਰਹਿੰਦੇ। ਬਾਰਾਂ ਸਾਲ ਦੇ ਲੰਬੇ ਅਰਸੇ ਤੱਕ ਸੇਵਾ ਕਰਕੇ ਉਹਨਾਂ ਨੇ ਗੁਰੂ ਦਾ ਪੂਰਾ ਵਿਸ਼ਵਾਸ ਜਿੱਤ ਲਿਆ ਸੀ ਉਹ ਲੰਗਰ ਦੀ ਸੇਵਾ ਕਰਦੇ ਸਨ। ਸਵੇਰੇ ਜਲਦੀ ਉੱਠ ਕੇ ਬਿਆਸ ਦਰਿਆ ਤੋਂ ਪਾਣੀ ਦਾ ਘੜਾ ਭਰ ਕੇ ਲਿਆਉਂਦੇ ਤਾਂ ਜੋ ਗੁਰੂ ਜੀ ਦਾ ਇਸ਼ਨਾਨ ਕਰਵਾਇਆ ਜਾਵੇ। ਇੱਕ ਦਿਨ ਕਾਲੀ ਰਾਤੇ, ਮੀਂਹ ਹਨੇਰੀ ਦੀ ਰੁੱਤ ਵਿੱਚ ਉਹ ਘੜੇ ਸਣੇ ਜੁਲਾਹੇ ਦੀ ਖੱਡੀ ਵਿੱਚ ਡਿੱਗ ਪਏ। ਜੁਲਾਹੇ ਦੀ ਘਰਵਾਲੀ ਚੌਕੀ 'ਤੇ ਕਿਹਾ ਕਿ ਇਹ 'ਅਮਰੂ ਨਿਥਾਵਾਂ' ਹੋਵੇਗਾ। ਗੁਰੂ ਅੰਗਦ ਦੇਵ ਜੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਕਿਹਾ ਕਿ ਅਮਰ ਦਾਸ ਤਾਂ ਬੇਘਰਾਂ ਨੂੰ ਸਹਾਰਾ ਦੇਣ ਵਾਲਾ ਬਣੇਗਾ। ਗੁਰੂ ਅੰਗਦ ਦੇਵ ਉਸ ਦੀ ਸੇਵਾ ਭਾਵਨਾ ਤੋਂ ਬਹੁਤ ਖੁਸ਼ ਹੋਏ। 1572 ਈ. ਵਿੱਚ ਅਮਰ ਦਾਸ ਦੀ ਸੇਵਾ ਭਗਤੀ ਅਤੇ ਪ੍ਰਭੂ ਸਿਮਰਨ ਤੋਂ ਖੁਸ਼ ਹੋ ਕੇ ਉਹਨਾਂ ਨੂੰ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੇ ਸੌਂਪ ਦਿੱਤੀ। ਉਸ ਸਮੇਂ ਗੁਰੂ ਅਮਰਦਾਸ 73 ਸਾਲ ਦੇ ਸਨ। ਗੁਰੂ ਅੰਗਦ ਦੇਵ ਦੇ ਪੁੱਤਰਾਂ ਦੇ ਗੁੱਸੇ ਤੋਂ ਟਲਣ ਲਈ ਉਹ ਗੋਇੰਦਵਾਲ ਚਲੇ ਗਏ ਤੇ ਸਿੱਖ ਧਰਮ ਦਾ ਪ੍ਰ੍ਚਾਰ ਕਰਨ ਲੱਗੇ।

ਸਿੱਖ ਸੰਗਤ ਗੁਰੂ ਅਮਰਦਾਸ ਦੇ ਸਿਰ 'ਤੇ ਬਾਬੇ ਨਾਨਕ ਦੀ ਛਤਰਛਾਇਆ ਦੇਖ ਕੇ ਨਿਹਾਲ ਹੋ ਗਈ। ਦੂਰੋਂ ਨੇੜਿਉਂ ਸਿੱਖ ਸੰਗਤਾਂ ਗੋਇੰਦਵਾਲ ਆਉਣ ਲੱਗੀਆਂ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਦਾਤੂ ਨੇ ਗੁਰੂ ਅਮਰ ਦਾਸ ਦਾ ਵਿਰੋਧ ਕੀਤਾ ਅਤੇ ਗੋਇੰਦਵਾਲ ਜਾ ਕੇ ਬੁਰਾ ਭਲਾ ਬੋਲਣ ਲੱਗਾ। ਨਿਮਰਤਾ ਦੇ ਪੁੰਜ ਗੁਰੂ ਨੇ ਦਾਤੂ ਦਾ ਬੁਰਾ ਨਹੀਂ ਮਨਾਇਆ ਅਤੇ ਬਾਸਰਕੇ ਜਾ ਕੇ ਰਹਿਣ ਲੱਗੇ। ਬਾਬਾ ਬੁੱਢਾ ਅਤੇ ਹੋਰ ਸਿੱਖ ਗੁਰੂ ਜੀ ਨੂੰ ਗੋਇੰਦਵਾਲ ਲੈ ਕੇ ਆਏ। ਦਾਤੂ ਨੂੰ ਵੀ ਗਿਆਨ ਹੋ ਗਿਆ ਕਿ ਹੁਣ ਉਸ ਦੀ ਦਾਲ ਨਹੀਂ ਗਲੇਗੀ।

ਗੋਇੰਦਵਾਲ ਆ ਕੇ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ 'ਤੇ ਸਿੱਖ ਜਗਤ ਲਈ ਯਾਦ ਰੱਖਣ ਯੋਗ ਕੰਮ ਕੀਤੇ ਭਾਵੇਂ ਉਹਨਾਂ ਦੀ ਉਮਰ ਵੱਡੀ ਸੀ ਪਰ ਉਹਨਾਂ ਵਿੱਚ ਪਕਿਆਈ ਜ਼ਿਆਦਾ ਸੀ। ਉਹਨਾਂ ਨੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ। ਹਰ ਸਿੱਖ ਜੋ ਗੁਰੂ ਨੂੰ ਮਿਲਣ ਆਉਂਦਾ ਸੀ, ਉਸ ਲਈ ਜ਼ਰੂਰੀ ਕਰ ਦਿੱਤਾ ਗਿਆ ਕਿ ਉਹ ਲੰਗਰ ਛਕ ਕੇ ਹੀ ਗੁਰੂ ਜੀ ਨੂੰ ਮਿਲ ਸਕਦਾ ਹੈ। ਇਸ ਨਾਲ ਜਾਤ-ਪਾਤ ਦੀ ਬੁਰਾਈ ਖਤਮ ਹੋ ਗਈ। ਹਿੰਦੂ-ਮੁਸਲਿਮ ਵਿੱਚ ਭਾਈਚਾਰਾ ਪਨਪਨ ਲੱਗਾ।

42