ਪੰਨਾ:ਸਿੱਖ ਗੁਰੂ ਸਾਹਿਬਾਨ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਦਸ਼ਾਹ ਅਕਬਰ ਜਦ ਗੁਰੂ ਜੀ ਨੂੰ ਮਿਲਣ ਆਇਆ ਤਾਂ ਉਸ ਨੂੰ ਵੀ ਲੰਗਰ ਪੰਗਤ ਵਿੱਚ ਬੈਠ ਕੇ ਛਕਣ ਉਪਰੰਤ ਹੀ ਗੁਰੂ ਜੀ ਮਿਲੇ ਸਨ। ਇਸ ਪ੍ਰਥਾ ਨਾਲ ਊਚ-ਨੀਚ, ਜਾਤ-ਪਾਤ ਤੇ ਛੋਟੇ ਵੱਡੇ ਦਾ ਭੇਦ ਖਤਮ ਹੋਣ ਲੱਗਾ ਤੇ ਉਸ ਸਮੇਂ ਦਾ ਮੁੱਖ ਭਾਈਚਾਰਾ ਹਿੰਦੂ ਤੇ ਮੁਸਲਮਾਨ ਇੱਕ ਦੂਸਰੇ ਦੇ ਦੁਖ-ਸੁਖ ਦੇ ਸੰਗੀ- ਸਾਥੀ ਬਣਨ ਲੱਗੇ।

ਗੁਰੂ ਅਮਰਦਾਸ ਜੀ ਵੱਡੇ ਸਮਾਜ ਸੁਧਾਰਕ ਸਨ। ਉਸ ਵੇਲੇ ਦਾ ਸਮਾਜ ਕਈ ਬੁਰਾਈਆਂ ਜਿਵੇਂ ਸਤੀ ਪ੍ਰਥਾ, ਪਰਦੇ ਦਾ ਰਿਵਾਜ ਅਤੇ ਛੂਤ-ਛਾਤ ਆਦਿ ਵਿੱਚ ਗ੍ਰਸਿਆ ਹੋਇਆ ਸੀ। ਸਤੀ ਪ੍ਰਥਾ ਵਿੱਚ ਜੇਕਰ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਇਸਤਰੀ ਨੂੰ ਪਤੀ ਦੀ ਚਿਖਾ ਵਿੱਚ ਸੜਨਾ ਪੈਂਦਾ ਸੀ। ਗੁਰੂ ਜੀ ਨੇ ਇਸ ਪ੍ਰਥਾ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਜ਼ਿੰਦਗੀ ਨੂੰ ਬਚਾਉਣਾ ਪਵਿੱਤਰ ਫਰਜ਼ ਹੈ। 'ਅਸਲੀ ਸਤੀ ਉਹ ਹੈ ਜੋ ਪਤੀ ਦੀ ਮੌਤ ਪਿੱਛੋਂ ਪਵਿੱਤਰ, ਨਿਮਰਤਾ ਤੇ ਸਬਰ ਦੀ ਜ਼ਿੰਦਗੀ ਜਿਉਦੀ ਹੈ ਅਤੇ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹਿੰਦੀ ਹੈ। ਇਸ ਤੋਂ ਪਿੱਛੋਂ ਬਾਦਸ਼ਾਹ ਅਕਬਰ ਨੇ ਸ਼ਾਹੀ ਫੁਰਮਾਨ ਜਾਰੀ ਕਰਕੇ ਸਤੀ ਪ੍ਰਥਾ ਨੂੰ ਬੰਦ ਕਰਵਾ ਦਿੱਤਾ। ਗੁਰੂ ਜੀ ਨੇ ਪਰਦੇ ਦੀ ਪ੍ਰਥਾ ਨੂੰ ਇੱਕ ਬੁਰਾਈ ਕਿਹਾ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸਤਰੀਆਂ ਦਰਬਾਰ ਵਿੱਚ ਬਿਨਾਂ ਪਰਦੇ ਤੋਂ ਆਉਣੀਆਂ ਚਾਹੀਦੀਆਂ ਹਨ।

ਗੁਰੂ ਜੀ ਸੰਨਿਆਸ ਨੂੰ ਪ੍ਰਮਾਤਮਾ ਪ੍ਰਾਪਤ ਕਰਨ ਦਾ ਰਸਤਾ ਨਹੀਂ ਸਮਝਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਮਨੁੱਖ ਗ੍ਰਹਿਸਥ ਮਾਰਗ ਵਿੱਚ ਰਹਿ ਕੇ, ਆਪਣੇ ਸਾਰੇ ਫਰਜ਼ ਨਿਭਾ ਕੇ ਵੀ ਧਾਰਮਿਕ ਹੋ ਸਕਦਾ ਹੈ। ਉਹਨਾਂ ਦੇ ਅਨੁਸਾਰ ਮੁਕਤੀ ਮਾਰਗ ਦਾ ਇੱਕੋਂ ਇੱਕ ਰਸਤਾ ਗੁਰਬਾਣੀ ਹੈ। ਸਿਰਫ ਵੇਦ, ਸ਼ਾਸਤਰ ਤੇ ਪੁਰਾਣ ਪੜਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਸਗੋਂ ਗੁਰੂ ਰਸਤਾ ਦਿਖਾਉਂਦਾ ਹੈ ਅਤੇ ਉਸ ਰਸਤੋਂ ਤੋਂ ਚੱਲ ਕੇ ਮਨੁੱਖ ਪ੍ਰਭੂ ਦੀ ਪ੍ਰਾਪਤੀ ਕਰ ਸਕਦਾ ਹੈ। ਪਹਿਲੇ ਗੁਰੂਆਂ ਵਾਂਗ ਹੀ ਉਹਨਾਂ ਨੇ ਭਰਮ-ਭੁਲੇਖੇ, ਵਹਿਮ, ਮੂਰਤੀ ਪੂਜਾ ਦਾ ਖੰਡਨ ਕੀਤਾ ਅਤੇ ਸੰਗਤ ਨੂੰ ਠੀਕ ਰਸਤਾ ਦਿਖਾਇਆ। ਜੋ ਗੰਢਾਂ ਸਮਾਜ ਵਿੱਚ ਵੇਦਾਂ ਸ਼ਾਸਤਰਾਂ, ਮਨੂੰ-ਸਿਮਰਤੀ ਆਦਿ ਨੇ ਪਾਈਆਂ ਹੋਈਆਂ ਸਨ, ਗੁਰੂ ਅਮਰਦਾਸ ਨੇ ਖੋਲਦਿੱਤੀਆਂ।

ਗੁਰੂ ਅਮਰਦਾਸ ਜੀ ਨੇ ਧਰਮ ਪ੍ਰਚਾਰ ਲਈ ਮਹਾਨ ਦੇਣ ਦਿੱਤੀ। ਗੁਰੂ ਗਰੰਥ ਸਾਹਿਬ ਵਿੱਚ ਉਹਨਾਂ ਦੇ 907 ਸ਼ਬਦ ਹਨ। ਗੁਰੂ ਜੀ ਨੇ ਧਰਮ ਦੇ ਪ੍ਚਾਰ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਜਿਨਾ ਦੇ ਮੁਖੀ ਧਰਮ ਪ੍ਰਚਾਰ ਕਰਦੇ ਸਨ। ਉਹਨਾਂ ਨੇ 146 ਸਿੱਖਿਅਤ ਸਿੱਖਾਂ ਦਾ ਜੱਥਾ ਤਿਆਰ ਕੀਤਾ। ਜਿੰਨੇ ਵਿੱਚੋਂ 52 ਇਸਤਰੀਆਂ ਸਨ ਜੋ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਸਿੱਖਾਂ ਦੀਆਂ

43