ਪੰਨਾ:ਸਿੱਖ ਗੁਰੂ ਸਾਹਿਬਾਨ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ੍ਰੀ ਗੁਰੂ ਰਾਮਦਾਸ ਜੀ

'ਧੰਨ ਧੰਨ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੁ ਸੁਆਰਿਐ।।'

ਗੁਰੂ ਨਾਨਕ ਦੇ ਚੌਥੇ ਅਵਤਾਰ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਈ. ਲਾਹੌਰ ਸ਼ਹਿਰ ਵਿੱਚ ਚੂਨਾ ਮੰਡੀ ਵਿਖੇ ਹੋਇਆ। ਇਹ ਸੋਢੀ ਪਰਿਵਾਰ ਸਧਾਰਨ ਪਰ ਪ੍ਰਮਾਤਮਾ ਤੋਂ ਡਰਨ ਵਾਲਾ ਸੀ। ਉਹਨਾਂ ਦਾ ਬਚਪਨ ਦਾ ਨਾਂ 'ਜੇਠਾ' ਸੀ ਜਿਸਦਾ ਮਤਲਬ ਉਹ ਆਪਣੇ ਮਾਤਾ-ਪਿਤਾ ਦੀ ਪਹਿਲੀ ਸੰਤਾਨ ਸਨ। ਉਹਨਾਂ ਦੇ ਪਿਤਾ ਦਾ ਨਾਂ ਹਰੀਦਾਸ ਅਤੇ ਮਾਤਾ ਦਾ ਨਾਂ ਦਯਾ ਕੌਰ ਸੀ। ਦਯਾ ਕੌਰ ਨੂੰ ਅਨੂਪ ਦੇਵੀ ਦੇ ਤੌਰ 'ਤੀ ਵੀ ਜਾਣਿਆ ਜਾਂਦਾ ਹੈ। ਉਹਨਾਂ ਦਾ ਮਾਤਾ-ਪਿਤਾ ਦਾ ਸਾਇਆ ਜਲਦੀ ਉਹਨਾਂ ਦੇ ਸਿਰ ਤੋਂ ਉੱਠ ਗਿਆ ਜਿਸ ਕਰਕੇ ਰੋਜ਼ੀ ਰੋਟੀ ਕਮਾਉਣ ਲਈ ਛੋਟੀ ਉਮਰ ਵਿੱਚ ਹੀ ਭਾਈ ਜੇਠੇ ਨੂੰ ਘੁੰਗਣੀਆਂ ਭਾਵ ਉਬਲੀਆਂ ਦਾਲਾਂ ਆਦਿ ਵੇਚਣ ਦਾ ਕੰਮ ਕਰਨਾ ਪਿਆ।

ਗੋਇੰਦਵਾਲ ਵਿਖੇ ਉਸ ਸਮੇਂ ਬਾਉਲੀ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ। ਭਾਈ ਜੇਠਾ ਨੇ ਵੀ ਬਾਉਲੀ ਦੀ ਖੁਦਾਈ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਗੁਰੂ ਅਮਰਦਾਸ ਤੋਂ ਆਸ਼ੀਰਵਾਦ ਲਿਆ। ਭਾਈ ਜੇਠਾ ਸੇਵਾ ਭਗਤੀ, ਸ਼ਰਧਾ ਤੇ ਤਿਆਗ ਦੀ ਮੂਰਤ ਸਨ, ਉਹ ਗੁਰੂ ਦਾ ਹੁਕਮ ਖਿੜੇ ਮੱਥੇ ਸਵੀਕਾਰਦੇ ਸਨ, ਗੁਰੂ ਦੀ ਸੇਵਾ ਨੂੰ ਸਭ ਤੋਂ ਵੱਡਾ ਧਰਮ ਸਮਝਦੇ ਸਨ, ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਸਨ ਅਤੇ ਧਾਰਮਿਕ ਰੰਗਤ ਵਿੱਚ ਰੰਗੇ ਰਹਿੰਦੇ ਸਨ। ਗੁਰੂ ਅਮਰਦਾਸ ਜੀ ਉਹਨਾਂ ਦੀ ਸ਼ਰਧਾ ਤੋਂ ਇਸ ਕਦਰ ਪ੍ਰਸੰਨ ਹੋਏ ਕਿ ਉਹਨਾਂ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਲਈ ਭਾਈ ਜੇਠਾ ਜੀ ਨੂੰ ਹੀ ਵਰ ਚੁਣਿਆ। ਇਸ ਸਮੇਂ ਭਾਈ ਜੇਠਾ 19 ਸਾਲ ਦੇ ਸਨ। ਬੀਬੀ ਭਾਨੀ ਨਾਲ ਸ਼ਾਦੀ ਤੋਂ ਮਗਰੋਂ ਵੀ ਉਸੇ ਸ਼ਰਧਾ ਤੇ ਪ੍ਰੇਮ ਭਗਤੀ ਨਾਲ ਉਹ ਕੰਮ ਕਰਦੇ ਰਹੇ।

ਕੁੱਝ ਹਿੰਦੂਆਂ ਦੀ ਸ਼ਕਾਇਤ 'ਤੇ ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਤਾਂ ਗੁਰੂ ਜੀ ਨੇ ਭਾਈ ਜੇਠਾ ਨੂੰ ਭੇਜਿਆ। ਭਾਈ ਜੇਠਾ ਨੇ ਅਕਬਰ ਨੂੰ ਦੱਸਿਆ ਕਿ ਗੁਰੂ ਅਮਰਦਾਸ ਜੀ ਜ਼ਿੰਦਗੀ ਦਾ ਅਸਲ ਮਕਸਦ ਸਿੱਖਾਂ ਨੂੰ ਸਮਝਾ ਰਹੇ ਹਨ, ਕਿਸੇ ਹਿੰਦੂ ਦੇਵੀ ਦੇਵਤੇ ਦੀ ਨਿੰਦਿਆ ਨਹੀਂ ਕਰ ਰਹੇ। ਗੰਗਾ, ਜਮਨਾ ਆਦਿ ਨਦੀਆਂ ਵਿੱਚ ਨਹਾ ਕੇ ਸਰੀਰ ਦੀ ਬਾਹਰੀ ਮੈਲ

50