ਪੰਨਾ:ਸਿੱਖ ਗੁਰੂ ਸਾਹਿਬਾਨ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਤਰ ਜਾਂਦੀ ਹੈ ਪਰ ਮਨ ਦੀ ਮੈਲ ਸਾਫ਼ ਕਰਨ ਲਈ ਪ੍ਰਮਾਤਮਾ ਦੇ ਬੰਦਿਆਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਦੀ ਲੋੜ ਹੁੰਦੀ ਹੈ। ਹਿੰਦੂ ਵਿਸ਼ਵਾਸ ਕਰਦੇ ਹਨ ਕਿ ਕੁੱਝ ਲੋਕ ਜਨਮ ਤੋਂ ਨੀਵੇਂ ਹਨ ਅਤੇ ਕੁੱਝ ਉੱਚੇ ਹਨ ਜਦ ਕਿ ਗੁਰੂ ਅਮਰਦਾਸ ਦਾ ਵਿਚਾਰ ਹੈ ਕਿ ਸਾਰੇ ਮਨੁੱਖ ਬਰਾਬਰ ਹੁੰਦੇ ਹਨ। ਅਕਬਰ ਭਾਈ ਜੇਠੇ ਦੀਆਂ ਦਲੀਲਾਂ ਨਾਲ ਸਹਿਮਤ ਹੋ ਗਿਆ। ਉਸਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਵਿੱਚ ਕੁੱਝ ਵੀ ਗਲਤ ਨਹੀਂ ਲੱਗਿਆ।

ਨਿਸ਼ਕਾਮ ਸੇਵਾ ਭਾਵਨਾ ਤੋਂ ਖੁਸ਼ ਹੋ ਕੇ 1574 ਈ. ਵਿੱਚ ਗੁਰੂ ਅਮਰ ਦਾਸ ਜੀ ਨੇ ਭਾਈ ਜੇਠਾ ਨੂੰ ਗੁਰੂਆਈ ਬਖਸ਼ ਦਿੱਤੀ ਅਤੇ ਭਾਈ ਜੇਠਾ ਤੋ ਰਾਮਦਾਸ ਨਾਂ ਦੇ ਦਿੱਤਾ। ਉਹਨਾਂ ਦੇ ਘਰ ਤਿੰਨ ਪੁੱਤਰਾਂ, ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਨੇ ਜਨਮ ਲਿਆ। ਗੁਰੂ ਅਮਰਦਾਸ ਦੇ ਜੋਤੀ ਜੋਤਿ ਸਮਾਉਣ ਤੱਕ ਉਹ ਗੋਇੰਦਵਾਲ ਰਹਿ ਕੇ ਹੀ ਗੁਰੂ ਘਰ ਦੀ ਸੇਵਾ ਕਰਦੇ ਰਹੇ।

ਗੁਰੂ ਜੀ ਨੇ ਬੀਬੀ ਭਾਨੀ ਨੂੰ ਮਿਲੀ ਜਾਗੀਰ ਉੱਤੇ ਇੱਕ ਸ਼ਹਿਰ ਵਸਾਉਣ ਲਈ ਉਸ ਥਾਂ ਦਾ ਰੁੱਖ ਕੀਤਾ। ਪਹਿਲਾਂ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਗਈ। ਨਾਲ ਦੀ ਨਾਲ ਸ਼ਹਿਰ ਦੀ ਸਥਾਪਨਾ ਕੀਤੀ ਗਈ। ਵਪਾਰੀਆਂ, ਕਾਰੋਬਾਰੀਆਂ ਨੇ ਸਿੱਖਾਂ ਨੂੰ ਵਸਣ ਦੀ ਅਪੀਲ ਕੀਤੀ। ਇਸ ਤਰਾਂ 'ਚੱਕ ਰਾਮਦਾਸਪੁਰਾ' ਹੋਂਦ ਵਿੱਚ ਆਇਆ। ਅੰਮ੍ਰਿਤ ਸਰੋਵਰ ਦੇ ਤਿਆਰ ਹੋਣ ਪਿੱਛੋਂ ਇਸਦਾ ਨਾਂ 'ਅੰਮ੍ਰਿਤਸਰ ਕਰ ਦਿੱਤਾ ਗਿਆ ਜੋ ਅੱਜ ਸਿੱਖੀ ਦਾ ਮਹਾਨ ਤੀਰਥ ਹੈ। ਪੱਟੀ, ਕਸੂਰ ਤੇ ਕਲਾਨੌਰ ਦੇ ਦੇ ਵਪਾਰੀਆਂ ਤੇ ਮਿਸਤਰੀਆਂ ਨੇ ਇਸ ਪਵਿੱਤਰ ਥਾਂ ਦੀ ਉਸਾਰੀ ਲਈ ਆਪਣਾ ਵੱਡਾ ਯੋਗਦਾਨ ਪਾਇਆ। ਇਸ ਸ਼ਹਿਰ ਵਿੱਚ ਇੱਕ ਹੀ ਬਜ਼ਾਰ ਸੀ ਜਿਸਨੂੰ 'ਗੁਰੂ ਕਾ ਬਜ਼ਾਰ' ਕਿਹਾ ਜਾਂਦਾ ਸੀ। ਇਸਦਾ ਨਾਂ ਅੱਜ ਵੀ ਉਹੀ ਹੈ ਹਾਲਾਂਕਿ ਇਸਦੀ ਦਿੱਖ ਤੇ ਅਬਾਦੀ ਬਹੁਤ ਬਦਲ ਗਈ ਹੈ। ਸ਼ਹਿਰ ਦੀ ਸਥਾਪਨਾ ਤੇ ਅੰਮ੍ਰਿਤ ਸਰੋਵਰ ਦੀ ਉਸਾਰੀ ਲਈ ਧਨ ਦੀ ਕਾਫੀ ਲੋੜ ਸੀ। ਗੁਰੂ ਰਾਮਦਾਸ ਜੀ ਨੇ ਇਸ ਕੰਮ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 'ਦਸਵੰਧ' ਕਮਾਈ ਦਾ ਦਸਵਾਂ ਹਿੱਸਾ ਗੁਰੂ ਲਈ ਦਾਨ ਕਰਨ। ਦੂਰ-ਦੁਰਾਡਿਓ ਇਹ ਦਸਵੰਧ ਇਕੱਠਾ ਕਰਨ ਲਈ ਜਿਹਨਾਂ ਸਿੱਖਾਂ ਦੀ ਡਿਊਟੀ ਲਾਈ ਗਈ ਸਿੱਖ ਇਤਿਹਾਸ ਵਿੱਚ ਉਹਨਾਂ ਨੂੰ 'ਮਸੰਦ' ਕਿਹਾ ਜਾਂਦਾ ਹੈ। ਇਸ ਤਰਾਂ ਗੁਰੂ ਰਾਮਦਾਸ ਜੀ ਦੇ ਸਮੇਂ 'ਮਸੰਦ ਪ੍ਰਥਾ' ਹੋਈ ਅਤੇ ਸਿੱਖੀ ਦਾ ਪ੍ਰਚਾਰ ਤੇ ਪਾਸਾਰ ਕਰਨ ਵਿੱਚ ਸੌਖ ਹੋ ਗਈ।

ਗੁਰੂ ਰਾਮਦਾਸ ਜੀ ਨੇ 679 ਸ਼ਲੋਕਾਂ ਦੀ ਰਚਨਾ ਕੀਤੀ ਜੋ ਗਿਆਰਾਂ ਰਾਗਾਂ ਵਿੱਚ ਲਿਖੇ ਹੋਏ ਹਨ ਅਤੇ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਲ ਹਨ। ਇਹਨਾਂ ਸ਼ਲੋਕਾਂ ਵਿੱਚ ਉਹਨਾਂ ਨੇ ਪ੍ਰਭੂ ਵਡਿਆਈ, ਅਧਿਆਤਮਿਕਤਾ ਅਤੇ ਸੱਚੇ ਗੁਰੂ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਲੋਕ ਇਸਦਾ ਫਾਇਦਾ ਲੈ ਸਕਣ। ਉਹਨਾਂ ਨੇ

51