ਪੰਨਾ:ਸਿੱਖ ਗੁਰੂ ਸਾਹਿਬਾਨ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਬਾਣੀ ਵਿੱਚ ਸਪੱਸ਼ਟ ਕੀਤਾ ਹੈ ਕਿ ਗੁਰੂ ਪਾਰਸ ਹੈ ਅਤੇ ਅਸੀਂ ਗੁਰੂ ਤੋਂ ਧਾਰਮਿਕ ਸਿੱਖਿਆ ਲੈ ਕੇ ਪਾਰਸ ਬਣ ਸਕਦੇ ਹਾਂ। ਗੁਰੂ ਸਾਨੂੰ ਪ੍ਰਭੂ ਨਾਲ ਜੋੜਦਾ ਹੈ। ਤੀਰਥ ਸਥਾਨਾਂ 'ਤੇ ਜਾਣ ਦਾ ਤਾਂ ਹੀ ਫਾਇਦਾ ਹੈ ਜੇਕਰ ਪ੍ਰਮਾਤਮਾ ਦੀ ਉਸਤਤ ਕਰਦੇ ਜਾਈਏ। ਪੱਕੇ ਇਰਾਦੇ ਅਤੇ ਸੱਚੀ ਰੌਸ਼ਨੀ ਦੇ ਚਾਨਣ ਵਿੱਚ ਹੀ ਮਨੁੱਖ ਠੀਕ ਮਾਰਗ 'ਤੇ ਚੱਲ ਸਕਦਾ ਹੈ।

ਪ੍ਰਸਿੱਧ ਸਿੱਖ ਵਿਦਵਾਨ ਭਾਈ ਗੁਰਦਾਸ ਗੁਰੂ ਰਾਮਦਾਸ ਜੀ ਪਾਸ ਉਹਨਾਂ ਦਾ ਅਸ਼ੀਰਵਾਦ ਲੈਣ ਆਏ। ਗੁਰੂ ਰਾਮਦਾਸ ਉਹਨਾਂ ਦੀ ਸ਼ਰਧਾ ਅਤੇ ਨਿਮਰਤਾ ਤੋਂ ਬਹੁਤ ਖੁਸ਼ ਹੋਏ। ਅਤੇ ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਆਗਰਾ ਜਾਣ ਲਈ ਕਿਹਾ। ਉਹਨਾਂ ਨੇ ਭਾਈ ਗੁਰਦਾਸ ਨੂੰ ਕੁੱਝ ਹਿਦਾਇਤਾਂ ਦਿੱਤੀਆਂ ਜੋਂ ਆਗਰੇ ਦੇ ਸਿੱਖਾਂ ਲਈ ਸਨ। ਉਹਨਾਂ ਨੇ ਕਿਹਾ ਕਿ ਸੱਚੇ ਗੁਰੂ ਦੇ ਸਿੱਖ ਨੂੰ ਸਵੇਰ ਵੇਲੇ ਇਸ਼ਨਾਨ ਕਰਕੇ ਪ੍ਰਭੂ ਭਗਤੀ ਕਰਨੀ ਚਾਹੀਦੀ ਹੈ। ਇਸ ਨਾਲ ਦੁੱਖਾਂ, ਪਾਪਾਂ ਤੋਂ ਮੁਕਤੀ ਮਿਲਦੀ ਹੈ। ਸੂਰਜ ਨਿਕਲਣ ਸਮੇਂ ਪਵਿੱਤਰ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਹਰ ਵੇਲੇ ਪ੍ਰਭੂ ਨੂੰ ਯਾਦ ਰੱਖਣਾ ਚਾਹੀਦਾ ਹੈ। ਜਿਹਨਾਂ ਲੋਕਾਂ ਤੋਂ ਗੁਰੂ ਦੀ ਦਇਆ ਹੋ ਜਾਂਦੀ ਹੈ, ਗੁਰੂ ਉਹਨਾਂ ਨੂੰ ਰਸਤਾ ਦਿਖਾਉਂਦਾ ਹੈ। ਉਹ ਅਜਿਹੇ ਸੱਚੇ ਸੁੱਚੇ ਸਿੱਖ ਦੇ ਪੈਰਾਂ ਦੀ ਧੂੜ ਚਾਹੁੰਦੇ ਹਨ।

ਗੁਰੂ ਰਾਮਦਾਸ ਸਿੱਖਾਂ ਦੇ ਧਾਰਮਿਕ ਗੁਰੂ ਹੋਣ ਦੇ ਨਾਲ ਉਹਨਾਂ ਦੇ ਦੁਖ- ਸੁੱਖ ਦਾ ਵੀ ਪੂਰਾ ਧਿਆਨ ਰੱਖਦੇ ਸਨ। ਇਸ ਸਮੇਂ ਪੰਜਾਬ ਵਿੱਚ ਵਰਖਾ ਨਾ ਹੋਣ ਕਾਰਨ ਕਾਲ ਵਰਗੀ ਹਾਲਤ ਹੋ ਗਈ। ਲੋਕੀ ਮਾਲੀਆ ਦੇਣ ਦੀ ਹਾਲਤ ਵਿੱਚ ਨਹੀਂ ਸੀ। ਗੁਰੂ ਰਾਮਦਾਸ ਜੀ ਦੇ ਅਕਬਰ ਬਾਦਸ਼ਾਹ ਨਾਲ ਸਬੰਧ ਚੰਗੇ ਸਨ। ਉਹਨਾਂ ਨੇ ਬਾਦਸ਼ਾਹ ਨੂੰ ਕਿਸਾਨਾਂ ਦਾ ਇਸ ਸਾਲ ਦਾ ਮਾਲੀਆ ਮਾਫ ਕਰਨ ਲਈ ਕਿਹਾ। ਬਾਦਸ਼ਾਹ ਸਹਿਮਤ ਹੋ ਗਿਆ। ਇਸ ਗੱਲ ਨਾਲ ਸਿੱਖਾਂ ਦੇ ਮਨ ਵਿੱਚ ਗੁਰੂ ਜੀ ਦੀ ਇੱਜ਼ਤ ਹੋਰ ਵਧ ਗਈ।

ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇਹ ਯਤਨ ਕੀਤੇ ਜਾ ਰਹੇ ਸਨ ਕਿ ਸਖਤ ਹਿੰਦੂ ਰੀਤੀ ਰਿਵਾਜਾਂਤੇਂ ਪ੍ਰੋਹਿਤਾਂ ਦੇ ਪੰਜੇ ਤੋਂ ਲੋਕਾਂ ਨੂੰ ਅਜ਼ਾਦ ਕੀਤਾ ਜਾਵੇ। ਲੋਕਾਂ ਦੇ ਵਹਿਮ ਭਰਮ ਦੂਰ ਕੀਤੇ ਜਾਣ। ਇਸ ਕਾਰਜ ਹਿਤ ਗੁਰੂ ਰਾਮਦਾਸ ਜੀ ਨੇ ਵਿਆਹ ਸਬੰਧੀ ਰਸਮਾਂ ਵਿੱਚ ਖਾਸ ਬਦਲਾਅ ਕੀਤਾ। ਇਸ ਨੂੰ ਸਧਾਰਣ ਰੀਤ ਬਣਾਇਆ ਅਤੇ ਗੁਰੂ ਦੇ ਪਵਿੱਤਰ ਸ਼ਬਦਾਂ ਨਾਲ ਇਸ ਰੀਤ ਨੂੰ ਸਪੰਨ ਕਰਨ

ਲਈ 'ਚਾਰ ਲਾਵਾਂ' ਦਾ ਪਾਠ ਕਰਨ ਲਈ ਕਿਹਾ। ਇਹਨਾਂ ਲਾਵਾਂ ਦੇ ਪਾਠ ਵਿੱਚ 'ਵਿਆਹੁਤਾ ਜੋੜੇ ਨੂੰ ਪ੍ਰਭੂ ਦੀ ਵਡਿਆਈ ਕਰਕੇ ਸਹਿਜ ਅਨੰਦ ਅਵਸਥਾ ਗ੍ਰਹਿਣ ਕਰਕੇ ਗੁਰੂ ਨਾਲ ਜੁੜਨ ਲਈ ਕਿਹਾ ਗਿਆ ਹੈ। ਮੇਰਾ ਪ੍ਰਭੂ ਹਰ ਥਾਂ ਵਸਦਾ ਹੈ ਅਤੇ ਉਸਨੂੰ ਪਾ ਕੇ ਉਹ ਹੰਕਾਰ ਦੀ ਮੈਲ ਧੋ ਚੁੱਕਾ ਹੈ ਤੇ ਨਿਡਰ ਹੋ ਗਿਆ ਹੈ।

52