ਪੰਨਾ:ਸਿੱਖ ਗੁਰੂ ਸਾਹਿਬਾਨ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਨੂੰ ਸਹਿਜ ਅਨੰਦ ਦੀ ਪ੍ਰਾਪਤੀ ਹੋਈ ਹੈ। ਮਨ ਇੰਨਾ ਖੁਸ਼ ਹੈ ਕਿ ਮੈਂ ਪ੍ਰਭੂ ਦਾ ਨਾਮ ਵਾਰ ਵਾਰ ਲੈ ਕੇ ਕਿਸਮਤਵਾਲਾ ਹੋ ਗਿਆ ਹਾਂ। ਪ੍ਰਭੂ ਨੇ ਆਪ ਹੀ ਵਡਿਆਈ ਬਖਸ਼ੀ ਹੈ, ਆਪ ਹੀ ਸ਼ਾਦੀ ਕਰਵਾਈ ਹੈ, ਉਸਦੇ ਨਾਮ ਲੈਣ ਨਾਲ ਦੁਲਹਣ ਵੀ ਖੁਸ਼ ਹੈ। ਗੁਰੂ ਦੀ ਬਸ਼ਸ਼ਿਸ਼ ਹੋਈ ਹੈ।'

ਗੁਰੂ ਰਾਮਦਾਸ ਜੀ ਦੇ ਤਿੰਨਾਂ ਸਪੁੱਤਰਾਂ ਵਿੱਚੋਂ ਮਹਾਂ ਦੇਵ ਫਕੀਰ ਪ੍ਰਵਿਰਤੀ ਦਾ ਸੀ। ਵੱਡਾ ਪ੍ਰਿਥੀ ਚੰਦ ਲਾਲਚੀ ਵਿਅਕਤੀ ਸੀ। ਗੁਰੂ ਅਰਜਨ ਦੇਵ ਨਿਮਰਤਾ, ਗੁਣਾਂ ਦੀ ਖਾਣ, ਤਿਆਗੀ ਅਤੇ ਵਿਦਵਾਨ ਸਨ। ਪ੍ਰਿਥੀ ਚੰਦ ਗੱਦੀ ਹਥਿਆਉਣੀ ਚਾਹੁੰਦਾ ਸੀ। ਉਸਨੂੰ ਪਤਾ ਸੀ ਕਿ ਗੁਰੂ ਸਾਹਿਬ ਅਰਜਨ ਦੇਵ ਨੂੰ ਗੱਦੀ ਸੌਂਪਣਗੇ। ਇਸ ਲਈ ਉਸਨੇ ਚਾਲਾਂ ਚੱਲਣੀਆਂ ਚਾਹੀਆਂ। ਗੁਰੂ ਅਰਜਨ ਦੇਵ ਨੂੰ ਗੁਰੂ ਪਿਤਾ ਤੋਂ ਦੂਰ ਰੱਖਣ ਦਾ ਹਰ ਸੰਭਵ ਯਤਨ ਕੀਤਾ। ਪਰ ਗੁਰੂ-ਪਿਤਾ ਸਭ ਜਾਣਦੇ ਸਨ। ਉਹਨਾਂ ਨੂੰ ਪਤਾ ਸੀ ਕਿ ਗੁਰਗੱਦੀ ਦੇ ਅਸਲੀ ਵਾਰਸ ਅਰਜਨ ਦੇਵ ਹੀ ਹਨ। ਗੁਰੂ ਜੀ ਅਰਜਨ ਦੇਵ ਦੀਆਂ ਚਿੱਠੀਆਂ ਵਿੱਚ ਉਹਨਾਂ ਦਾ ਪਿਤਾ-ਪਿਆਰ ਅਤੇ ਗੁਰਬਾਣੀ ਦੀ ਸਰਲਤਾ ਤੇ ਸਪੱਸ਼ਟਤਾ, ਵਿਦਵਤਾ ਤੋਂ ਬਹੁਤ ਪ੍ਰਭਾਵਿਤ ਸਨ।

ਸਹੀਂ ਸਮੇਂ 'ਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਨੂੰ ਗੁਰਗੱਦੀ ਦੇਣ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਬਾਬਾ ਬੁੱਢਾ ਨੂੰ ਅਰਜਨ ਦੇਵ ਦੇ ਮੱਥੇ 'ਤੇ ਤਿਲਕ ਲਾਉਣ ਲਈ ਕਿਹਾ। ਜਿਵੇਂ ਇੱਕ ਮੋਮਬੱਤੀ ਤੋਂ ਦੂਜੀ ਮੋਮਬੱਤੀ ਬਾਲੀ ਜਾਂਦੀ ਹੈ। ਇਸ ਤਰਾਂ ਪ੍ਰਭੂ ਦੀ ਰੌਸ਼ਨੀ ਗੁਰੂ ਨਾਨਕ ਤੋਂ ਗੁਰੂ ਅੰਗਦ ਕੋਲ ਪਹੁੰਚੀ, ਗੁਰੂ ਅੰਗਦ ਤੋਂ ਗੁਰੂ ਅਮਰ ਦਾਸ ਅਤੇ ਅਮਰਦਾਸ ਤੋਂ ਗੁਰੂ ਰਾਮਦਾਸ, ਰਾਮਦਾਸ ਗੁਰੂ ਤੋਂ ਗੁਰੂ ਅਰਜਨ ਦੇਵ ਕੋਲ ਪਹੁੰਚੀ ਅਤੇ ਉਹ ਪੰਜਵੇਂ ਨਾਨਕ ਬਣੇ। ਕੁੱਝ ਸਮੇਂ ਬਾਅਦ ਸਤੰਬਰ 1581 ਈ. ਵਿੱਚ ਗੁਰੂ ਰਾਮਦਾਸ ਜੀ ਪ੍ਰਮਾਤਮਾ ਕੋਲ ਜਾ ਬਿਰਾਜੇ। ਉਸ ਸਮੇਂ ਉਹਨਾਂ ਦੀ ਉਮਰ ਸਿਰਫ 47 ਸਾਲ ਸੀ ਅਤੇ ਉਹਨਾਂ ਨੇ ਸੱਤ ਸਾਲ ਗੁਰੂਆਈ ਦੇ ਬਿਤਾਏ। ਉਸ ਸਮੇਂ ਸਾਰੇ ਦੇਸ਼ ਵਿੱਚ ਸਿੱਖ ਧਰਮ ਦਾ ਪ੍ਰਚਾਰ ਜੋਰਾਂ 'ਤੇ ਸੀ। ਗੁਰੂ ਰਾਮਦਾਸ ਜੀ ਨੇ ਸਿੱਖ ਜਗਤ ਵਿੱਚ ਬਹੁਤ ਇੱਜ਼ਤ ਤੇ ਨਾਮ ਕਮਾਇਆ।

ਗੁਰੂ ਰਾਮਦਾਸ ਜੀ ਦਾ ਕਾਰਜਕਾਲ ਭਾਵੇਂ ਛੋਟਾ ਸੀ ਪਰ ਉਹਨਾਂ ਨੇ ਸਿੱਖ ਧਰਮ ਦੇ ਲਈ ਜੋ ਕੰਮ ਕੀਤੇ ਉਹ ਬੇਮਿਸਾਲ ਸਨ। ਆਪਣੀ ਨਿਮਰਤਾ ਨਾਲ ਨੇ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ, ਜੋ ਉਦਾਸੀ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ, ਨੂੰ ਵੀ ਪ੍ਰਭਾਵਿਤ ਕੀਤਾ। ਸ੍ਰੀ ਚੰਦ ਦੇ ਇਹ ਪੁੱਛਣ 'ਤੇ ਕਿ ਗੁਰੂ ਜੀ ਨੇ ਇਨਾ ਲੰਬਾ ਦਾਹੜਾ ਕਿਉਂ ਰੱਖਿਆ ਹੈ, ਗੁਰੂ ਰਾਮਦਾਸ ਜੀ ਨੇ ਨਿਮਰਤਾ ਨਾਲ ਕਿਹਾ ਕਿ ਇਹ ਬਾਬਾ ਸ੍ਰੀ ਚੰਦ ਵਰਗੇ ਮਹਾਂਪੁਰਖਾਂ ਦੇ ਪੈਰ ਪੂੰਝਣ

53