ਪੰਨਾ:ਸਿੱਖ ਤੇ ਸਿੱਖੀ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਖ-ਮੁਸਲਿਮ ਏਕੇ ਦੀ ਨੀਂਹ ਰੱਖੀ । ਮਹਾਰਾਜੇ ਨੇ ਮੁਸਲਮਾਨਾਂ ਨਾਲ ਏਹ ਖਾਸ ਰਿਆਇਤ ਕੀਤੀ, ਜੋ ਰਾਜ ਦਰਬਾਰ ਦੀ ਬੋਲੀ ਫਾਰਸੀ ਹੀ ਰਹਿਣ ਦਿਤੀ (ਜਿਸ ਕਰਕੇ ਸਲਤਨਤ ਨੂੰ ਨੁਕਸਾਨ ਵੀ ਪੁੱਜਾ)
ਸਿੱਖਾਂ ਦਾ ਮੁਸਲਮਾਨਾਂ ਨਾਲ ਵਿਰੋਧ ਨਹੀਂ । ਕਈ ਤਰ੍ਹਾਂ ਦੀਆਂ ਗ਼ਰਜ਼ਾਂ ਭਰਾ ਨਾਲੋਂ ਭਰਾ ਨੂੰ ਵੀ ਲਾਂਭੇ ਕਰ ਦੇਂਦੀਆਂ ਹਨ । ਰਾਜਸੀ ਹੇਰਾ ਫੇਰੀਆਂ ਨੇ ਸਿਖ ਤੇ ਮੁਸਲਮਾਨ ਅੱਡ ਅੱਡ ਕਰ ਦਿੱਤੇ । ਮੁਸਲਿਮ ਮਵੱਰਖਾਂ ਸਿੱਖਾਂ ਨੂੰ ਸਗ (ਕੁਤੇ) ਵਗੈਰਾ ਲਿਖਿਆ ਤੇ ਸਿੱਖ ਇਤਿਹਾਸ ਕਾਰਾਂ ਵੀ, ਤੁਰਕੜੇ ਤੇ ਮਲੇਛ ਆਦਿ ਸ਼ਬਦ ਲਿਖ ਮਾਰੇ । ਮੁਸਲਮਾਨਾਂ ਨੂੰ ਨੀਵਾਂ ਕਰਨ ਲਈ ਏਹ ਕਹਾਣੀ ਵੀ ਘੜੀ:
'ਤੇਲ ਨਾਲ ਭਿੱਜੀ ਬਾਂਹ ਹੋਵੇ, ਓਹ ਤਿਲਾਂ ਦੇ ਢੇਰ ਵਿਚ ਆਣ ਕਰਕੇ ਰੱਖੀ ਜਾਵੇ, ਓਸ ਸੰਗ ਜਿਤਨੇ ਤਿਲ ਲਗੇ ਹੋਵੈਂ, ਉਤਨੀਆਂ ਮਲੇਛ ਸੁਗੰਦਾਂ ਖਾਵੈ, ਤਾਂ ਵੀ ਤੁਰਕ ਕਾ ਬਿਗਾਹ ਨੇ ਕੀਚੈ ।'
ਹੁਣ ਵੀ ਕਈ ਮੁਸਲਿਮ ਵੀਰ, ਗੁਰੂ ਨਾਨਕ ਜੀ ਨੂੰ ਆਪਣਾ ਕਹਿੰਦੇ ਹਨ, ਪਰ ਸਿਆਸੀ ਹਾਲਾਤ ਕਰਕੇ ਸਿਖ ਤੇ ਮੋਮਨ ਪਰਾਏ ਦੇ ਹਥ ਵਿਚ ਹਨ; ਜਿਵੇਂ ਪਰਾਇਆ ਚਾਹੁੰਦਾ ਹੈ, ਤਿਵੇਂ ਨਚਾਉਂਦਾ ਹੈ।

੧੧੦