ਪੰਨਾ:ਸਿੱਖ ਤੇ ਸਿੱਖੀ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਿੱਖਾਂ ਵਿਚ ਇਲਮੀ ਘਾਟਾ

ਸਿੱਖਾਂ ਨੇ ਲੋਕ ਹਿਤ ਵਲ ਧਿਆਨ ਦਿਤਾ । ਕਈ ਹੁਨਰਾਂ ਨੂੰ ਪਿਆਰਿਆ । ਦੁਸ਼ਮਨਾਂ ਨੂੰ ਮੁਕਾ ਮਾਰਿਆ । ਰਾਜਨੀਤੀ ਵੀ ਵਰਤੀ ਤੇ ਰਾਜ ਵੀ ਕੀਤਾ, ਏਨਾ ਕੁਝ ਹੋਂਦਿਆਂ ਵੀ ਇਲਮ ਦੀ ਘਾਟ ਭਾਸਦੀ ਹੈ । ਏਹ ਦੇ ਮੁਢਲੇ ਸਬੱਬਾਂ ਦੀ ਛਾਨ ਬੀਨ ਕਰਨੀ ਹੈ ।

ਮਹਿਮੂਦੀ ਧਾਵਿਆਂ ਤੋਂ ਪਹਿਲਾਂ ਦੇਸ਼ ਦੀ ਰਾਜਸੀ ਤਾਕਤ ਖਿੰਡ ਗਈ ਸੀ । ਏਸ ਕਰਕੇ ਹੰਨੇ ਹੰਨੇ ਮੀਰੀ ਬਣ ਰਹੀ ਸੀ। ਰਿਆਸਤਾਂ ਇਕ ਮੁਠ ਨ ਹੋਣ ਕਰਕੇ, ਆਪਸ ਵਿਚ ਇਲਮੀ ਮਜਲਿਸਾਂ ਲਾਉਣੋਂ ਰਹਿ ਚੁਕੀਆਂ ਸਨ। ਬਹਿਸਾਂ ਦੇ ਤ੍ਰੀਕੇ ਉਡ ਗਏ ਸਨ । ਪੰਡਿਤ ਆਲਸੀ ਹੋ ਗਏ, ਚਾਰ ਪੋਥੀਆਂ ਪੜ੍ਹਕੇ, ਰਾਜਿਆਂ ਨੂੰ ਫੋਕੀਆਂ ਗੱਲਾਂ ਨਾਲ ਰਿਝਾਉਣਾ ਹੀ, ਬੜਾ ਕਰਤਬ ਸਮਝਿਆ ਜਾਣ ਲੱਗਾ ਤੇ ਬਸ । ਦੇਸ ਉਤੇ ਹਮਲੇ ਹੋਣ ਲਗ ਪਏ । ਅਮਨ ਨਾਸ ਹੋਣ ਤੇ ਹਰ ਸ਼ੈ ਨਾਸ ਹੋਣੀ ਹੀ ਸੀ। ਭਾਰਤ ਦੇ ਨਿਕੰਮੇ ਲਾਲ ਗੁਲਾਮ ਹੋਣੇ ਹੀ ਸਨ । ਸੋ ਗੁਲਾਮਾਂ ਉੱਤੇ ਨਵੀਂ ਭਾਸ਼ਾ ਦਾ ਆ ਡੌਰੂ ਖੜਕਿਆ। ਨਵੀਂ ਭਾਸ਼ਾ ਝਬਦੇ ਤਾਂ ਨਹੀਂ ਆਉਂਦੀ । ਬਾਹਰਲੇ ਬਾਦਸ਼ਾਹ ਇਲਮਾਂ ਵਲ ਕਿਉਂ ਜਾਂਦੇ ? ਓਹਨਾਂ ਨੂੰ ਤਾਂ ਲੰਬਾ ਚੌੜਾ ਦੇਸ ਰਾਜ ਕਰਨ ਲਈ ਦਿਸ ਪਿਆ ਸੀ ਤੇ ਏਸੇ ਪਾਸੇ ਜੁੱਟ ਗਏ । ਇਲਮ ਦਾ ਰਵਾਜ ਘਟਦਾ ਗਿਆ । ਪੰਜਾਬ ਪ੍ਰਦੇਸੀ ਲੁਟੇਰਿਆਂ ਦੀ ਘੋੜ ਦੌੜ ਦਾ ਖੁਲਾ ਮੈਦਾਨ ਬਣ ਚੁੱਕਾ ਸੀ। ਏਸ ਲਈ ਏਥੇ ਹੋਰ ਸੂਬਿਆਂ ਨਾਲੋਂ ਵੀ ਵਿਦਿਆ ਦਾ ਕਾਲ ਵਧੇਰਾ ਪੈ ਗਿਆ । ਅਜਿਹੇ ਸਮੇਂ ਗੁਰੂ ਨਾਨਕ ਸਾਹਿਬ ਹੋਏ । ਸੰਸਕ੍ਰਿਤ ਅੰਤਲੇ ਸਾਹਾਂ ਤੇ ਸੀ, ਫਾਰਸੀ

੧੧੭