ਪੰਨਾ:ਸਿੱਖ ਤੇ ਸਿੱਖੀ.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੰਗਦਾ ਹੈ, ਪਰ ਸਿਖ ਨੂੰ ਪੰਜਾਬ ਵਿਚ ਜਾਇਜ਼ ਹੱਕ ਦੇਣੋਂ, ਚੱਪ ਰਹਿੰਦਾ ਹੈ। ਪੰਜਾਬ ਦੇ ਹਿੰਦੂਆਂ ਤੇ ਸਿਖਾਂ ਦੀ ਸਿਆਸਤ ਵੀ ਇਕੱਠੀ ਜਿਹੀ ਹੋ ਗਈ ਹੈ । ਏਸ ਕਰਕੇ ਹਿੰਦੂ ਸਿਖ ਇਕੋ ਲਗਦੇ ਹਨ। । ਜਿਉਂ ਜਿਉਂ ਪਾਕਿਸਤਾਨ ਦੀ ਹੋਂਦ ਵਧਦੀ ਜਾਏਗੀ, ਤਿਉਂ ਤਿਉਂ ਹਿੰਦੂ ਸਿਖ ਇਕ ਮੁਠ ਹੋਂਦੇ ਜਾਣਗੇ । ਹੁਣ ਨਾਲੋਂ ਹਿੰਦੂ ਸਿਖਾਂ ਵਲ ਵਧੇਰੇ ਆ ਸਕਦੇ ਹਨ, ਜੇ ਏਹ ਓਹਨਾਂ ਨੂੰ ਵਕਤ ਮੁਤਾਬਿਕ ਢਾਲਣ ।

 

੧੧੬