ਪੰਨਾ:ਸਿੱਖ ਤੇ ਸਿੱਖੀ.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸ ਝਿਜਕ ਦਾ ਮਤਲਬ ਹੈ ਸਾਡੀ ਆਪਾ ਘਟਾਉ ਬਿਰਤੀ। ਅੰਗ੍ਰੇਜ਼ ਦੀ ਇਲਮੀਅਤ ਤੇ ਸਾਡੀ ਅਣਪੜ੍ਹਤਾ ਨੇ ਸਾਡੇ ਵਿਚ ਏਹ ਬਿਰਤੀ ਲਿਆ ਦਿਤੀ ਸੀ। ਗੁਜਰਾਤ ਦੀ ਹਾਰ ਦਾ ਏਹ ਇਕ ਵੱਡਾ ਕਾਰਨ ਸੀ । ਅੰਗ੍ਰੇਜ਼ ਆਪਣੀ ਬੋਲੀ ਕਰ ਕੇ ਵਧਿਆ ਹੈ। ਹੋਰਨਾਂ ਬੋਲੀਆਂ ਨੂੰ ਪੜ੍ਹਦਾ ਹੈ ਪਰ ਆਪਣੀ ਬੋਲੀਓਂ ਮੂੰਹ ਨਹੀਂ ਮੋੜਦਾ। ਮੁਸਲਮਾਨਾਂ ਵਿਚ ਇਲਮੀ ਘਾਟਾ ਸੀ । ਦਾਨੇ ਖਲੀਫਿਆਂ ਨੇ ਪਰਾਈਆਂ ਬੋਲੀਆਂ ਵਿਚੋਂ ਇਲਮੀ ਗ੍ਰੰਥਾਂ ਦੇ ਤਰਜਮੇ ਕਰਾਏ। ਆਮ ਜਨਤਾ ਨੂੰ ਮਾਤ ਭਾਸ਼ਾ ਅਰਬੀ ਵਿਚ ਚੰਗਾ ਇਲਮ ਮਿਲ ਗਿਆ । ਏਹਨਾਂ ਕਿਤਾਬਾਂ ਸਦਕਾ ਮੁਸਲਮਾਨ ਕਾਫੀ ਦੁਨੀਆਂ ਉਤੇ ਫੈਲਣ ਜੋਗੇ ਹੋ ਗਏ ।
ਅਜ ਕਲ ਸਿਖ ਐਜੂਕੇਸ਼ਨਲ ਕਾਨਫਰੰਸਾਂ ਕਰਕੇ ਅਸਾਂ ਕੁਝ ਵਿਦਿਆ ਲਈ ਹੈ । ਪਰ ਏਸ ਵੇਲੇ ਵੀ ਤਾਲੀਮ ਵਿਚ ਢੇਰ ਸਾਰੀਆਂ ਤ੍ਰੂਟੀਆਂ ਹਨ, ਤੇ ਤੋੜ ਤੋੜੀ ਪੁਜਦੇ ਵੀ ਘਟ ਹਾਂ । ਏਸ ਲਈ ਵਿਦਿਆ ਦੀ ਕਮੀ ਹੈ।
ਸਾਡੇ ਪ੍ਰੋਫ਼ੈਸਰ ਤੇ ਪ੍ਰਿੰਸੀਪਲ ਸਾਹਿਬਾਨ, ਸਾਨੂੰ ਆਪਣੀ ਬੋਲੀ ਵਿਚ ਵੀ ਤਰਜਮੇ ਕਰਕੇ ਕਿਤਾਬਾ ਥੋੜੀਆਂ ਹੀ ਦੇਂਦੇ ਹਨ । ਗੁਰਦਵਾਰਾ ਕਮੇਟੀਆਂ ਨੇ ਟਾਵੇਂ ਟਾਵੇਂ ਕਿਤਾਬ ਘਰ ਖੋਲ੍ਹ ਦਿੱਤੇ ਹਨ। ਪਰ ਜੇ ਗਿਆਨੀ, ਵਿਦਵਾਨ ਤੇ ਬੁੱਧੀਮਾਨ ਦੀਆਂ ਜਮਾਤਾਂ ਖੋਲ੍ਹ ਛੱਡਣ ਤਾਂ ਕੁਝ ਲਾਭ ਹੀ ਹੋ ਸਕਦਾ ਹੈ।ਹਾਲੀਂ ਤਾਂ ਸਾਡਿਆਂ ਰਸਾਲਿਆਂ ਵਿਚ ਵੀ ਵਿਦਿਅਕ ਲੇਖ ਘਟ ਹੋਂਦੇ ਹਨ । ਅਸਲ ਵਿਚ ਨ ਲਿਖਨ ਵਾਲਿਆਂ ਨੂੰ ਚਾਹ ਹੈ ਨ ਪੜ੍ਹਨ ਵਾਲਿਆਂ ਨੂੰ ਰੀਝ । ਏਸ ਵਿਦਿਅਕ ਸਦੀ ਦੇ ਅੱਧ ਵਿਚ ਵੀ ਏਹਨਾ ਘਾਟਿਆਂ ਵਲ ਸਾਡਾ ਖਿਆਲ ਘਟ ਹੀ ਗਿਆ ਹੈ ਤੇ ਹੁਣ ਥੋੜ ਨੂੰ ਪੂਰਾ ਕਰਨ ਦੀ ਲੋੜ ਹੈ ।

੧੨੧