ਪੰਨਾ:ਸਿੱਖ ਤੇ ਸਿੱਖੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਅਵਤਾਰ ਓਸ ਦਿਨ ਸਟੇਜ ਉਤੇ ਪ੍ਰਗਟੇ ।
ਮਾਲਵੀ ਜੀ ਮਾਰਸ਼ਲ-ਲਾ ਤੋਂ ਪਿਛੋਂ ਤੇ ਕਾਂਗਰਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਆਉਂਦੇ ਰਹੇ ਸਨ। ਹਿੰਦੂਆਂ, ਮੁਸਲਮਾਨਾਂ ਤੇ ਸਿਖਾਂ ਨਾਲ ਜੋ ਹਿਤ ਕੀਤਾ ਸੀ, ਓਹ ਹਰ ਇਕ ਦੀ ਜੀਭ ਉਤੇ ਸੀ । ਮੈਂ ਆਪ ਦੀ ਪੰਜ ਘੰਟਿਆਂ ਵਾਲੀ ਸਪੀਚ ਜੋ ਓਹਨਾ ਪੰਜਾਬ ਦੇ ਜ਼ੁਲਮਾਂ ਬਾਰੇ ਕੌਂਸਲ ਵਿਚ ਕੀਤੀ ਸੀ) ਦੀ ਚਰਚਾ ਸਣ ਚੁੱਕਾ ਸਾਂ । ਜੀਅ ਦਰਸ਼ਨ ਕਰਨ ਨੂੰ ਕਰਦਾ ਸੀ । ਓਹਨਾਂ ਦੀ ਮਿੱਠੀ ਮਿੱਠੀ ਸੁਖਾਲੀ ਭਾਸ਼ਾ ਵਿਚ ਹਲਕੇ ਫੁਲਕੇ ਬੋਲਾਂ ਨੇ, ਮੇਰੇ ਉਤੇ ਹਦੋਂ ਵਧ ਅਸਰ ਕੀਤਾ ।
ਆਪ ਨੇ ਹੋਰਨਾਂ ਲੀਡਰਾਂ ਤੋਂ ਵਧ ਕੁਝ ਸ਼ਬਦ ਆਖੇ, ਗੁਰੂ ਹਰਿਗੋਬਿੰਦ ਸਾਹਿਬ ਦਾ ਹਵਾਲਾ ਦਿਤਾ ਕਿ ਓਹਨਾਂ ਗੁਲਾਮੀ ਨੂੰ ਤਲਵਾਰ ਨਾਲ ਕਟਣਾ ਚਾਹਿਆ ਸੀ ਕਿਉਂਕਿ ਦਿਲੋਂ ਨਹੀਂ ਸਨ ਚਾਹੁੰਦੇ । ਓਹਨਾਂ ਗਰੀਬ ਸਿਖਾਂ ਨੂੰ ਸਮਝਾ ਕੇ ਨਿਡਰਤਾ ਪੈਦਾ ਕੀਤੀ ਤੇ ਲੜਨ ਲਈ ਹੌਸਲੇ ਦੀ ਨੀਂਹ ਧਰ ਦਿਤੀ। ਬਹੁਤੀਆਂ ਗੱਲਾਂ ਯਾਦ ਨਹੀਂ, ਉਪਰਲੇ ਹਵਾਲੇ ਕਰਕੇ ਪੰਡਤ ਜੀ ਮੈਨੂੰ ਬਹੁਤ ਭਾ ਗਏ ਵੇਲੇ ਮੁਤਾਬਕ ਗਲ ਤੇ ਸੌਖਾ ਲਹਿਜਾ ਸਭ ਨੂੰ ਮੋਹ ਗਿਆ।

ਗੁਰੂ ਕੇ ਬਾਗ ਵੇਲੇ ਸਭ ਤੋਂ ਪਹਿਲਾ ਅੰਮ੍ਰਿਤਸਰ ਪੁਜੇ । ਜਥੇ ਤੋਂ ਪਹਿਲਾਂ ਆਪ ਮਾਰ ਪੈਣ ਵਾਲੀ ਥਾਂ ਉਤੇ ਜਾ ਖਲੋਤੇ । ਇਕ ਦਿਨ ਤਾਂ ਏਹਨਾਂ ਨੂੰ ਟਰਕਾ ਕੇ ਜੱਥੇ ਦਾ ਕੁਟਈਆ ਕੀਤਾ ਪਰ ਦੂਜੇ ਦਿਨ ਆਪ ਅਫਸਰਾਂ ਦੇ ਝਾਸੇ ਵਿਚ ਨਾ ਆਏ। ਆਪ ਨੇ ਆਪਣੀ ਅੱਖੀਂ ਕਹਿਰ ਵਰਤਦਾ ਡਿਠਾ । ਅਕਾਲੀਆਂ ਵਾਲੇ ਬਾਗ ਵਿਚ ਹਰ ਇਕ ਜ਼ਖਮੀ ਪਾਸ ਜਾ ਜਾ ਕੇ ਖਬਰ ਸੁਰਤ ਪੁਛਦੇ ਸਨ। ਆਪ ਦਾ ਸਦਕਾ, ਕਾਂਗਰਸੀ ਲੀਡਰ ਵੀ ਹੁਮ ਹੁਮਾ ਕੇ ਆਏ । ਗੁਰੂ ਕੇ ਬਾਗ ਲਈ ਕਾਂਗਰਸ ਵਲੋਂ ਪੜਤਾਲੀਆ ਕਮੇਟੀ ਬੈਠੀ । ਗਇਆ ਦੇ ਕਾਂਗਰਸੀ ਇਕੱਠ ਵਿਚ ਗੁਰੂ ਕੇ ਬਾਗ ਦੀ ਫਿਲਮ ਦਿਖਾਈ ਗਈ। ਜ਼ੋਰਾਂਵਰਾਂ ਦਾ

੧੨੩