ਪੰਨਾ:ਸਿੱਖ ਤੇ ਸਿੱਖੀ.pdf/141

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਬ ਅੰਮ੍ਰਿਤਸਰ ਵਿਚ ਪਹਿਲੇ, ਚੌਥੇ ਤੇ ਦਸਵੇਂ ਗੁਰੂ ਦਾ ਜਨਮ ਉਤਸ਼ਵ ਮਨਾਉਣ ਦਾ ਰਵਾਜ ਸੀ । ਹੌਲੇ ਹੌਲੇ ਸ਼ਹਿਰੀਆਂ ਵੀ ਗੁਰਪੁਰਬ ਮਨਾਉਣਾ ਸ਼ੁਰੂ ਕੀਤਾ ਤੇ ਹੁਣ ਹਰ ਸ਼ਹਿਰ ਤੇ ਕਸਬੇ ਵਿਚ ਪਹਿਲੇ ਤੇ ਦਸਵੇਂ ਗੁਰੂ ਦਾ ਜਨਮ ਉਤਸ਼ਵ ਮਨਾਇਆ ਜਾਂਦਾ ਹੈ। ਏਹ ਠੀਕ ਹੈ ਪਈ ਹਰ ਇਕ ਦੇ ਉਤਸ਼ਾਹ ਲਈ ਹਰ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਹੈ । ਪਰ ਏਹ ਵੀ ਠੀਕ ਹੈ ਕਿ ਸਾਰਾ ਪ੍ਰੋਗ੍ਰਾਮ ਬਚਿਆਂ ਲਈ ਯਾ ਆਪਣੇ ਦਖਾਵੇ ਲਈ ਨ ਹੋਵੇ । ਬਾਲਾਂ ਲਈ ਆਤਸ਼ਬਾਜ਼ੀ ਦੀਪ ਮਾਲਾ ਗੁਰੂ ਦਵਾਰਿਓ ਖਾਣ ਲਈ ਮਿਠਾਈ ਮਿਲਣੀ ਤੇ ਖੇਡਾਂ ਆਦਿ ਰਖੀਆਂ ਜਾ ਸਕਦੀਆਂ ਹਨ ਤੇ ਇਹਨਾਂ ਦਾ ਅਜ ਕਲ ਰਵਾਜ ਵੀ ਜ਼ਿਆਦਾ ਹੈ । ਸਾਡਾ ਜ਼ੋਰ ਹਵਾਈ ਉਤਸ਼ਾਹ ਵਲ, ਜ਼ਿਆਦਾ ਹੋਂਦਾ ਹੈ । ਏਹ ਕੜ੍ਹੀ ਦਾ ਉਬਾਲ ਹੈ। ਚੜ੍ਹਿਆ ਤੇ ਲੱਥਾ । ਅਸਾਂ ਗੁਰਪੁਰਬ ਦਾ ਉਤਸ਼ਾਹ ਅਗਲੇ ਗੁਪੁਰਬ ਤਕ ਰਖਨਾ ਹੈ । ਸੋ ਬਾਲਾਂ ਨੂੰ ਅਜੇਹੇ ਪੈਮਫਲੈਟ ਦੇਣੇ ਚਾਹੀਦੇ ਹਨ। ਜਿਹੜੇ ਓਹਨਾਂ ਦੀ ਬੋਲੀ ਤੇ ਓਹਨਾਂ ਦੀਆਂ ਦਲੀਲਾਂ ਨਾਲ ਗੁਰੂ ਦੇ ਜੀਵਨ ਦਾ ਉਹ ਹਿੱਸਾ ਦੱਸੀਏ ਜਿਸ ਨਾਲ ਓਹ ਪਤੀਜ ਜਾਣ । ਓਹਨਾਂ ਨੂੰ ਫਲਾਸਫੀ ਦੱਸਣ ਦੀ ਲੋੜ ਨਹੀਂ ਸਿਧ ਗੋਸ਼ਟ ਸੁਣਨ ਦੀ ਚਾਹ ਨਹੀਂ । ਓਹਨਾਂ ਨੂੰ ਅਸਾਂ ਦਸਣਾ ਹੈ ਪਈ ਬਾਬਾ ਨਾਨਕ ਵੀ ਬਾਲ ਸਨ । ਆਪਣੀ ਧੁਨ ਦੇ ਪੱਕੇ ਸਨ ਘਰ ਦੇ ਕੰਮ ਕਰਦਿਆਂ ਕਰਦਿਆਂ ਨੇਕੀ ਹੱਥੋਂ ਨ ਛੱਡੀ ਤੇ ਚੰਗੇ ਲੋਕਾਂ ਨੂੰ ਮਿਲ ਕੇ ਆਪਣੇ ਵਿਚ ਚੰਗਿਆਈ ਲਿਆਉਂਦੇ ਗਏ, ਓਹਨਾਂ ਨੇ ਸਭ ਗੱਲਾਂ ਆਪ ਆਪਣੇ ਵਿਚ ਪੈਦਾ ਕੀਤੀਆਂ । ਗੁਣਾਂ ਦੀ ਗੰਢ ਬੰਨ੍ਹ ਕੇ ਕਿਸੇ ਨੇ ਅਰਸ਼ੋ ਸੁੱਟੀ ਨਹੀਂ ਸੀ ਤੇ ਓਹਨਾਂ ਚੱਕ ਕੇ ਮੋਢੇ ਰਖੀ ਨਹੀਂ ਸੀ, ਤੁਸੀਂ ਵੀ ਓਹਨਾਂ ਵਾਂਗ ਉਦਮੀ ਹੋ ਸਕਦੇ ਹੋ, ਓਹਨਾਂ ਵਾਂਗ ਤੇਜ਼ ਸੋਚ ਦੇ ਮਾਲਕ ਬਣ ਸਕਦੇ ਹੋ । ਬਾਲਾਂ ਦੇ ਸਾਹਵੇਂ ਅਸਾਂ ਬਾਲ ਨਾਨਕ ਪੇਸ਼ ਕਰਨਾ ਹੈ, ਓਹਨਾਂ ਨੂੰ ਓਹਨਾਂ ਜਿਹਾ ਨਾਨਕ ਵਿਖਾ ਕੇ ਤੇ ਫੇਰ ਸਤਿਗੁਰ ਨਾਨਕ ਦੇਵ ਦੇ ਦਰਸ਼ਨ

੧੪੨