ਗੁਰਪੁਰਬ
ਗੁਰੂ ਘਰ ਦੇ ਦਾਸ ਭਾਈ ਗੁਰਦਾਸ ਜੀ ਦਾ ਬਚਨ ਹੈ:-
ਕੁਰਬਾਨੀ ਤਿਨਾਂ ਗੁਰ ਸਿਖਾਂ
ਭਾਇ ਭਗਤ ਗੁਰਪੁਰਬ ਕਰੰਦੇ ।
ਗੁਰੂ ਜੀ ਦਾ ਜੀਵਨ ਇਕ ਵੱਡੇ ਬਿਜਲੀਘਰਵਾਂਗਜਾਨੋਤੇ ਗੁਰਪੁਰਬ ਸਬ ਸਟੇਸ਼ਨ, ਜਿਹੜਾ ਸਾਲ ਲਈ ਸਾਡੇ ਜੀਵਨ ਨੂੰ ਰੋਸ਼ਨੀ ਦੇਂਦਾ ਰਹਿੰਦਾ ਹੈ। ਜਿਸ ਤਰ੍ਹਾਂ ਨਹਿਰਾਂ ਕੱਢ ਕੇ ਸਿਆਣੇ ਇਨਜੀਨੀਅਰ ਠੋਕਰਾਂ ਬਣਾ ਦੇਂਦੇ ਹਨ ਤਾਂ ਜੋ ਪਾਣੀ ਦੀ ਚਾਲ ਤਿੱਖੀ ਰਹੇ, ਮਧਮ ਨ ਹੋਵੇ ਪਾਣੀ ਖਲੋ ਕੇ ਗੰਦਾ ਨ ਹੋ ਜਾਵੇ। ਏਸੇ ਤਰ੍ਹਾਂ ਗੁਰਪੁਰਬ ਦੇ ਆਉਣ ਨਾਲ ਸਾਡਾ ਉਤਸ਼ਾਹ ਜਾਗਦਾ ਹੈ ਨਵਾਂ ਚਾਅ ਹੰਬਲਾ ਮਾਰਦਾ ਹੈ। ਹਰ ਮਨੁਖ ਨੂੰ ਹਰ ਕੰਮ ਵਿਚ ਕਿਸੇ ਦਾ ਆਸਰਾ ਭਾਲਣਾ ਪੈਂਦਾ ਹੈ । ਅਸੀਂ ਏਨੇ ਸਿਆਣੇ ਨਹੀਂ ਹੋਏ ਕਿ ਆਪ ਹੀ ਹਰ ਗਲ ਕਰ ਲਵੀਏ, ਏ ਉਸ ਲਈ ਬਜ਼ਰਗਾਂ, ਉਸਤਾਦਾਂ ਤੇ ਕਿਤਾਬਾਂ ਤੋਂ ਅਸਾਂ ਸਭ ਕੁਝ ਸਿਖਣਾ ਹੈ । ਸੋ ਗੁਰਪੁਰਬ ਦੇ ਦਰਿਆ ਮਗਰ ਇਕ ਜੀਵਨ ਦਾ ਹਿਮਾਲਾ ਖਲੋਤਾ ਹੈ ਤੇ ਓਸ ਪਰਬਤ ਦਾ ਅਸੀਂ ਹਰ ਗੁਣ ਟੋਲਦੇ ਹਾਂ ਤੇ ਟੋਲਣਾ ਚਾਹੀਦਾ ਹੈ । ਗੁਰਪੁਰਬ ਦਾ ਮਤਲਬ ਹੋਇਆ ਗੁਰੂ ਦਾ ਜੀਵਨ ਯਾਦ ਕਰਨਾ ਤੇ ਓਹਦਿਆਂ ਗੁਣਾਂ ਨੂੰ ਆਪਣੇ ਦਿਲ ਵਿਚ ਥਾਂ ਦੇਣਾ । ਹੁਣ ਦੇਖਣਾ ਏਹ ਹੈ ਕਿ ਜਿਸ ਤਰ੍ਹਾਂ ਗੁਰਪੁਰਬ ਮਨਾਏ ਜਾਂਦੇ ਹਨ ਅਸੀਂ ਕਿੰਨੇ ਕੁ ਸਫਲ ਹੋਂਦੇ ਹਾਂ।
ਅਜ ਤੋਂ ਤੀਹ ਸਾਲ ਪਹਿਲਾਂ ਸਿੱਖੀ ਦੇ ਕੇਂਦਰ ਸ੍ਰੀ ਹਰਿਮੰਦਰ
੧੪੧