ਪੰਨਾ:ਸਿੱਖ ਤੇ ਸਿੱਖੀ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਰਤੀ ਵਾਲੇ ਸ਼ਦਦ ਖੁਦ, ਆਰਤੀ ਦਾ ਖੰਡਨ ਕਰ ਰਹੇ ਹਨ । ਅਸਾਂ ਦਲੀਲ ਦੀ ਰੋਸ਼ਨੀ ਵਿਚ ਹੀ ਗੁਰਦਵਾਰਿਆਂ ਵਿਚੋਂ ਦਿਨੇ ਜੋਤ ਦਾ ਜਗਾਣਾ ਬੰਦ ਕੀਤਾ ਹੈ । ਲੌਜਿਕ ਦਾ ਸਦਕਾ ਹੀ ਅਖੰਡ ਪਾਠ ਵੇਲੇ ਕੁੰਭ ਨਰੋਲ ਰਖਣਾ ਤਿਆਗ ਰਹੇ ਹਾਂ | ਪੜ੍ਹਿਆ ਹੋਇਆ, ਪ੍ਰਚਾਰਕ ਤੋਂ ਦਲੀਲ ਮੰਗਦਾ ਹੈ। ਓਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬਹਿ ਕੇ ਚਾਹੁੰਦਾ ਹੈ ਕਿ ਓਸ ਨੂੰ ਏਸ ਤਰ੍ਹਾਂ ਨਾਲ ਗੁਰਬਾਣੀ ਦਾ ਅਰਥ ਗ੍ਰੰਥੀ ਸਿੰਘ ਸੁਣਾਏ ਜੋ ਓਹਨੂੰ ਗੁਰਬਾਣੀ ਦੀਆਂ ਡੂੰਘਾਈਆਂ ਦਾ ਪ੍ਰਕਾਸ਼ ਹੋ ਜਾਏ । ਪ੍ਰਚਾਰਕ ਨੂੰ ਗਲਤ ਪਿਰਤਾਂ ਪਈਆਂ ਦੇ ਖਿਲਾਫ ਹੋਂਸਲੇ ਨਾਲ ਬੋਲਣਾ ਚਾਹੀਦਾ ਹੈ। ਸਾਡੇ ਅਜਿਹੇ ਪ੍ਰਚਾਰਕ ਹੀ ਪੰਥ ਤੇ ਦੇਸ ਦੀ ਸਹੀ ਸੇਵਾ ਕਰ ਸਕਦੇ ਹਨ।

੧੪੦