ਪੰਨਾ:ਸਿੱਖ ਤੇ ਸਿੱਖੀ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਸਲਿਮ ਵੀਰ ਨੂੰ ਆਪਣਿਆਂ ਦੀਵਾਨਾਂ ਉੱਤੇ ਸੱਦਾ ਦੇ ਕੇ ਓਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ।
ਸਿਆਣਿਆਂ ਨੂੰ ਏਸ ਤਰ੍ਹਾਂ ਗੁਰਪੁਰਬ ਮਨਾਉਣਾ ਚਾਹੀਦਾ ਹੈ । ਗੁਰਪੁਰਬ ਦਾ ਨਾਂ ਲਿਆਂ ਵੈਰ ਵਿਰੋਧ ਦੂਰ ਜਾਪਣ ਤੇ ਮੇਲ ਮਿਲਾਪ ਦਾ ਚੁਗਿਰਦਾ ਨਜ਼ਰ ਆਵੇ ਤਾਂ ਸਵਾਦ ਹੈ । ਅਸੀਂ ਹੱਟੀ ਹੱਟੀ ਅਖੰਡ ਪਾਠ ਰਖਾਉਣੇ ਚਾਹੁੰਦੇ ਹਾਂ । ਅਖੰਡ ਪਾਠ ਸੁਣੇ ਨਹੀਂ ਜਾਂਦੇ ਬਹੁਤੀ ਗਾੜ੍ਹ ਹੋਂਦੀ ਹੈ,ਪਾਠੀ ਸਿੰਘ ਵੀ ਥੱਕੇ ਹੋਏ ਹੋਦੇ ਹਨ । ਪਾਠ ਪੌਹ ਸੁਦੀ ਸਪਤਮੀ ਤੇ ਵੀ ਹੋਣ ਕੁਝ ਹੋਰ ਗੁਰਪੁਰਬਾਂ ਤੇ ਰੱਖੇ ਜਾਣ ਤਾਂ ਡਰ ਨਹੀਂ । ਥੋੜੇ ਪਾਠ ਹੋਣ ਤੇ ਮਿਲ ਕੇ ਬਹੁਤੇ ਜਣੇ ਬੈਠੀਏ ਤਾਂ ਜ਼ਿਆਦਾ ਚੰਗਾ ਹੈ । ਗੁਰਪੁਰਬ ਮਨਾਉਂਦੇ ਹਾਂ ਗੁਰੂ ਦੀ ਯਾਦ ਰਹੇ । ਗੁਰੂ ਦੀ ਯਾਦ ਰਹਿੰਦੀ ਹੈ ਓਹਦੇ ਅਮਲਾਂ ਉੱਤੇ ਚਲੀਏ ਤੇ ਓਹਦਾ ਅਮਲ ਸੀ ਸਰਬਤ ਦਾ ਭਲਾ ਕਰਨਾ । ਸੋ ਏਹਨਾਂ ਪੂਰਣਿਆਂ ਉੱਤੇ ਚਲਣ ਵਾਲਾ ਅਸਲੀ ਗੁਰਪੁਰਬ ਮਨਾਉਂਦਾ ਹੈ । ਅਸੀਂ ਆਮ ਤੌਰ ਤੇ ਗੁਰਪੁਰਬ ਨੂੰ ਆਪਣਾ ਇਸ਼ਤਿਹਾਰ ਕਰਨ ਦਾ ਦਿਨ ਸਮਝ ਲੈਂਦੇ ਹਾਂ ।

੧੪੪