ਪੰਨਾ:ਸਿੱਖ ਤੇ ਸਿੱਖੀ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਵਾਰ ਬਣਾਕੇ ਸੰਗਤਾਂ ਨੂੰ ਹੋੜਿਆ । ਹੁਣ ਸਿਖ ਪੰਜਵੇਂ ਗੁਰਦੇਵ ਵਲ ਜਾਣ ਲਗੇ । ਪ੍ਰਿਥਵੀ ਚੰਦ ਕਪੜਿਆਂ ਤੋਂ ਬਾਹਰ ਹੋਇਆ । ਕਈ ਪਾਪੜ ਵੇਲੇ । ਹਰਿਮੰਦਰ ਅੰਮ੍ਰਿਤਸਰ ਦੀ ਟੱਕਰ ਦਾ ਮੰਦਰ ਬਨਾਇਆ ਪਰ ਚਲਿਆ ਨਾ । ਗੁਰੂ ਜੀ ਨੇ ਦੁਖ ਨਿਵਾਰਨ ਦੀ ਨੀਂਹ ਤੇ ਧਰੀ ਪਰ ਓਹਨੇ ਪਿੰਡ ਦਿਆਂ ਲੋਕਾਂ ਨੂੰ ਉਕਸਾਇਆ ਚੁੱਕ ਵਿਚ ਆ ਗਏ । ਗੁਰੂ ਜੀ ਝਗੜੇ ਤੋਂ ਦੂਰ ਚਲੇ ਗਏ । ਤਰਨ ਤਾਰਨ ਮੰਦਰ ਬਣਾ ਦਿਤਾ । ਪ੍ਰਿਥਵੀ ਚੰਦ ਨੇ ਸੁਲਹੀ ਤੇ ਸਲਭੀ ਨੂੰ ਚੜ੍ਹਾ ਲਿਆਂਦਾ । ਹਰ ਵੇਲੇ ਵੈਰੀ ਬਣਿਆ ਰਿਹਾ। ਈਰਖਾ ਏਸ ਕਰਕੇ ਬਹੁਤ ਜ਼ਿਆਦਾ ਸੀ, ਕਿਉਂਕਿ ਗੁਰੂ ਰਾਮਦਾਸ ਜੀ ਵੇਲੇ ਚੌਧਰੀ ਬਣਿਆ ਹੋਇਆ ਸੀ । ਦੂਸਰੀ ਗਲ ਗੁਰੂ ਅਰਜਨ ਜੀ ਨੇ ਵੀ ਪਹਿਲਾਂ ਏਹਨੂੰ ਪਿਛਾਂਹ ਨਾ ਕੀਤਾ। ਭਾਈ ਗੁਰਦਾਸ ਨੇ ਆ ਪਟਕਾਇਆ ਤਾਂ ਓਹ ਧੱਫ ਖਾਦੇ ਗੇਂਦ ਵਾਂਗ ਸਿਰ ਨੂੰ ਪਿਆ। ਸਿਆਣਾ ਬਿਆਣਾ ਹੋ ਕੇ ਵੀ ਆਪਣੇ ਟੀਚਿਓ ਉੱਕਿਆ ਨਾ। ਛੋਟੇ ਭਰਾਤਾ ਸ਼੍ਰੀ ਮਹਾਂ ਦੇਵ ਜੀ ਸਾਧੂ ਸੁਭਾ ਸਨ। ਓਹਨਾਂ ਵਲ ਵੇਖਕੇ ਵੀ ਪ੍ਰਿਥਵੀ ਚੰਦ ਨਾ ਪਸੀਜਿਆ ਕਿੜ ਨ ਛਡੀ ਨਾ । ਓਹਨੀ ਦਿਨੀਂ ਪੁਰਾਣਿਕ ਕਥਾਵਾਂ ਦਾ ਚੋਖਾ ਪ੍ਰਚਾਰ ਸੀ। ਸ੍ਰੀ ਰਾਮ ਤੋਂ ਲਛਮਨ ਜੀ ਨੇ ਨਿਭਾਨੀ ਕੀ ਜਾਨ ਤੱਕ ਦੇਣ ਦਾ ਫ਼ਰਕ ਨ ਕੀਤਾ । ਭਰਥ ਜੀ ਨੇ ਖੜਾਵਾਂ ਹੀ ਸਿੰਘਾਸਨ ਉਤੇ ਟਿਕਾ ਕੇ ਭਰਾ ਦੀ ਪੂਜਾ ਕੀਤੀ । ਦੂਜੇ ਪਾਸੇ ਭਬੀਖਨ ਤੇ ਰਾਵਨ ਦੇਖੋ । ਭਬੀਖਨ ਆਪਣੇ ਵੀਰ ਰੌਣ ਦੀ ਕਰਤੂਤ ਦੇਖ ਕੇ ਰਾਮ ਜੀ ਨਾਲ ਰਲਿਆ ਸੀ । ਈਰਖਾ ਕਰਕੇ ਦੂਜੇ ਬੰਨੇ ਹੋਇਆ ਹੀ ਨਹੀਂ ਸੀ। ਇਨ੍ਹਾਂ ਮਿਸਾਲਾਂ ਦਾ ਪ੍ਰਿਥਵੀ ਚੰਦ ਉਤੇ ਮਾਂਹਦੀ ਚਟਿਆਈ ਜਿੰਨਾ ਅਸਰ ਨਾ ਹੋਇਆ । ਪ੍ਰਿਥਵੀ ਚੰਦ ਈਰਖਾ ਦੀ ਲਟ ਲਟ ਬਲਦੀ ਮਿਸਾਲ ਹੈ।

ਗੁਰੂ ਹਰਿਗੋਬਿੰਦ ਸਾਹਿਬ ਦੇ ਛੇ ਸਪੁਤਰ ਸਨ। ਇਹਨਾਂ ਵਿਚ ਈਰਖਾ ਇਤਹਾਸਕਾਰਾਂ ਨਹੀਂ ਦਿਖਾਈ। ਬਾਬਾ ਗੁਰਦਿਤਾ ਜੀ ਦੇ ਦੋ ਬੇਟੇ ਹੋਏ । ਰਾਮ ਰਾਇ ਜੀ ਤੇ ਹਰਿ ਕ੍ਰਿਸ਼ਨ ਜੀ । ਰਾਮ ਰਾਇ ਵਿਚ ਵਡੇ ਪੁਤ ਵਾਲੀ ਗਲ ਆਈ । ਜਦੋਂ ਹਰਿਕ੍ਰਿਸ਼ਨ ਜੀ ਗੱਦੀ ਉੱਤੇ

੧੪੭