ਪੰਨਾ:ਸਿੱਖ ਤੇ ਸਿੱਖੀ.pdf/151

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਹੋਰ ਸੇਵਾ ਘੱਟ ਲੈਣ। ਵਿਦਿਆਰਥੀਆਂ ਲਈ ਰਸਾਲਿਆਂ ਤੇ ਅਖਬਾਰਾਂ ਦਾ, ਵਿਤ ਅਨੁਸਾਰ ਪ੍ਰਬੰਧ ਕਰਨ, ਨਹੀਂ ਤਾਂ ਸੰਗਤਾਂ ਰਾਹੀਂ ਕਰਾਉਣ ਜਾਂ ਗੁਰਦਵਾਰਾ ਕਮੇਟੀਆਂ ਦੀ ਸਹਾਇਤਾ ਲੈਣ । ਜੇ ਲਾਇਬ੍ਰੇਰੀ ਦੀ ਡੋਲ ਬਣ ਜਾਏ ਤਾਂ ਸਮਝ ਲਖਾਂ ਖੱਟੇ । ਗੁਰਪੁਰਬਾਂ ਵੇਲੇ ਸ਼੍ਰੋਮਣੀ ਕਮੇਟੀ ਤੋਂ ਜਾਂ ਆਪ ਹੀ ਕਿਸੇ ਤਰ੍ਹਾਂ ਔਖੇ ਸੁਖਾਲੇ ਹੋਕੇ ਪ੍ਰਚਾਰਕ ਸੱਦੇ ਜਾਣ । ਓਹ ਪ੍ਰਚਾਰਕ ਵੇਲੇ ਮੁਤਾਬਿਕ ਲੋਕਾਂ ਦਾ ਖਿਆਲ ਢਾਲਣ ਤੇ ਵਿੱਦਿਆ ਪੜ੍ਹਨ ਦਾ ਉਤਸ਼ਾਹ ਦੇਣ ।
ਏਹਨਾਂ ਧਰਮਸਾਲਾਂ ਵਿਚ ਭੰਡਾਰੇ ਹੋਂਦੇ ਰਹਿੰਦੇ ਹਨ । ਏਸ ਤਰ੍ਹਾਂ ਵਿਦਿਆਰਥੀ ਜੀਭ ਰਸੀਏ ਹੋਕੇ ਆਲਸ ਦੇ ਹੱਡ ਪੈ ਜਾਂਦੇ ਤੇ ਪੜ੍ਹਾਈ ਦੀ ਪੁਰਾਣੀ ਲੀਹ ਉੱਤੇ ਹੀ ਪਏ ਰਹਿੰਦੇ ਹਨ । ਭੰਡਾਰੇ ਹੈਨ ਤਾਂ ਚੰਗੇ, ਕਿਉਂਕਿ ਇਹਨਾਂ ਦਾ ਸਦਕਾ ਚਾਰ ਭਲੇ ਵਾਣਸਾਂ ਦੇ ਮੂੰਹ ਮੱਥੇ ਲੱਗੀ ਦਾ ਹੈ । ਹਾਂ ਅਠੇ ਪਹਿਰ ਭੰਡਾਰੇ ਕਰਨ ਕਰਾਉਣ ਦੀਆਂ ਸਬੀਲਾਂ ਸੋਚਣੀਆਂ ਤਾਂ ਨਹੀਂ ਨਾ ਸੋਭਦੀਆਂ ।
ਸਾਡੇ ਸੰਤ ਸਾਥੋਂ ਵਖਰੇ ਹੋ ਜਾਂਦੇ ਹਨ । ਛੋਹ ਦਾ ਖਿਆਲ ਬਹੁਤ ਰਖਦੇ ਹਨ । ਜੇ ਕਈ ਵਾਰ ਹਦੋਂ ਵਧ ਜਾਂਦਾ ਹੈ । ਬਸ ਗ੍ਰਹਿਸਤੀਆਂ ਤੋਂ ਸੁਚਮਤਾਈ ਨਾਲ ਪ੍ਰਸ਼ਾਦ ਛਕਿਆ ਤੇ ਲਾਂਭੇ ਹੋ ਗਏ । ਸਾਧੂਆਂ ਦੀ ਜਿੰਦਗੀ ਧਿਮੀ ਜਿਹੀ ਬਣ ਜਾਂਦੀ ਹੈ ।

ਹਿਸਤੀ ਦੀ ਜਿੰਦਗੀ ਕਸ਼-ਮਕਸ਼ ਵਾਲੀ ਹੋਂਦੀ ਹੈ । ਜੀਵਨ ਦੀ ਖਿਚ ਧੂਹ ਵਿਚ ਕਈ ਤਜਰਬੇ ਹੋਂਦੇ ਹਨ । ਇਸ ਤਰ੍ਹਾਂ ਸਾਡੇ ਸੰਤ ਕੋਰੇ ਜਿਹੇ ਰਹਿ ਜਾਂਦੇ ਤੇ ਸੋਚ ਸ਼ਕਤੀ ਘਟ ਜਾਂਦੀ ਹੈ । ਡੇਰਿਆਂ ਡੇਰਿਆਂ ਦਾ ਭਾਈਚਾਰਾ ਜਿਹਾ ਬਣ ਜਾਂਦਾ ਤਾਂ ਹੈ। ਏਸ ਤਰਾਂ ਸੰਤ ਸਾਥੋਂ ਬਹੁਤ ਹੀ ਦੂਰ ਨਾ ਹੋ ਜਾਣ । ਏਹਨਾਂ ਸੰਤਾਂ ਪਾਸ ਛੋਟੇ ਵਿਦਿਆਰਥੀ ਵੀ ਆਉਂਦੇ ਹਨ । ਉਹਨਾਂ ਦਾ ਖੇਡਾਂ ਵਲ ਵੀ ਧਿਆਨ ਜਾਨਾ ਹੋਇਆ । ਬਾਲਾਂ ਨੂੰ ਪੜ੍ਹਾਉਣ ਲਈ ਖੇਡਾਂ ਦਾ

੧੫੨