ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੀਆਂ ਧਰਮ ਸਾਲਾਂ

ਧਰਮ ਸਾਲਾ ਲਫਜ਼ ਸਰਾਂ ਦੇ ਅਰਥ ਵੀ ਦੇਣ ਲਗ ਪਿਆ ਹੈ । ਪਿੰਡਾਂ ਵਿਚ ਇਕ ਛੱਤੀ ਇਮਾਰਤ ਬਣਾ ਕੇ ਇਕ ਕੋਠੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਇਕ ਦੋ ਕੋਠੜੀਆਂ ਆਏ ਗਏ ਵਾਸਤੇ ਰਖਦੇ ਹਨ । ਸ਼ਹਿਰਾਂ ਵਿਚ ਵੀ ਧਰਮ ਸਾਲਾਂ ਹੋਦੀਆਂ ਹਨ । ਏਥੇ ਓਹਨਾਂ ਧਰਮ ਸਾਲਾਂ ਉਤੇ ਬਹਿਸ ਕਰਨੀ ਹੈ, ਜਿਨ੍ਹਾਂ ਨੂੰ ਡੇਰੇ ਕਿਹਾ ਜਾਂਦਾ ਹੈ । ਏਹਨਾਂ ਡੇਰਿਆਂ ਵਿਚੋਂ ਸਾਧੂਆਂ ਨੂੰ ਪ੍ਰਸ਼ਾਦੇ ਮਿਲ ਜਾਂਦੇ ਹਨ । ਤੇ ਮੱਥਾ ਵੀ ਕਰਾਈ ਜਾਂਦੀ ਹੈ । ਇਹ ਇਕ ਕਿਸਮ ਦੇ ਹਨ ਤਾਂ ਮੁਫਤ ਦੇ ਬੋਰਡਿੰਗ ਹਾਊਸ ਪਰ ਏਹਨਾਂ ਰਾਹੀਂ ਸਾਡਾ ਅਸਲੀ ਕੰਮ ਨਹੀਂ ਸਰਦਾ । ਕਿਉਂਕਿ ਏਹਨਾਂ ਡੇਰਿਆਂ ਦੇ ਪੜ੍ਹੇ ਹੋਏ, ਅਠਵੀਂ ਤੇ ਨੌਵੀਂ ਜਮਾਤ ਦੇ ਵਿਦਿਆਰਥੀ ਨੂੰ, ਮਸਾਂ ਹੀ ਪੜ੍ਹਾ ਸਕਦੇ ਹਨ ।

ਏਹ ਡੇਰੇ ਦੰਗ ਗ੍ਰਹਿਸਤੀ ਘਰਾਂ ਨਾਲੋਂ ਵੀ ਸੁਥਰੇ ਹੋਂਦੇ ਹਨ । ਏਹਨਾਂ ਵਿਚ ਹੋਰ ਚੰਗੀਆਂ ਗੱਲਾਂ ਲਿਆਉਣ ਦੀ ਲੋੜ ਹੈ । ਕਈ ਧਰਮ ਸਾਲਾ ਦੇ ਖੁਲ੍ਹੇ ਕਮਰੇ ਹੋਂਦੇ ਹਨ । ਸਭ ਨਾਲੋਂ ਵਡੇ ਕਮਰੇ ਵਿਚ ਆਪਣੇ ਜ਼ਿਲ ਤੇ ਸੂਬੇ ਦੇ ਨਕਸ਼ੇ ਜ਼ਰੂਰ ਹੋਣੇ ਚਾਹੀਦੇ ਹਨ । ਕੁਝ ਇਤਿਹਾਸਕ ਘਟਨਾਵਾਂ ਦੇ ਚਿਤ੍ਰ ਵੀ ਹੋਣੇ ਲੋੜੀਦੇ ਹਨ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਬਥੇਰਾ ਕੁਝ ਮਿਲ ਸਕਦਾ ਹੈ । ਭਾਂਡੇ ਮੰਜਵਾਉਣ ਤੇ ਮਧੂਕੜੀਆਂ ਇਕੱਠੀਆਂ ਕਰਵਾਉਣ ਦੀ ਥਾਂ, ਵਿਦਿਆ ਦੇਣ ਦੀ ਚਾਹ ਵਧੇਰੇ ਹੋਣੀ ਚਾਹੀਦੀ ਹੈ । ਧਰਮ ਸਾਲਾਂ ਦੇ ਗਿਆਨੀ ਸਿੰਘ ਨੂੰ ਚਾਹੀਦਾ ਹੈ ਕਿ ਉਹ ਪੜ੍ਹਨ ਵਾਲਿਆਂ

੧੫੧