ਪੰਨਾ:ਸਿੱਖ ਤੇ ਸਿੱਖੀ.pdf/153

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਵੇਂ ਡੇਰਿਆਂ ਵਿਚ ਅਡਣ ਸ਼ਾਹੀ ਵੀਰ ਰੱਸੇ ਵੱਟਣੇ ਤੇ ਸ਼ਾਹੀਆਂ ਵਗ਼ੈਰਾ ਬਣਾਉਣੀਆਂ ਦਸਦੇ ਸਨ,ਓਸੇ ਤਰ੍ਹਾਂ,ਵੇਲੇ ਮੁਤਾਬਿਕ ਦਸਤਕਾਰੀ ਸਿਖਾਈ ਜਾ ਸਕਦੀ ਹੈ, ਢਿੱਡ ਤਾਂ ਹਰ ਇਕ ਨੇ ਭਰਨਾ ਹੋਇਆ । ਪੇਟ ਲਈ ਸ੍ਰੀ ਧੰਨਾ ਜੀ ਨੇ ਰੱਬ ਪਾਸੋਂ ਕੀ ਕੁਝ ਨਹੀਂ ਸੀ ਮੰਗਿਆ । ਅੱਜ ਕਲ ਵੀ ਧਰਮਸਾਲਾਂ ਵਿਚ ਪੇਟ ਅਗਨੀ ਬੁਝਾਉਣ ਲਈ ਉਪਾ ਹੋ ਸਕਦੇ ਹਨ।
ਮੈਂ ਏਹਨਾਂ ਡੇਰਿਆਂ ਵਿਚ ਵੀ ਪੜ੍ਹਾਈ ਕੀਤੀ ਹੋਈ ਹੈ । ਚਾਹੁੰਦਾ ਹਾਂ ਕਿ ਏਹ ਸਹੀ ਅਰਥਾਂ ਵਿਚ ਪੜ੍ਹਾਈ ਕਰਾਉਣ ਤੇ ਦਿਮਾਗਾਂ ਨੂੰ ਖੋਲ੍ਹਕੇ ਸਰਕਾਰੀ ਵਿਦਿਆ ਦੇ ਵਿਦਿਆਰਥੀਆਂ ਦੀਆਂ ਚਾਲਾਕੀਆਂ ਸਮਝਣ ਤੇ ਰੋਕਣ ਜੋਗੇ ਹੋ ਜਾਣ । ਏਥੋਂ ਦੇ ਵਿਦਿਆਰਥੀ ਇਕ ਅਨਮਿਣੀ ਤੇ ਅਨਫਬਵੀਂ ਸ਼ਰਧਾ ਨਾਲ ਹੀ ਆਪਣੀ ਬੁੱਧੀ ਤੋਂ ਹੱਥ ਨ ਧੋ ਬੈਠਣ ।
ਜੇ ਕੋਈ ਉਦਮੀ ਤੇ ਸਿਆਣਾ ਡੇਰਿਆਂ ਵਲ ਧਿਆਨ ਦੇਵੇ, ਤਾਂ ਏਹ ਇਕ ਅਸੂਲ ਤੇ ਤਰਤੀਬ ਦੇ ਧਾਗੇ ਵਿਚ ਪ੍ਰੋਏ ਜਾ ਸਕਦੇ ਹਨ । ਏਸ ਤਰ੍ਹਾਂ ਏਹਨਾਂ ਨਿੱਕੇ ਨਿੱਕੇ ਸ਼ਾਂਤੀ ਨਿਕੇਤਨਾਂ ਦੀ ਇਕ ਵੱਡੀ ਮਾਲਾ ਬਣ ਸਕਦੀ ਹੈ ।

੧੫੪