ਪੰਨਾ:ਸਿੱਖ ਤੇ ਸਿੱਖੀ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ ਤਾਂ ਵਡੇ ਹਾਲ ਕਮਰੇ ਦਾ ਹੁਨਰ ਤਾਂ ਜ਼ਰੂਰ ਹੀ ਸੰਭਾਲਿਆ ਜਾਣਾ
ਚਾਹੀਦਾ ਹੈ । ਏਸ ਉੱਤੇ ਹੱਥ ਪੁਜ ਸਕਦਾ ਹੈ । ਨਾਲੇ ਏਸ ਹਿੱਸੇ ਵਿਚ
ਕੰਮ ਬਹੁਤ ਸੋਹਣਾ ਹੈ। ਨਾਲ ਹੀ ਜਿਨ੍ਹਾਂ ਦਾ ਕੰਮ ਹੈ, ਓਹਨਾਂ ਨਕਾਸ਼ਾਂ
ਦੇ ਨਾਂ ਵੀ ਸ਼ੀਸ਼ਿਆਂ ਉੱਤੇ ਲਿਖੇ ਜਾਣ ਤਾਂ ਡਰ ਨਹੀਂ । ਲਹਿੰਦੇ
ਬੰਨੇ ਦੀ ਵਿਚਲੀ ਬਾਹੀ ਦੀ ਮਹਿਰਾਬ, ਭਾਈ ਬਿਸ਼ਨ ਸਿੰਘ ਦੇ ਹਥਾਂ
ਦੀ ਹੈ, ਏਹ ਵੀ ਸੰਭਾਲਣ ਵਾਲੀ ਚੀਜ਼ ਹੈ ।
ਸ਼ੀਸ਼ਿਆਂ ਵਿਚ ਸੰਭਾਲਣ ਤੋਂ ਛੁਟ, ਦਰਬਾਰ ਸਾਹਿਬ ਦੇ ਹੁਨਰ
ਦੀਆਂ ਹਰ ਪਹਿਲੂ ਤੋਂ ਫੋਟੋ ਲੈਣੀਆਂ ਚਾਹੀਦੀਆਂ ਹਨ । ਹਰਿਮੰਦਰ
ਦੇ ਅੰਦਰਲੇ ਹੁਨਰਾਂ ਦੀ ਕੋਈ ਫੋਟੋ ਨਹੀਂ। ਗੁੰਬਦ ਦੇ ਅੰਦਰ ਦੀਆਂ
ਆਰਟਿਸਟਕ ਢੰਗ ਦੀਆਂ ਫੋਟੋ ਲੈਕੇ,ਹੁਨਰੀ ਰਸਾਲਿਆਂ ਵਿਚ ਭੇਜੀਆਂ ਜਾ
ਸਕਦੀਆਂ ਹਨ। ਇਹ ਤਸਵੀਰਾਂ ਗਾਈਡ ਦੇ ਦਫਤਰ ਵਿਚ ਵੀ ਹੋਣ
ਤਾਂ ਚੰਗਾ ਹੈ । ਏਹਨਾਂ ਤਸਵੀਰਾਂ ਨੂੰ ਹਿੰਦੀ, ਉਰਦੂ, ਪੰਜਾਬੀ ਤੇ ਅੰਗ੍ਰੇਜ਼ੀ
ਪੈਮਫਲਿਟਾਂ ਵਿਚ ਛਾਪਿਆ ਜਾ ਸਕਦਾ ਹੈ । ਪੈਮਫਲਿਟਾਂ ਵਿਚ ਹਰਿਮੰਦਰ
ਦੇ ਹੁਨਰਾਂ ਬਾਰੇ, ਸਰਸਰੀ ਬਿਆਨ ਹੋਣਾ ਚਾਹੀਦਾ ਹੈ ।
ਮੁਰੰਮਤ ਸਮੇਂ, ਪੁਰਾਣੇ ਢੰਗ ਦਾ ਖਾਸ ਖਿਆਲ ਰੱਖਣਾ ਚਾਹੀਦਾ
ਹੈ। ਮੋਹਰਾ ਕਸ਼ੀ ਦੀ ਕਿਤੇ ਕਿਤੇ ਮੁਰੰਮਤ ਹੋਈ ਹੈ, ਜਿਸ ਵਿਚ
ਅੰਗ੍ਰੇਜ਼ੀਪਨ ਆ ਗਿਆ ਹੈ । ਮੁਰੰਮਤ ਵੇਲੇ ਅਸਲੀ ਚੀਜ਼ ਨਾਲ ਢੁਕਦੀ
ਚੀਜ਼ ਬਣਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਬੇਗੜੀਏ ਦਾ ਕੰਮ ਵੀ,
ਪਹਿਲਾਂ ਵਾਂਗ ਮਹੀਨ ਨਹੀਂ ਰਿਹਾ। ਕਈ ਵੇਰ ਪੱਥਰ ਲਾਉਣ ਵੇਲੇ ਕੁਝ
ਸੂਤਰ ਇੱਟਾਂ ਦੀ ਛਿਲਾਈ ਵੀ ਹੋ ਜਾਂਦੀ ਹੈ ।ਏਸ ਉਤੇ ਗੁੰਬਦ ਦਾ ਭਾਰ ਹੈ
ਤੇ ਏਸ ਤਰ੍ਹਾਂ ਕੰਧਾਂ ਕਮਜ਼ੋਰ ਹੋ ਜਾਣਗੀਆਂ। ਗੁੰਬਦ ਅਗੇ ਵੀ ਕਮਜ਼ੋਰ
ਹੈ ਤੇ ਕਾਬਲਿਆਂ ਨਾਲ ਕੱਸਿਆ ਹੋਇਆ ਹੈ। ਸੋਨੇ ਦੀਆਂ ਬੁਰਜੀਆਂ
ਦੀ ਸੇਵਾ ਕਰਨ ਵੇਲੇ ਗਿੱਲੀ ਲੀਰ ਹੋਣੀ ਚਾਹੀਦੀ ਹੈ। ਖੁਰਪੀਆਂ ਵਗੈਰਾ
ਨਾਲ ਸੋਨਾ ਘਸ ਜਾਂਦਾ ਹੈ।
ਦੀਪ ਮਾਲਾ ਨੂੰ ਸਜਾਉਣ ਵਾਸਤੇ ਕਈ ਹੁਨਰੀ ਦਵਾਖੀਆਂ
ਬਣੀਆਂ ਹੋਈਆਂ ਸਨ। ਕਈ ਸ਼ਕਲਾਂ ਦੀਆਂ ਸਨ, ਜਿਨ੍ਹਾਂ ਉਤੇ ਦੀਵੇ
੫੪