ਸਕਦੀ, ਉਹ ਇਕ ਸੌਦਾ ਹੁੰਦਾ ਹੈ।
ਸੇਵਕਾਂ ਦਾ ਇਸ ਤੋਂ ਸ੍ਰੇਸ਼ਟ ਜਥਾ ਉਹ ਹੈ, ਜੋ ਆਤਮਵਾਦੀ ਹੋਣ ਕਰਕੇ ਸੰਸਾਰ ਨੂੰ ਪ੍ਰਭੂ ਦੀ ਕਿਰਤ ਸਮਝਦਾ ਹੈ। ਉਸ ਨੂੰ ਹਰ ਮਨੁੱਖ ਪਿਤਾ ਪ੍ਰਭੂ ਦਾ ਪੁੱਤਰ ਲਗਦਾ ਹੈ:
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥
(ਸੋਰਠਿ ਮ: ੫, ਪੰਨਾ ੬੧੧)
ਇਸ ਲਈ ਉਹ ਮਨੁੱਖ ਮਾਤਰ ਦੀ ਸੇਵਾ ਨੂੰ ਆਪਣਾ ਕਰਤਵ ਬਣਾ ਲੈਂਦਾ ਹੈ। ਇਹ ਇਕ ਸਾਧਾਰਨ ਗੱਲ ਹੈ ਕਿ ਜਿਸ ਕਿਸੇ ਦੇ ਪੁੱਤਰ ਨਾਲ ਪਿਆਰ ਕੀਤਾ ਜਾਏ, ਜਿਸ ਦੇ ਵੀ ਬੱਚੇ ਨੂੰ ਖਿਡਾਇਆ ਜਾਏ, ਜਿਸ ਦੇ ਵੀ ਨਿਆਣਿਆਂ ਨੂੰ ਖਿਡੌਣੇ ਤੇ ਮਠਿਆਈ ਨਾਲ ਪਰਚਾਇਆ ਜਾਏ, ਉਹ ਸੁਭਾਵਕ ਹੀ ਸਾਡੇ ਵੱਲ ਪਿਆਰ ਦੀ ਨਿਗਾਹ ਨਾਲ ਤਕਦਾ ਹੈ। ਸੰਤ ਭੀ ਇਹੀ ਸਮਝਦੇ ਹਨ ਕਿ ਮਨੁੱਖ ਦੀ ਸੇਵਾ ਕਰਨ ਨਾਲ ਪਰਮੇਸ਼੍ਵਰ ਦੀ ਪ੍ਰਸੰਨਤਾ ਪ੍ਰਾਪਤ ਹੋਵੇਗੀ ਕਿਉਂ ਜੋ ਮਨੁੱਖ ਉਸ ਦੇ ਪੁੱਤਰ ਧੀਆਂ ਹਨ, ਕਿਸੇ ਮਜ਼ਲੂਮ ਦੀ ਮਦਦ ਕਰਨ, ਬੀਮਾਰ ਨੂੰ ਦਵਾਈ ਦੇਣ, ਭੁੱਖੇ ਦੇ ਮੁੱਖ ਵਿਚ ਅੰਨ ਪਾਉਣ ਤੇ ਪਿਆਸੇ ਨੂੰ ਪਾਣੀ ਪਿਆਉਣ ਨਾਲ ਜੋ ਅਸੀਸ ਮਿਲਦੀ ਹੈ, ਮਨ ਸਾਗਰ ਦੀ ਤਹਿ ਦਾ ਸੁੱਚਾ ਮੋਤੀ ਹੁੰਦੀ ਹੈ ਤੇ ਉਹ ਪ੍ਰਭੂ ਦੀ ਕ੍ਰਿਪਾ ਨੂੰ ਜਗਾਉਂਦੀ ਹੈ।
ਪੁਰਾਣਕ ਕਥਾ ਹੈ ਕਿ ਪਾਂਡਵ-ਪਤਨੀ ਦਰੋਪਦੀ ਨੇ ਕਿਸੇ ਸਮੇਂ ਜਲ ਵਿਚ ਨਹਾ ਰਹੇ ਰਿਸ਼ੀ ਦੀ ਸੇਵਾ ਕੀਤੀ। ਮਹਾਤਮਾ ਦੀ ਕੁਪੀਨ, ਇਸ਼ਨਾਨ ਕਰਦਿਆਂ ਜਲ-ਪ੍ਰਵਾਹ ਦੀ ਤੇਜ਼ੀ ਨਾਲ ਪਾਣੀ ਵਿਚ ਵਹਿ ਗਈ, ਉਹ ਮਜਬੂਰ ਹੋ ਪਾਣੀ ਵਿਚ ਖੜੋਤੇ ਰਹੇ। ਜਾਂ ਸਤਸੰਗਣ ਦਰੋਪਦੀ ਨੇ ਰਿਸ਼ੀ ਦੀ ਮਜਬੂਰੀ ਨੂੰ ਤਕ, ਆਪਣਾ ਦੁਪੱਟਾ ਪਾੜ ਕੇ ਉਹਨਾਂ ਵੱਲ ਸੁੱਟਿਆ, ਇਤਫ਼ਾਕ ਨਾਲ ਕਪੜੇ ਦਾ ਉਹ ਟੁਕੜਾ ਵੀ ਵਹਿ ਗਿਆ। ਦੇਵੀ ਨੇ ਦੁਪੱਟਾ ਪਾੜ ਕੇ ਦੂਜਾ ਟੁਕੜਾ ਸੁਟਿਆ ਪਰ ਉਹ ਵੀ ਰਿਸ਼ੀ ਦੇ ਹੱਥ ਨਾ ਆਇਆ। ਜਦ ਇਸ ਤਰ੍ਹਾਂ ਉਹ ਸਾਰੇ ਦੁਪੱਟੇ ਦੀਆਂ ਲੀਰਾਂ ਕਰਕੇ ਬਹਾ ਚੁੱਕੀ ਤਾਂ ਆਖ਼ਰੀ ਟਾਕੀ ਰਿਸ਼ੀ ਦੇ ਹੱਥ ਲੱਗੀ, ਜਿਸ ਨੂੰ ਲਪੇਟ ਉਹ ਪਾਣੀ ਤੋਂ ਬਾਹਰ ਆਇਆ। ਲਿਖਿਆ ਹੈ ਕਿ ਕਿਸੇ ਸ਼ਰੀਫ਼ ਮਨੁੱਖ ਦੀ ਮਜਬੂਰੀ ਨੂੰ ਅਨੁਭਵ ਕਰ, ਜੋ ਸੇਵਾ ਦਰੋਪਦੀ ਨੇ ਕੀਤੀ, ਉਸ ਦੇ ਫਲਸਰੂਪ ਹੀ ਦਰੋਪਦੀ ਦੀ ਲੱਜਾ, ਦੁਰਜੋਧਨ ਦੀ ਸਭਾ ਵਿਚ ਰਹੀ, ਦੁਸ਼ਟ ਦੁਸ਼ਾਸਨ ਨੇ ਜਦ ਵਾਲਾਂ ਤੋਂ ਪਕੜ ਘਸੀਟਦਿਆਂ ਹੋਇਆਂ ਸਭਾ ਵਿਚ ਲਿਆ ਖਲਿਹਾਰਿਆ ਤੇ ਦੁਰਜੋਧਨ ਨੇ ਉਸ ਨੂੰ ਨਗਨ ਕਰਨ ਦਾ ਹੁਕਮ ਦਿੱਤਾ ਤਾਂ ਜੂਏ ਵਿਚ ਸਭ ਕੁਝ ਹਾਰ ਚੁੱਕੇ ਪਾਂਡਵ ਬੇ-ਵਸ ਹੋ ਬਿੱਟ ਬਿੱਟ ਤਕਦੇ ਰਹੇ ਪਰ ਕਰ ਕੁਝ ਨਾ ਸਕੇ। ਪਰ ਪਰਮੇਸ਼੍ਵਰ ਦੀ ਰਹਿਮਤ ਜੋਸ਼ ਵਿਚ ਆਈ ਤੇ ਕਪੜਿਆਂ ਦੇ ਟੁਕੜਿਆਂ ਦੇ ਬਦਲੇ ਉਸ ਦੀ ਇੱਜ਼ਤ ਬਚਾਉਣ ਲਈ ਸਾੜ੍ਹੀਆਂ ਉਸ ਦੇ ਗਿਰਦ ਲਿਪਟ ਗਈਆਂ। ਇਹ ਵਿਚਾਰ ਦਾ ਪੁਰਾਣਕ ਪਹਿਲੂ ਹੈ, ਪਰ ਇਸ ਤੋਂ ਕੋਈ ਇਨਕਾਰ ਨਹੀਂ ਹੋ ਸਕਦਾ ਕਿ ਸੇਵਾ ਦਾ ਸੁਭਾਵ ਰੱਖਣ ਵਾਲੀ ਦੇਵੀ ਦਰੋਪਦੀ ਦੀ ਬੇਇਜ਼ਤੀ ਹੁੰਦੀ ਤਕ, ਸਭਾ ਵਿਚ ਹਾਜ਼ਰ ਦਰੋਣਾਚਾਰਯ ਤੇ ਭੀਸ਼ਮ ਪਿਤਾਮਾ ਵਰਗਿਆਂ ਰੋਸ ਪ੍ਰਗਟ ਕੀਤਾ ਹੋਵੇ, ਸਾੜ੍ਹੀ ਖਿੱਚਣ ਤੋਂ ਪਹਿਲਾਂ ਹੀ ਦੁਸ਼ਟ ਦਲ ਆਪਣੀ ਮੰਦੀ ਕਰਤੂਤ ਤੋਂ ਬਾਜ਼ ਰਹਿਣ ਲਈ ਮਜਬੂਰ ਹੋ ਗਿਆ ਹੋਵੇ। ਸੇਵਾ ਦੇ ਇਸ ਪਹਿਲੂ ਨੂੰ ਮਜ਼ਹਬੀ
੧੦੧