ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/109

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਮੈਦਾਨ ਵਿਚ ਨਿੱਤਰਦਾ ਹੈ। ਸੰਤ ਵਲੀ ਰਾਮ ਜੀ ਨੇ ਕਿਹਾ ਹੈ, “ਮੈਂ ਸਾਧੂਆਂ ਦੀ ਸੇਵਾ ਕਰਾਂਗਾ, ਮੁੱਲ ਖ਼ਰੀਦੇ ਗੋਲਿਆਂ ਵਾਂਗ ਕੰਮੇ ਲੱਗਾਗਾਂ, ਪੱਖਾ ਫੇਰਾਂਗਾ ਤੇ ਪਾਣੀ ਢੋਵਾਂਗਾ। ਮੈਂ ਉਨ੍ਹਾਂ ਦੀਆਂ ਪੱਤਲਾਂ ਬਣਾਉਣ ਲਈ ਪਿੱਪਲ ਦੇ ਪੱਤਰ ਚੁਣਾਂਗਾ। ਮੈਨੂੰ ਲੋਕ ਭਲੇ ਦੀਵਾਨਾ ਆਖ ਲੈਣ, ਉਹ ਮਖ਼ਲੂਕ ਨੂੰ ਸੁਣਾ ਲੈਣ, ਮੇਰਾ ਕੋਈ ਕੀ ਕਰ ਲਵੇਗਾ।”

ਸਾਧਾਂ ਦੀ ਮੈਂ ਦਾਸੀ ਥੀਸਾਂ, ਵਾਂਗ ਗੋਲੀਆਂ ਕਾਰ ਕਰੇਸਾਂ।
ਪਾਣੀ ਢੋਵਾਂ ਪਖਾ ਫੇਰਾਂ, ਜੂਠੇ ਬਾਸਨ ਧੋਸਾਂ।
ਪਿਪਲ ਪੱਤ ਚੁਣੇਂਦੀ ਵਤਾਂ, ਮੈਨੂੰ ਲੋਕੀਂ ਕਹਿਣ ਦੀਵਾਨੀ।
ਗਹਿਲਾ ਲੋਕ ਕੀ ਹਾਲਦਾ ਮਹਰਮ, ਮੈਨੂੰ ਬ੍ਰਿਹੁ ਮਾਰੀ ਕਾਨੀ।
ਲੋਕਾਂ ਸੁਣਿਆਂ ਮੁਲਕਾਂ ਸੁਣਿਆਂ, ਹੀਰ ਦੀਵਾਨੀ ਹੋਈ।
ਇਕ ਸੁਣੇਂਦਾ ਲਖ ਸੁਣੇ ਖਾਂ, ਮੇਰਾ ਕੀ ਕਰੇਸੀ ਕੋਈ।

ਦਸਤੀ ਸੇਵਾ ਤੋਂ ਅਗਾਂਹ ਲੰਘ ਸੇਵਾ ਦੇ ਦੋ ਹੋਰ ਅੰਗ ਵੀ ਹਨ। ਇਕ ਹੈ ਦਿਮਾਗ਼ੀ ਸੇਵਾ ਤੇ ਦੂਸਰੀ ਰਾਜ ਸੇਵਾ। ਦਿਮਾਗ਼ੀ ਸੇਵਾ ਵਿਚ ਅਨਪੜ੍ਹ ਮਨੁੱਖਾਂ ਨੂੰ ਵਿੱਦਿਆ ਪੜ੍ਹਾਉਣ ਤੇ ਉਨ੍ਹਾਂ ਲਈ ਪੁਸਤਕਾਂ ਲਿਖਣੀਆਂ ਇਕ ਮੁੱਖ ਕੰਮ ਹੈ। ਸਤਿਗੁਰਾਂ ਨੇ ਹੱਥੀਂ ਸੇਵਾ ਕਰਨ ਦੇ ਨਾਲ ਨਾਲ ਇਸ ਸੇਵਾ 'ਤੇ ਵੀ ਜ਼ੋਰ ਦਿੱਤਾ ਹੈ।

ਪਾਣੀ ਪੱਖਾ ਪੀਹਣਾ ਪੈਰ ਧੋਇ ਚਰਨਾਮ੍ਰਿਤ ਪਾਵੇ।
ਗੁਰਬਾਣੀ ਲਿਖ ਪੋਥੀਆ, ਤਾਲ ਮ੍ਰਿਦੰਗ ਰਬਾਬ ਬਜਾਵੇ।

(ਭਾਈ ਗੁਰਦਾਸ, ਵਾਰ ੬, ਪਉੜੀ ੧੨)

ਲਿਖਿਆ ਹੈ ਕਿ ਸਿੱਖ ਪਾਣੀ, ਪੱਖਾ, ਪੀਸਣ ਤੇ ਪੈਰ ਧੋਣ ਦੇ ਨਾਲ ਨਾਲ ਗੁਰਬਾਣੀ ਦੀਆਂ ਪੋਥੀਆਂ ਲਿਖਣ ਤੇ ਕੀਰਤਨ ਕਰਨ ਦੀ ਸੇਵਾ ਵੀ ਕਰੇ। ਆਪਣੇ ਦੇਸ਼ ਦੀ ਬੋਲੀ ਸਿਖਾਉਣੀ ਤੇ ਫਿਰ ਉਸ ਦੇ ਰਾਹੀਂ ਹੋਰ ਦੁਨੀਆ ਭਰ ਦੀ ਵਿੱਦਿਆ ਮੁੰਡੇ ਕੁੜੀਆਂ ਨੂੰ ਦੇਣ ਦੀ ਤਾਕੀਦ ਖ਼ਾਲਸੇ ਨੂੰ ਕੀਤੀ ਗਈ ਹੈ:

ਗੁਰਮੁਖੀ ਵਿਦਿਆ ਕਾ ਪ੍ਰਕਾਸ਼ ਔਰ ਹੋਰ ਵਿਦਿਆ ਕੀ ਤਾਕੀਦ ਕਰੇ।

(ਪ੍ਰੇਮ ਸੁਮਾਰਗ)

ਅਖ਼ੀਰ ਵਿਚ ਸੇਵਾ ਦੇ ਉਸ ਅੰਗ 'ਤੇ ਵੀਚਾਰ ਕਰਨੀ ਵੀ ਜ਼ਰੂਰੀ ਹੈ, ਜਿਸ ਨਾਲ ਜਗਤ ਨੂੰ ਢੇਰ ਸੁਖ ਮਿਲ ਸਕੇ—ਤੇ ਉਹ ਹੈ ਰਾਜ-ਪ੍ਰਬੰਧ ਦੁਆਰਾ ਸੇਵਾ। ਇਹ ਲੋਕਾਂ ਨੂੰ ਚਿਰਾਂ ਤੋਂ ਭੁਲੇਖਾ ਲੱਗ ਰਿਹਾ ਹੈ ਕਿ ਰਾਜ-ਪ੍ਰਬੰਧ ਲੋਕਾਂ ਨੂੰ ਡਰਾ ਧਮਕਾ ਕੇ ਇਕ ਮਰਯਾਦਾ ਵਿਚ ਬੰਨ੍ਹੀ ਰੱਖਣ ਦਾ ਨਾਮ ਹੀ ਹੈ, ਪਰ ਇਹ ਨਿਰਮੂਲ ਗੱਲ ਹੈ ਤੇ ਇਸ ਕਰਕੇ ਹੀ ਸੰਸਾਰ ਦੇ ਮਹਾਨ ਯੁਧ ਹੁੰਦੇ ਰਹਿੰਦੇ ਹਨ। ਸਹੀ ਮਾਅਨਿਆਂ ਵਿਚ ਤਾਂ ਰਾਜ-ਪ੍ਰਬੰਧ ਲੋਕਾਂ ਦੀ ਸੱਚੀ ਸੇਵਾ ਕਰਨ ਵਾਲੀ ਸੰਸਥਾ ਦਾ ਨਾਮ ਹੈ। ਕੁਛ ਆਦਮੀ ਇਕੱਠੇ ਕਰ ਕੇ, ਉਨ੍ਹਾਂ ਦੇ ਰਾਹੀਂ ਕੁਝ ਧਨ ਇਕੱਠਾ ਕਰ, ਲੋਕਾਂ ਨੂੰ ਦਬਾਂਦੇ ਫਿਰਨਾ ਨਰਕ ਦਾ ਅਧਿਕਾਰੀ ਹੋਣਾ ਹੈ। ਗੁਰੂ ਜੀ ਨੇ ਫ਼ੁਰਮਾਇਆ ਹੈ ਕਿ ਜਾਬਰਾਨਾ ਹੁਕਮ ਮਨਾ ਕੇ ਰਾਜ-ਲੀਲ੍ਹਾ ਬਣਾਉਣੀ ਤੇ ਰਾਜ ਦੀ ਰਚਨਾ ਕਰਨੀ,

੧੦੯